Home / ਤਾਜ਼ਾ ਖਬਰਾਂ / ਬਾਹਰ ਜਾਣ ਵਾਲਿਆਂ ਲਈ ਆਈ ਇਹ ਵੱਡੀ ਖ਼ਬਰ

ਬਾਹਰ ਜਾਣ ਵਾਲਿਆਂ ਲਈ ਆਈ ਇਹ ਵੱਡੀ ਖ਼ਬਰ

ਕਰੋਨਾ ਕਾਲ ਦੀ ਸ਼ੁਰੂਆਤ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਸ਼ੁਰੂਆਤ ਸਮੇਂ ਸਭ ਤੋਂ ਵੱਡੀ ਔਖ ਦਾ ਸਾਹਮਣਾ ਰੋਜ਼ਗਾਰ ਨੂੰ ਲੈ ਕੇ ਲੋਕਾਂ ਵੱਲੋਂ ਕੀਤਾ ਗਿਆ। ਲਾਕਡਾਊਨ ਦੀ ਵਜਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਰੁਜ਼ਗਾਰ ਤੋਂ ਹੱਥ ਧੋਣੇ ਪਏ।ਦੱਸ ਦਈਏ ਕਿ ਕਰੋਨਾ ਕਾਲ ਦੀ ਸ਼ੁਰੂਆਤ ਸਮੇਂ ਬਹੁਤ ਸਾਰੇ ਵਿਦਿਆਰਥੀਆਂ ਨੇ ਵਿਦੇਸ਼ਾਂ ਵਿੱਚ ਪੜ੍ਹਨ ਜਾਣ ਵਾਸਤੇ ਅਪਲਾਈ ਕੀਤਾ ਹੋਇਆ ਸੀ।

ਪਰ ਹਵਾਈ ਉਡਾਨਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਨੂੰ ਬਹੁਤ ਭਾਰੀ ਔਖ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਉਸ ਤੋਂ ਬਾਅਦ ਵਿਦਿਆਰਥੀ ਆਪਣੀ ਸੰਬੰਧਤ ਵਿਦੇਸ਼ੀ ਸਕੂਲ ਜਾਂ ਯੂਨੀਵਰਸਿਟੀ ਵਿੱਚ ਪੜ੍ਹਨ ਦੇ ਲਈ ਚਲੇ ਗਏ ਪਰ ਕਰੋਨਾ ਦੀ ਵਜਾ ਕਾਰਨ ਉਨ੍ਹਾਂ ਨੂੰ ਹਵਾਈ ਉਡਾਨ ਵਾਸਤੇ ਕਾਫ਼ੀ ਵੱਡੀ ਕੀਮਤ ਚੁਕਾਉਣੀ ਪਈ।ਹੁਣ ਇਸ ਭਾਰੀ ਕਿਰਾਏ ਤੋਂ ਕੁਝ ਰਾਹਤ ਦੇਣ ਵਾਸਤੇ ਕੈਨੇਡਾ ਦੀ ਇਕ ਅਹਿਮ ਯੂਨੀਵਰਸਿਟੀ ਨੇ ਏਅਰਲਾਈਨ ਦੇ ਨਾਲ ਸਮਝੌਤਾ ਕਰਦੇ ਹੋਏ ਵਿਦਿਆਰਥੀਆਂ ਦੇ ਲਈ ਹਵਾਈ ਕਿਰਾਏ ਵਿਚ ਰਿਆਇਤ ਦੇਣ ਦਾ ਫੈਸਲਾ ਕੀਤਾ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਸਮਝੌਤਾ ਕੈਨੇਡਾ ਦੀ ਯੂਨੀਵਰਸਿਟੀ ਆਫ਼ ਵਿੰਡਸਰ ਨੇ ਕਨੇਡੀਅਨ ਏਅਰਲਾਈਨ ਏਅਰ ਕੈਨੇਡਾ ਦੇ ਨਾਲ ਕੀਤਾ ਜਿਸ ਤਹਿਤ ਵਿਦਿਆਰਥੀਆਂ ਨੂੰ ਕਿਫ਼ਾਇਤੀ ਦਰਾਂ ਉਪਰ ਹਵਾਈ ਟਿਕਟਾਂ ਮੁਹੱਈਆ ਕਰਵਾਈਆਂ ਜਾਣਗੀਆਂ।ਯੂਨੀਵਰਸਿਟੀ ਵੱਲੋਂ ਲਏ ਗਏ ਇਸ ਫੈਸਲੇ ਦੇ ਨਾਲ ਕੌਮਾਂਤਰੀ ਵਿਦਿਆਰਥੀਆਂ ਦੇ ਵਿਚ ਖੁਸ਼ੀ ਹੈ। ਹੁਣ ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਮਹਿੰਗੇ ਮੁੱਲ ਦੀਆਂ ਟਿਕਟਾਂ ਖਰੀਦਣ ਦੇ ਲਈ ਮਜ ਬੂਰ ਨਹੀਂ ਹੋਣਾ ਪਵੇਗਾ।ਯੂਨੀਵਰਸਿਟੀ ਆਫ਼ ਵਿੰਡਸਰ ਵੱਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਨੂੰ ਹੁਣ ਬਾਕੀ ਦੇ ਵਿਦਿਅਕ ਅਦਾਰਿਆਂ ਵੱਲੋਂ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਤਾਂ ਜੋ ਕੌਮਾਂਤਰੀ ਵਿਦਿਆਰਥੀਆਂ ਦੇ ਵਾਸਤੇ ਸਮੇਂ ਅਨੁਸਾਰ ਸਹੂਲਤਾਂ ਦੇ ਵਿੱਚ ਵਾਧਾ ਕੀਤਾ ਜਾ ਸਕੇ। ਭਾਵੇਂ ਕਰੋਨਾ ਕਾਰਨ ਇਸ ਸਮੇਂ ਹਵਾਈ ਟਿਕਟਾਂ ਦੇ ਮੁੱਲ ਆਸਮਾਨ ਦੀਆਂ ਉਚਾਈਆਂ ਨੂੰ ਛੂਹ ਰਹੇ ਸਨ ਪਰ ਫਿਰ ਵੀ ਇਸ ਕੋਸ਼ਿਸ਼ ਦੇ ਸਦਕਾ ਕੌਮਾਂਤਰੀ ਵਿਦਿਆਰਥੀਆਂ ਨੂੰ ਉਚਿੱਤ ਮੁੱਲ ਉੱਪਰ ਟਿਕਟਾਂ ਮੁਹੱਈਆ ਕਰਵਾਈਆਂ ਜਾਣਗੀਆਂ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.