Home / ਤਕਨੀਕੀ ਜਾਣਕਾਰੀ / ਬਿਲ ਗੇਟਸ ਦੇ ਰਿਹਾ 35 ਲੱਖ ਰੁਪਏ ਕਰਨਾ ਹੋਵੇਗਾ ਇਹ ਕੰਮ

ਬਿਲ ਗੇਟਸ ਦੇ ਰਿਹਾ 35 ਲੱਖ ਰੁਪਏ ਕਰਨਾ ਹੋਵੇਗਾ ਇਹ ਕੰਮ

ਅੱਜ ਅਸੀਂ ਤੁਹਾਡੇ ਵਾਸਤੇ ਜੋ ਜਾਣਕਾਰੀ ਲੈਕੇ ਆਏ ਹਾਂ ਉਹ ਬਹੁਤ ਖਾਸ ਹੈ ਆਓ ਤੁਹਾਨੂੰ ਜਾਣਕਾਰੀ ਦਿੰਦੇ ਹਾ ਬਿਲ ਗੇਟਸ ਦੇ ਬਾਰੇ ਬਿਲ ਗੇਟਸ ਇੱਕ ਅਜਿਹਾ ਨਾਮ ਜਿਸਨੂੰ ਹਰ ਕੋਈ ਜਾਣਦਾ ਹੈ ਉਹਨਾਂ ਨੂੰ ਦੁਨੀਆ ਦੀ ਅਮੀਰ ਹਸਤੀ ਦਾ ਦਰਜਾ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਹੁਣ ਬਿਲ ਗੇਟਸ ਦੇ ਰਹੇ ਹਨ 35 ਲੱਖ ਰੁਪਏ ਪਰ ਉਸਦੇ ਲਈ ਕੁਝ ਕਰਨਾ ਹੋਵੇਗਾ ਕਿਉਂਕਿ ਫਰੀ ਵਿੱਚ ਇੰਨਾ ਪੈਸਾ ਨਹੀਂ ਮਿਲੇਗਾ। ਜਾਣਕਾਰੀ ਅਨੁਸਾਰ ਹਿੰਦੁਸਤਾਨ ਵੈਸੇ ਤਾ ਦੁਨੀਆ ਦਾ ਸਮਾਰਟਫੋਨ ਦਾ ਸਭ ਤੋਂ ਵੱਡਾ ਬਾਜ਼ਾਰ ਮੰਨਿਆ ਗਿਆ ਹੈ ਪਰ ਅੱਜ ਵੀ ਹਜਾਰਾਂ ਲੋਕ ਫੀਚਰ ਫੋਨ ਦਾ ਇਸਤੇਮਾਲ ਕਰ ਰਹੇ ਹਨ। ਜਾਣਕਾਰੀ ਅਨੁਸਾਰ ਸਮਾਰਟਫੋਨ ਵਿੱਚ ਤਾਂ ਡਿਜੀਟਲ ਪੈਮੇਟ ਹੋ ਜਾਦੀ ਹੈ ਤੇ ਫੀਚਰ ਫੋਨ ਵਿੱਚ ਅਜਿਹਾ ਕੁਝ ਨਹੀ ਹੁੰਦਾ ਹੈ ਜਾਣਕਾਰੀ ਅਨੁਸਾਰ ਉਹਨਾਂ ਵੱਲੋਂ ਹੁਣ ਇੱਕ ਪ੍ਰਤੀਯੋਗਿਤਾ ਆਯੋਜਿਤ ਕੀਤੀ ਜਾ ਰਹੀ ਹੈ ਜਿਸਦੇ ਅਨੁਸਾਰ ਜੇ ਕੋਈ ਫੀਚਰ ਫੋਨ ਵਿੱਚੋ ਆਸਾਨੀ ਨਾਲ ਪੇਮੈਂਟ ਕਰਨ ਵਾਲਾ ਪ੍ਰੋਗਰਾਮ ਸਿਸਟਮ ਤਿਆਰ ਕਰਦਾ ਹੈ।

ਤਾ ਉਸ ਨੂੰ ਇਹ 35 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ ਆਉ ਜਾਣਦੇ ਹਾਂ ਕੌਣ ਨੇ ਬਿਲ ਗੇਟਸ ਵਿਲੀਅਮ ਹੈਨਰੀ ਬਿਲ ਗੇਟਸ ਤੀਜਾ (ਜਨਮ 28 ਅਕਤੂਬਰ 1955) ਇੱਕ ਅਮਰੀਕੀ ਵਪਾਰੀ, ਸਮਾਜ ਸੇਵੀ, ਨਿਵੇਸ਼ਕ,ਕੰਪਿਊਟਰ ਪ੍ਰੋਗ੍ਰਾਮਰ, ਲੇਖਕ, ਮਾਨਵਤਾਵਾਦੀ ਅਤੇ ਵਿਗਿਆਨੀ ਹੈ। ਬਿਲ ਗੇਟਸ ਮਾਈਕਰੋਸਾਫ਼ਟ ਦਾ ਸਾਬਕਾ ਮੁੱਖ ਪ੍ਰਬੰਧਕ ਅਤੇ ਕਰਤਾ ਧਰਤਾ ਹੈ। ਮਾਈਕਰੋਸੋਫਟ ਦੁਨੀਆ ਦੀ ਸਭ ਤੋ ਵੱਡੀ ਸੋਫਟਵੇਅਰ ਕੰਪਨੀ ਹੈ ਜੋ ਕਿ ਇਸਨੇ ਪਾਲ ਏਲੇਨ ਦੀ ਭਾਈਵਾਲੀ ਨਾਲ ਬਣਾਈ ਸੀ। ਬਿਲ ਗੇਟਸ ਲਗਤਾਰ ਫੋਰਬਜ਼ ਦੀ ਸੂਚੀ ਵਿੱਚ ਸਭ ਤੋਂ ਅਮੀਰ ਆਦਮੀ ਚਲਿਆ ਆ ਰਿਹਾ ਹੈ। 2 ਜੁਲਾਈ, 1995 ਨੂੰ ਫ਼ੋਰਬਿਸ ਮੈਗਜ਼ੀਨ ਨੇ ਬਿਲ ਗੇਟਸ ਨੂੰ ਦੁਨੀਆ ਦਾ ਅਮੀਰ ਵਿਅਕਤੀ ਘੋਸ਼ਿਤ ਕੀਤਾ।1975 ਵਿੱਚ, ਗੇਟਸ ਅਤੇ ਪਾਲ ਐਲਨ ਨੇ ਮਾਈਕਰੋਸਾਫ਼ਟ ਕੰਪਨੀ ਦੀ ਸਥਾਪਨਾ ਕੀਤੀ,

ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਕੰਪਿਊਟਰ ਸਾਫਟਵੇਅਰ ਕੰਪਨੀ ਬਣ ਗਈ। ਗੇਟਸ ਨੇ ਜਨਵਰੀ 2000 ਵਿਚ ਆਪਣਾ ਮੁੱਖ ਕਾਰਜਕਾਰੀ ਅਧਿਕਾਰੀ ਦਾ ਅਹੁਦਾ ਛੱਡਣ ਤੋਂ ਬਾਅਦ ਕੰਪਨੀ ਦਾ ਚੇਅਰਮੈਨ ਬਣ ਗਿਆ ਅਤੇ ਮੁੱਖ ਸਾਫਟਵੇਅਰ ਆਰਕੀਟੈਕਟ ਦਾ ਅਹੁਦਾ ਸੰਭਾਲ ਲਿਆ। ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਸਾਫਟ ਛੱਡਣ ਤੋਂ ਬਾਅਦ ਵਿੱਚ ਗੇਟਸ ਨੇ ਆਪਣੇ ਕਰੀਅਰ ਵਿਚ ਕਈ ਸਮਾਜ ਸੇਵੀ ਕੰਮ ਕੀਤੇ।ਉਸ ਨੇ ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੇ ਰਾਹੀਂ ਬਹੁਤ ਸਾਰੇ ਚੈਰੀਟੇਬਲ ਸੰਸਥਾਵਾਂ ਅਤੇ ਵਿਗਿਆਨਕ ਖੋਜ ਪ੍ਰੋਗਰਾਮਾਂ ਲਈ ਬਹੁਤ ਵੱਡੀ ਰਕਮ ਦਾਨ ਕੀਤੀ। ਉਸਨੇ ਨਾਲ 2009 ਵਿੱਚ ਦਿ ਗੀਵਿੰਗ ਪਲੈੱਜ ਦੀ ਸਥਾਪਨਾ ਕੀਤੀ ਜਿਸ ਵਿੱਚ ਅਰਬਪਤੀ ਆਪਣੀ ਜਾਇਦਾਦ ਦਾ ਘੱਟੋ-ਘੱਟ ਅੱਧਾ ਹਿੱਸਾ ਦਾਨ ਦਿੰਦੇ ਹਨ।

About admin

Check Also

ਇੰਗਲੈਂਡ ਵਲੋਂ ਨਵੇਂ ਇੰਮੀਗ੍ਰੇਸ਼ਨ ਸਿਸਟਮ ਦਾ ਐਲਾਨ

ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੱਲ੍ਹ ਬਰਤਾਨੀਆ ਲਈ ਨਵੇਂ ਨੰਬਰ ਆਧਾਰਿਤ (ਪੁਆਇੰਟ ਬੇਸ) …

Leave a Reply

Your email address will not be published. Required fields are marked *