ਪੰਜਾਬ ਸਰਕਾਰ ਵਲੋਂ 1 ਅਪ੍ਰੈਲ 2021 ਤੋਂ ਸਾਰੇ ਪੰਜਾਬ ਵਿਚ ਬੀਬੀਆਂ ਲਈ ਰੋਡਵੇਜ਼ ਬੱਸਾਂ ਦਾ ਕਿਰਾਇਆ ਮੁਆਫ਼ ਕਰ ਦਿੱਤਾ ਗਿਆ ਹੈ ਅਤੇ ਹੁਣ ਲੇਡੀ ਸਵਾਰੀਆਂ ਵੀ ਸਰਕਾਰ ਦੀ ਇਸ ਸਕੀਮ ਦਾ ਭਰਪੂਰ ਫਾਇਦਾ ਲੈ ਰਹੀਆਂ ਹਨ, ਜਿਸ ਕਾਰਨ ਪੱਟੀ ਡਿੱਪੂ ਦੀ ਹਰ ਬੱਸ ਪੱਟੀ ਬੱਸ ਅੱਡੇ ਤੋਂ ਫੁੱਲ ਹੋ ਕੇ ਵੱਖ-ਵੱਖ ਰੂਟਾਂ ’ਤੇ ਜਾ ਰਹੀ ਹੈ।
ਅੱਜ ਉਸ ਵੇਲੇ ਸਵਾਰੀਆਂ ਦੀ ਜਿੰਦਗੀ ਮਸਾਂ ਬਚੀ ਜਦੋਂ ਪੱਟੀ ਡਿੱਪੂ ਦੀ ਰੋਡਵੇਜ਼ ਬੱਸ ਨੰ: ਪੀ.ਬੀ 46 ਐੱਮ 8981 ਜੋ ਕਿ ਪੱਟੀ ਤੋਂ ਅੰਮ੍ਰਿਤਸਰ ਲਈ ਸਵੇਰੇ 8:10 ਮਿੰਟ ’ਤੇ ਚੱਲੀ। ਇਸ ਦੌਰਾਨ ਰਸਤੇ ’ਚ ਜੰਡੋਕੇ ਤੋਂ ਥੋੜ੍ਹੀ ਦੂਰ ਪਹੁੰਚਣ ’ਤੇ ਰੋਡਵੇਜ਼ ਬੱਸ ਜੋ ਕਿ ਓਵਰਲੋਡ ਹੋਣ ਕਰਕੇ ਬੱਸ ਦੇ ਅਗਲੇ ਪਾਸੇ ਡਰਾਈਵਰ ਸਾਈਡ ਵਾਲਾ ਟਾਇਰ ਫ ਟ ਗਿਆ ਅਤੇ ਬੱਸ ਦੀ ਸਪੀਡ ਹੌਲੀ ਹੋਣ ਕਰਕੇ 90 ਸਵਾਰੀਆਂ ਦੀ ਜਿੰਦਗੀ ਬਚ ਗਈ। ਇਸ ਦੌਰਾਨ ਡਰਾਈਵਰ ਵਰਿੰਦਰ ਸਿੰਘ ਬੱਬੂ ਦੀ ਹੁਸ਼ਿਆਰੀ ਨਾਲ ਬੱਸ ਪਲ ਟਨ ਤੋਂ ਬਚ ਗਈ।ਇਸ ਮੌਕੇ ਉਕਤ ਬੱਸ ਦੇ ਡਰਾਈਵਰ ਵਰਿੰਦਰ ਸਿੰਘ ਬੱਬੂ ਤੇ ਕੰਡਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੀਬੀਆਂ ਨੂੰ ਫ੍ਰੀ ਦੀ ਸਹੂਲਤ ਦੇਣ ਨਾਲ ਰੋਜ਼ਾਨਾ ਹੀ ਬੱਸਾਂ ਫੁੱਲ ਹੋ ਕੇ ਜਾ ਰਹੀਆਂ ਹਨ ਅਤੇ ਬੀਬੀਆਂ ਵੀ ਬੱਸ ਭਰੀ ਹੋਣ ਦੇ ਬਾਵਜੂਦ ਹੀ ਸਫਰ ਕਰਨ ਨੂੰ ਪਹਿਲ ਦੇ ਰਹੀਆਂ ਹਨ, ਭਾਵੇਂ ਕਿ ਬੱਸ ਓਵਰਲੋਡ ਹੈ ਪਰ ਫਿਰ ਵੀ ਬੀਬੀਆਂ ਸਬਰ ਨਹੀਂ ਕਰਦੀਆਂ।
ਦੂਸਰੇ ਪਾਸੇ ਸੂਬਾ ਸਰਕਾਰ ਲੋਕਾਂ ਨੂੰ ਕਰੋਨਾ ਤੋਂ ਜਾਗਰੂਕ ਕਰਨ ਲਈ ਇੱਕਠ ਵਾਲੀ ਥਾਂ ਤੋਂ ਜਾਣ ਲਈ ਰੋਕਣ ਦਾ ਕੰਮ ਕਰ ਰਹੀ ਹੈ ਅਤੇ ਬਿਨਾਂ ਮਾਸਕ ਤੋਂ ਪੁਲਸ ਵਲੋਂ ਚਲਾਨ ਕੀਤੇ ਜਾ ਰਹੇ ਹਨ ਪਰ ਲੱਗਦਾ ਸ਼ਾਇਦ ਰੋਡਵੇਜ਼ ਬੱਸਾਂ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਕਰੋਨਾ ਤੋਂ ਭੈਅ ਨਹੀਂ ਲੱਗ ਰਿਹਾ ਹੈ।ਸਾਡੇ ਪੇਜ ਤੇ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ |
