Home / ਤਾਜ਼ਾ ਖਬਰਾਂ / ਬਾਲੀਵੁੱਡ ਅਭਿਨੇਤਰੀ ਮੋਨਾ ਸਿੰਘ ਨੇ Boyfriend ਨਾਲ ਰਚਾਇਆ ਵਿਆਹ ,ਦੇਖੋ ਤਸਵੀਰਾਂ

ਬਾਲੀਵੁੱਡ ਅਭਿਨੇਤਰੀ ਮੋਨਾ ਸਿੰਘ ਨੇ Boyfriend ਨਾਲ ਰਚਾਇਆ ਵਿਆਹ ,ਦੇਖੋ ਤਸਵੀਰਾਂ

ਟੀਵੀ ਅਤੇ ਬਾਲੀਵੁੱਡ ਅਭਿਨੇਤਰੀ ਮੋਨਾ ਸਿੰਘ ਨੇ Boyfriend ਨਾਲ ਰਚਾਇਆ ਵਿਆਹ ,ਦੇਖੋ ਤਸਵੀਰਾਂ:ਮੁੰਬਈ : ਟੀਵੀ ਅਤੇ ਬਾਲੀਵੁੱਡ ਅਭਿਨੇਤਰੀ ਮੋਨਾ ਸਿੰਘ ਨੇ ਅੱਜ ਸ਼ੁੱਕਰਵਾਰ ਨੂੰ ਆਪਣੇ ਬੁਆਏ ਫ਼ਰੈਂਡ ਸ਼ਿਆਮ ਨਾਲ ਵਿਆਹ ਰਚਾ ਲਿਆ ਹੈ। ਮੋਨਾ ਸਿੰਘ ਦਾ ਵਿਆਹ ਦੱਖਣੀ ਭਾਰਤੀ ਇਨਵੈਸਟਮੈਂਟ ਬੈਂਕਰ ਸ਼ਿਆਮ ਨਾਲ ਹੋਇਆ ਹੈ। ਵਿਆਹ ਦੀਆਂ ਰਸਮਾਂ ਮੁੰਬਈ ਦੇ ਜੁਹੂ ਮਿਲਟਰੀ ਕਲੱਬ ’ਚ ਸੰਪੰਨ ਹੋਈ ਅਤੇ ਮੋਨਾ ਲਾਲ ਜੋੜੇ ਵਿਚ ਖੂਬਸੂਰਤ ਲੱਗ ਰਹੀ ਹੈ।ਅਭਿਨੇਤਰੀ ਮੋਨਾ ਸਿੰਘ ਅਤੇ ਉਸ ਦਾ ਪਤੀ ਸ਼ਿਆਮ ਵਿਆਹ ਦੀਆਂ ਰਸਮਾਂ ਨਿਭਾਅ ਰਹੇ ਹਨ ,ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ ਮੋਨਾ ਦੀ ਮਹਿੰਦੀ ਅਤੇ ਹਲਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਮੌਕੇ ਸਿਰਫ਼ ਉਸ ਦੇ ਕੁਝ ਖ਼ਾਸ ਦੋਸਤ ਤੇ ਪਰਿਵਾਰਕ ਮੈਂਬਰ ਹੀ ਮੌਜੂਦ ਰਹੇ।ਬਾਲੀਵੁੱਡ ਅਭਿਨੇਤਰੀ ਮੋਨਾ ਸਿੰਘ ਨੇ ਟੀਵੀ ਸੀਰੀਅਲ ‘ਜੱਸੀ ਜੈਸੀ ਕੋਈ ਨਹੀਂ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਦਾ ਇਹ ਸ਼ੋਅ ਬਹੁਤ ਹਿੱਟ ਹੋਇਆ ਸੀ ਅਤੇ ਇਹ ਸ਼ੋਅ 2003 ਤੋਂ 2006 ਤੱਕ ਚੱਲਿਆ ਸੀ।

ਇਸ ਵਿੱਚ ਮੋਨਾ ਸਿੰਘ ਨੇ ਜਸਮੀਤ ਵਾਲੀਆ ਦੀ ਭੂਮਿਕਾ ਨਿਭਾਈ ਸੀ। ਇਸ ਸ਼ੋਅ ਦੇ ਲਈ ਮੋਨਾ ਨੂੰ ਸਰਬੋਤਮ ਅਭਿਨੇਤਰੀ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ।ਇਸ ਤੋਂ ਬਾਅਦ ਮੋਨਾ ‘ਕਿਆ ਹੋਇਆ ਤੇਰਾ ਵਾਧਾ ਅਤੇ ‘ਪਿਆਰ ਕੋ ਹੋ ਜਾਨੇ ਦੋ’ ਵਰਗੇ ਹਿੱਟ ਟੀਵੀ ਸੀਰੀਅਲਾਂ ‘ਚ ਨਜ਼ਰ ਆਈ ਹੈ। ਮੋਨਾ ਨੂੰ ਫਿਲਮਾਂ ਵਿਚ ਵੀ ਮੌਕਾ ਮਿਲਿਆ ਹੈ। ਰਾਜਕੁਮਾਰ ਹਿਰਾਨੀ ਨਿਰਦੇਸ਼ਤ ਫਿਲਮ ‘3 ਈਡੀਅਟਸ’ ਵਿਚ ਮੋਨਾ ਸਿੰਘ ਨੇ ਕਰੀਨਾ ਕਪੂਰ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ। ਇਹ ਮੋਨਾ ਦੀ ਪਹਿਲੀ ਫਿਲਮ ਸੀ।

ਹਾਲਾਂਕਿ ਮੋਨਾ ਦਾ ਕਿਰਦਾਰ ਛੋਟਾ ਸੀ ਪਰ ਉਸ ਦੇ ਕਿਰਦਾਰ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ।ਜ਼ਿਕਰਯੋਗ ਹੈ ਕਿ ਮੋਨਾ ਸਿੰਘ ਦਾ ਜਨਮ ਚੰਡੀਗੜ੍ਹ ਦੇ ਇੱਕ ਪੰਜਾਬੀ ਪਰਿਵਾਰ ’ਚ 8 ਅਕਤੂਬਰ, 1980 ਨੂੰ ਹੋਇਆ ਸੀ। ਉਸ ਦੇ ਪਿਤਾ ਫ਼ੌਜ ’ਚ ਅਫ਼ਸਰ ਸਨ, ਜਿਸ ਕਾਰਨ ਉਨ੍ਹਾਂ ਨੂੰ ਦੇਸ਼ ’ਚ ਕਈ ਥਾਵਾਂ ’ਤੇ ਜਾ ਕੇ ਰਹਿਣਾ ਪੈਂਦਾ ਰਿਹਾ ਹੈ। ਮੋਨਾ ਸਿੰਘ ਨੇ ਨਾਗਪੁਰ (ਮਹਾਰਾਸ਼ਟਰ) ਸਥਿਤ ਵਾਯੂਸੈਨਾ ਨਗਰ ਦੇ ਕੇਂਦਰੀ ਵਿਦਿਆਲਾ ਤੋਂ ਸਿੱਖਿਆ ਹਾਸਲ ਕੀਤੀ ਸੀ।

About admin

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *