ਬਾਲੀਵੁੱਡ ਨੂੰ ਗਜ਼ਨੀ ਅਤੇ ਪੀ ਕੇ ਵਰਗੀਆਂ ਸਫਲ ਫਿਲਮਾਂ ਦੇਣ ਵਾਲੇ ਆਮਿਰ ਖ਼ਾਨ ਦਾ ਅਖ਼ੀਰ 15 ਸਾਲ ਮਗਰੋਂ ਦੂਜਾ ਵਿਆਹ ਵੀ ਟੁੱਟ ਗਿਆ। ਆਮਿਰ ਖਾਨ ਅਤੇ ਕਿਰਨ ਰਾਓ ਹੁਣ ਤਕ ਲਗਾਤਾਰ 28 ਦਸੰਬਰ 2005 ਤੋਂ ਪਤੀ ਪਤਨੀ ਦੇ ਤੌਰ ਤੇ ਰਹਿ ਰਹੇ ਸਨ। ਇਨ੍ਹਾਂ ਦਾ ਇਕ ਬੇਟਾ ਵੀ ਹੈ। ਜਿਸ ਦਾ ਨਾਮ ਆਜ਼ਾਦ ਹੈ। ਇਨ੍ਹਾਂ ਦੋਵਾਂ ਨੇ ਇਕ ਸਾਂਝੇ ਬਿਆਨ ਵਿਚ ਲਿਖਿਆ ਹੈ ਕਿ ਭਾਵੇਂ ਉਹ ਇਸ ਤੋਂ ਬਾਅਦ ਪਤੀ ਪਤਨੀ ਦੇ ਤੌਰ ਤੇ ਨਹੀਂ ਵਿਚਰਨਗੇ ਪਰ ਆਪਣੇ ਬੇਟੇ ਦੀ ਪਰਵਰਿਸ਼ ਲਈ ਇਕ ਦੂਜੇ ਨੂੰ ਸਹਿਯੋਗ ਦੇਣਗੇ।
ਉਨ੍ਹਾਂ ਨੇ ਇੱਕ ਦੂਜੇ ਤੋਂ ਤਲਾਕ ਲੈਣ ਲਈ ਕੁਝ ਸਮਾਂ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ। ਉਹ ਫ਼ਿਲਮਾਂ ਲਈ ਅਤੇ ਆਪਣੀ ਪਾਣੀ ਫਾਊਂਡੇਸ਼ਨ ਲਈ ਹੁਣ ਵੀ ਮਿਲਜੁਲ ਕੇ ਕੰਮ ਕਰਦੇ ਰਹਿਣਗੇ। ਇਨ੍ਹਾਂ ਨੇ ਆਪਣੇ 15 ਸਾਲਾ ਗ੍ਰਹਿਸਥੀ ਜੀਵਨ ਨੂੰ ਵਧੀਆ ਦੱਸਿਆ ਹੈ। ਇਸ ਨੂੰ ਉਨ੍ਹਾਂ ਨੇ ਮਿਲ ਕੇ ਗੁਜ਼ਾਰਿਆ। ਉਨ੍ਹਾਂ ਦੇ ਸੰਬੰਧ ਚ ਇਕ ਦੂਜੇ ਪ੍ਰਤੀ ਪਿਆਰ ਸਨਮਾਨ ਵਾਲੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੋਵੇਂ ਆਪਣੇ ਪੁੱਤਰ ਆਜ਼ਾਦ ਦੀ ਪਰਵਰਿਸ਼ ਲਈ ਇੱਕ ਦੂਸਰੇ ਨੂੰ ਸਹਿਯੋਗ ਦਿੰਦੇ ਰਹਿਣਗੇ।
ਭਾਵੇਂ ਉਹ ਹੁਣ ਪਤੀ ਪਤਨੀ ਨਹੀਂ ਹਨ ਪਰ ਆਪਣੇ ਬੱਚੇ ਖ਼ਾ ਤ ਰ ਇੱਕ ਦੂਜੇ ਨਾਲ ਮਿਲ ਕੇ ਚੱਲਣਗੇ। ਆਮ ਤੌਰ ਤੇ ਤਲਾਕ ਤੋਂ ਬਾਅਦ ਇਕ ਦੂਸਰੇ ਵਿਚ ਨੁਕਸ ਕੱਢੇ ਜਾਂਦੇ ਹਨ, ਭਾਰਤੀ ਜੋੜੀ ਨੇ ਤਲਾਕ ਤੋਂ ਬਾਅਦ ਵੀ ਆਪਣੇ ਬੱਚੇ ਲਈ ਮਿਲ ਕੇ ਚੱਲਣ ਅਤੇ ਫ਼ਿਲਮਾਂ ਵਿੱਚ ਇਕੱਠੇ ਕੰਮ ਕਰਦੇ ਰਹਿਣ ਦਾ ਦਾਅਵਾ ਕੀਤਾ ਹੈ।ਬਾਲੀਵੁੱਡ ਦੇ ਨਾਲ ਜੁੜੀਆਂ ਹੋਰ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਦੇਸ਼ ਵਿਦੇਸ਼ ਨਾਲ ਜੁੜੀਆਂ ਤਾਜ਼ਾ ਖ਼ਬਰਾਂ ਸਬ ਤੋਂ ਪਹਿਲਾ |ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ
