ਵੱਡੀ ਖਬਰ ਆ ਰਹੀ ਹੈ ਕੰਗਨਾ ਰਣੌਤ ਬਾਰੇ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੱਡਾ ਝ ਟ ਕਾ ਲੱਗਾ ਹੈ। ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਟਵਿਟਰ ਵਲੋਂ ਇਹ ਕਦਮ ਉਸ ਵਲੋਂ ਟਵਿਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਚੁੱਕਿਆ ਗਿਆ ਹੈ।ਦੱਸ ਦਈਏ ਕਿ ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਬੈਨ ਕਰਨ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਯੂਜ਼ਰਜ਼ ਵਲੋਂ ਕੀਤੀ ਜਾ ਚੁੱਕੀ ਹੈ। ਇਸ ਦਾ ਕਾਰਨ ਇਹ ਹੈ ਕਿ ਕੰਗਨਾ ਤੱਥਾਂ ਤੋਂ ਬਿਨਾਂ ਗਲਤ ਬਿਆਨਬਾਜ਼ੀ ਟਵਿਟਰ ’ਤੇ ਕਰਦੀ ਰਹਿੰਦੀ ਸੀ।
ਕੰਗਨਾ ਇਨ੍ਹੀਂ ਦਿਨੀਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੈ ਕੇ ਵੀ ਕਈ ਟਵੀਟਸ ਕਰ ਚੁੱਕੀ ਹੈ। ਉਹ ਕਦੇ ਮਮਤਾ ਬੈਨਰਜੀ ਦੇ ਉਲਟ ਬੋਲਦੀ ਦੇਖੀ ਗਈ ਤਾਂ ਕਦੇ ਬੰਗਾਲ ’ਚ ਹੋਈ ਹਿੰ ਸਾ ਨੂੰ ਲੈ ਕੇ ਮਮਤਾ ਬੈਨਰਜੀ ਨੂੰ ਜ਼ਿੰਮੇਵਾਰ ਦੱਸਦੀ ਸਾਹਮਣੇ ਆਈ। ਉਥੇ ਦੱਸ ਦੇਈਏ ਕਿ ਕੰਗਨਾ ਰਣੌਤ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਦੀ ਰਹਿੰਦੀ ਹੈ ਤੇ ਜੇਕਰ ਕੋਈ ਨਰਿੰਦਰ ਮੋਦੀ ਦੇ ਉਲਟ ਬੋਲਦਾ ਹੈ ਤਾਂ ਉਸ ਨਾਲ ਵੀ ਭਿ ੜ ਜਾਂਦੀ ਹੈ।ਪੰਜਾਬੀ ਕਲਾਕਾਰਾਂ ਨਾਲ ਵੀ ਕੰਗਨਾ ਦਾ ਵਾਹ ਪੈ ਚੁੱਕਾ ਹੈ।
ਦਿਲਜੀਤ ਦੋਸਾਂਝ ਨਾਲ ਉਸ ਦਾ ਮਸਲਾ ਖੂਬ ਸੁਰਖ਼ੀਆਂ ’ਚ ਰਿਹਾ ਸੀ। ਜਦੋਂ ਦਿਲਜੀਤ ਦੁਸਾਂਝ ਨੇ ਕਿਸਾਨਾਂ ਦਾ ਸਮਰਥਨ ਖੁੱਲ੍ਹ ਏ ਕੀਤਾ ਸੀ ਉਸ ਤੋਂ ਬਾਅਦ ਕੰਗਨਾ ਨੇ ਕਿਸਾਨਾਂ ਨੂੰ ਅਤ ਵਾਦੀ ਦੱਸਿਆ ਸੀ।ਗੱਲ ਇਹ ਹੈ ਕਿ ਸਿਰਫ ਕਿਸਾਨਾਂ ਖਿਲਾਫ ਹੀ ਨਹੀਂ ਸਗੋਂ ਕੰਗਨਾ ਹਰ ਉਸ ਸ਼ਖਸ ਖਿ-ਲਾਫ ਬੋਲਦੀ ਹੈ ਜੋ ਕਿ ਆਪਣੇ ਹੱਕ ਦੇ ਲਈ ਸਿਸਟਮ ਦੇ ਖਿਲਾਫ ਆਵਾਜ਼ ਚੁੱਕਦਾ ਹੈ |
ਹੁਣ ਇਹ ਤਾ ਅਸੀਂ ਕਹਿ ਨੀ ਸਕਦੇ ਕਿ ਕੰਗਨਾ ਨੂੰ ਇਹ ਸਭ ਕਾਰਨ ਦੇ ਲਈ ਕੋਈ ਪੈਸੇ ਦੇਂਦਾ ਜਾ ਨਹੀਂ ਪਰ ਉਹ ਹਮੇਸ਼ਾ ਹੀ ਉਸਦੇ ਖਿਲਾਫ ਬੋਲਦੀ ਦਿਖੀ ਜੋ ਸਿਸਟਮ ਕੋਲੋਂ ਆਪਣੇ ਹੱਕ ਮੰਗਦਾ ਹੈ |ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਦਾ ਪੇਜ ਜਰੂਰ ਲਾਇਕ ਕਰੋ |ਅਸੀਂ ਤੁਹਾਨੂੰ ਨਿਰਪੱਖ ਜਾਣਕਾਰੀ ਦੇਂਦੇ ਹਾਂ |
