Home / ਪਾਲੀਵੁੱਡ / ਇਸ ਮਸ਼ਹੂਰ ਹਸਤੀ ਨੇ ਦੁਨੀਆ ਨੂੰ ਕਹੀ ਅਲਵਿਦਾ

ਇਸ ਮਸ਼ਹੂਰ ਹਸਤੀ ਨੇ ਦੁਨੀਆ ਨੂੰ ਕਹੀ ਅਲਵਿਦਾ

ਵੱਡੀ ਖਬਰ ਆ ਰਹੀ ਹੈ ਮਸ਼ਹੂਰ ਪੰਜਾਬੀ ਉੱਘੀ ਸ਼ਖਸ਼ੀਅਤ ਤੇ ਗਾਇਕ ਕੇ.ਦੀਪ ਦਾ ਲੁਧਿਆਣਾ ਵਿੱਚ ਰੱਬ ਨੂੰ ਪਿਆਰੇ ਹੋ ਗਏ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹ ਕੁਝ ਦਿਨਾਂ ਤੋਂ ਠੀਕ ਨਹੀ ਸਨ, ਤੇ ਉਨ੍ਹਾਂ ਦਾ ਅਲਾਜ ਚੱਲ ਰਿਹਾ ਸੀ । ਉਹਨਾਂ ਦੇ ਚਲੇ ਜਾਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਮਾਤ ਮ ਛਾ ਗਿਆ ਹੈ। ਦੱਸ ਦਈਏ ਕਿ ਕਈ ਗਾਇਕਾਂ ਨੇ ਉਹਨਾਂ ਦੇ ਚਲੇ ਜਾਣ ’ਤੇ ਅਫ਼ ਸੋਸ ਜਤਾਇਆ ਹੈ ।

ਉਨ੍ਹਾਂ ਦੀਆਂ ਅੰਤਿਮ ਰਸਮਾਂ 23 ਅਕਤੂਬਰ ਨੂੰ ਦੁਪਿਹਰ 2 ਵਜੇ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਹੋਈਆਂ ਹਨ । ਕੇ.ਦੀਪ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਤੇਰਾ ਬੜਾ ਕਰਾਰਾ ਪੂਦਨਾ’, ‘ਬਾਬਾ ਵੇ ਕਲਾ ਮਰੋੜ’ ਵਰਗੇ ਹਿੱਟ ਗੀਤ ਦਿੱਤੇ ਹਨ ।ਦੱਸ ਦਈਏ ਕਿ ਪੰਜਾਬੀ ਦੀ ਨਿਵੇਕਲੀ ਕਾਮੇਡੀ ਦੀ ਸ਼ੁਰੂਆਤ ਵੀ ਕੇ.ਦੀਪ ਵੱਲੋਂ ਕੀਤੀ ਗਈ ਸੀ। ਉਨ੍ਹਾਂ ਦੇ ਨਾਲ ਜਗਮੋਹਨ ਕੌਰ ਦੀ ਜੋੜੀ ਨੇ ਅਣਗਿਣਤ ਸਦਾਬਹਾਰ ਗੀਤ ਦਿੱਤੇ। ਇਸ ਜੋੜੀ ਨੇ ‘ਮਾਈ ਮੋਹਣੋ’ ਤੇ ‘ਪੋਸਤੀ’ ਪਾਤਰਾਂ ਦੀ ਸਿਰਜਣਾ ਕਰਕੇ ਗੀਤ ਸੰਗੀਤ ਨੂੰ ਕਾਮੇਡੀ ਰੰਗਤ ਦੇਣ ਦੀ ਨਵੀਂ ਪਿਰਤ ਵੀ ਪਾਈ।ਦੱਸ ਦਈਏ ਕਿ ਮਸ਼ਹੂਰ ਗਾਇਕ ਹਰਜੀਤ ਹਰਮਨ ਵੀਰੇ ਨੇ ਲਿਖਿਆ ਹੈ ਕਿ ਕੇ ਦੀਪ ਅਤੇ ਮਾਈ ਮੋਹਣੋ(ਜਗਮੋਹਨ ਕੌਰ) ਉਰਾਂ ਨੂੰ ਬਹੁਤ ਸੁਣਿਆਂ । ਪਰਮਾਤਮਾਂ ਦੀ ਮੇਹਰ ਸਦਕਾ ਮੈਂ ਵੀ ਸਿਂਗਰ ਬਣ ਗਿਆ। ਜਗਮੋਹਨ ਕੌਰ ਜੀ ਨੂੰ ਤੇ ਨਹੀ ਮਿਲ ਸਕਿਆ ਕਦੇ ਪਰ ਕੇ ਦੀਪ ਸਾਬ ਕਈ ਵਾਰ ਮੇਰੇ ਸ਼ੌਅ ਤੇ ਮੈਨੂੰ ਮਿਲੇ।

ਮੈਂਨੂੰ ਦਿਲ਼ੀ ਬੜਾ ਚਾਅ ਹੁੰਦਾ ਉਹਨਾਂ ਦੇ ਮਿਲਨ ਦਾ ਕਿ ਉਹ ਕੇ ਦੀਪ ਸਾਬ ਜਿਨਾ ਨੂੰ ਅਸੀ ਸੁਣਦੇ ਹੁੰਦੇ ਸੀ ਅੱਜ ਮੇਰੇ ਨਾਲ ਸਟੇਜ ਤੇ ਤੇ ਖੜੇ ਹਨ।ਆਖਰੀ ਵਾਰ ਉਹਨਾਂ ਨੂੰ ਪਟਿਆਲਾ ਚ ਪਿਛਲੇ ਸਾਲ ਮੇਰੇ ਇੱਕ ਵਿਆਹ ਦੇ ਪ੍ਰਗਰਾਂਮ ਤੇ ਮਿਲਿਆ ਸੀ। ਬੜਾ ਦਖ ਲੱਗਿਆ ਜਦੌ ਅੱਜ ਉਹਨਾਂ ਦੇ ਇਸ ਦੁਨੀਆਂ ਤੋਂ ਤੁਰ ਜਾਣ ਦੀ ਖਬਰ ਸੁਣੀ । ਅਲਵੀਦਾ ਕੇ ਦੀਪ ਸਾਬ , ਤੁਸੀ ਸਦਾ ਤੁਹਾਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਰ ਵਸਦੇ ਰਹੋਗੇ ।

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.