Home / ਤਾਜ਼ਾ ਖਬਰਾਂ / ਬੀਬਾ ਬਾਦਲ ਨੇ ਬਿੱਲਾ ਬਾਰੇ ਦਿੱਤਾ ਵੱਡਾ ਬਿਆਨ

ਬੀਬਾ ਬਾਦਲ ਨੇ ਬਿੱਲਾ ਬਾਰੇ ਦਿੱਤਾ ਵੱਡਾ ਬਿਆਨ

ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਨੇ ਅੱਜ ਦੇ ਦਿਨ ਨੂੰ ਕਾਲਾ ਕਰਾਰ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਲੋਕਤੰਤਰ ਲਈ ਸੱਚਮੁੱਚ ਅੱਜ ਦਾ ਦਿਨ ਇੱਕ ਕਾਲ਼ਾ ਦਿਨ ਹੈ, ਕਿਉਂਕਿ ਰਾਸ਼ਟਰਪਤੀ ਜੀ ਨੇ ਵੀ 18 ਸਿਆਸੀ ਪਾਰਟੀਆਂ ਵੱਲੋਂ ਕੀਤੀ ਅਪੀਲ ‘ਤੇ ਬਣਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ,ਜਿਸ ‘ਚ ਕਿਹਾ ਗਿਆ ਸੀ ਕਿ ਗ਼ੈਰਲੋਕਤੰਤਰੀ ਢੰਗ ਨਾਲ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ‘ਤੇ ਉਹ ਹਸਤਾਖਰ ਨਾ ਕਰਨ।

ਬਿਲਾਂ ਨੂੰ ਪ੍ਰਵਾਨਗੀ ਮਿਲ ਗਈ ਹੈ, ਅਤੇ ਦੇਸ਼ ਦੇ ਤੇ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਅੰਨਦਾਤਾ ਨੂੰ ਇੱਕ ਵਾਰ ਫ਼ੇਰ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।ਦੱਸ ਦਈਏ ਕਿ ਕਿਸਾਨਾਂ ਦੇ ਰੋਹ ਦੇ ਬਾਵਜੂਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤਿੰਨਾਂ ਖੇਤੀ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਇਨ੍ਹਾਂ ਬਿੱਲਾਂ ਤੇ ਵਿ ਰੋੇ ਧੀ ਧਿਰ ਦਾ ਵਫਦ ਵੀ ਰਾਸ਼ਟਰਪਤੀ ਨੂੰ ਮਿਲਿਆ ਸੀ ਪਰ ਅੱਜ ਇਸ ਦੇ ਬਾਵਜੂਦ ਇਨ੍ਹਾਂ ਬਿੱਲਾਂ ਉਤੇ ਸਹੀ ਪਾ ਦਿੱਤੀ ਗਈ। ਇਨ੍ਹਾਂ ਬਿੱਲਾਂ ਤੇ ਪੂਰੇ ਦੇਸ਼, ਖਾਸ ਕਰਕੇ ਪੰਜਾਬ ਦੇ ਹਰਿਆਣਾ ਵਿਚ ਰੋਹ ਭਖਿਆ ਹੋਇਆ ਹੈ। ਕਿਸਾਨ ਸੜਕਾਂ ਉਤੇ ਹਨ। ਰੇਲਾਂ ਰੋਕੀਆਂ ਜਾ ਰਹੀਆਂ ਹਨ। ਪਰ ਰਾਸ਼ਟਰਪਤੀ ਨੇ ਇਸ ਰੋਹ ਦੇ ਬਾਵਜੂਦ ਬਿੱਲਾਂ ਨੂੰ ਮਨਜੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਵਿਚ ਕਿਸਾਨ ਜਥੇਬੰਦੀਆਂ, ਇਥੋਂ ਤੱਕ ਕਿ ਭਾਜਪਾ ਨੂੰ ਛੱਡ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ ਵੀ ਦਾਅਵਾ ਕਰ ਰਹੀਆਂ ਹਨ ਕਿ ਇਹ ਬਿੱਲ ਕਿਸਾਨਾਂ ਦੀ ਬਰਬਾਦੀ ਦਾ ਰਾਹ ਤਿਆਰ ਕਰਨਗੇ।

ਪਰ ਕੇਂਦਰ ਸਰਕਾਰ ਨੇ ਇਸ ਦੀ ਭੋਰਾ ਵੀ ਪਰਵਾਹ ਨਹੀਂ ਕੀਤੀ ਤੇ ਸੰਸਦ ਦੇ ਦੋਵਾਂ ਸਦਨਾਂ ਵਿਚ ਬਿੱਲ ਪਾਸ ਕਰਵਾ ਲੈ, ਹੁਣ ਰਾਸ਼ਟਰਪਤੀ ਦੀ ਸਹੀ ਪੈਣ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਗਏ ਹਨ ਤੇ ਹਰ ਹਾਲ ਲਾਗੂ ਹੋਣਗੇ।

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.