ਇਸ ਵੇਲੇ ਦੀ ਵੱਡੀ ਖਬਰ ਆ ਰਹੀ ਪੰਜਾਬ ਦੀਆਂ ਬੱਸਾਂ ਬਾਰੇ ਪ੍ਰਾਪਤ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਦੀਆਂ ਅੰਤਰਰਾਜੀ ਬੱਸਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਦੇ ਤਹਿਤ ਹੁਣ ਪੰਜਾਬ ਤੋਂ ਬੱਸਾਂ ਹੋਰਨਾਂ ਸੂਬਿਆਂ ‘ਚ ਵੀ ਜਾ ਸਕਣਗੀਆਂ ਜਿਸ ਨਾਲ ਯਾਤਰੀਆਂ ਨੂੰ ਸਹੂਲਤ ਹੋਵੇਗੀ। ਪਹਿਲੇ ਪੜਾਅ ਦੇ ਤਹਿਤ ਹਰਿਆਣੇ ਲਈ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਉਧਰ ਸਵਾਰੀਆਂ ਨੇ ਵੀ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਉਹ ਸੂਬੇ ਤੋਂ ਬਾਹਰ ਆਸਾਨੀ ਨਾਲ ਆ ਜਾ ਸਕਣਗੇ।
ਇਸ ਤੋਂ ਇਲਾਵਾ ਲੁਧਿਆਣਾ ਬੱਸ ਸਟੈਂਡ ਦੇ ਸੁਪਰਵਾਈਜ਼ਰ ਨੇ ਦੱਸਿਆ ਕਿ ਹਰਿਆਣਾ ਲਈ ਅੱਜ ਤੋਂ ਬੱਸਾਂ ਦੀ ਸ਼ੁਰੂਆਤ ਹੋ ਚੁੱਕੀ ਹੈ।ਦੱਸ ਦਈਏ ਕਿ ਕੱਲ੍ਹ ਤੋਂ ਹਿਮਾਚਲ ਨੂੰ ਵੀ ਬੱਸਾਂ ਚੱਲਣਗੀਆਂ। ਇਸ ਤੋਂ ਇਲਾਵਾ ਦਿੱਲੀ ਅਤੇ ਰਾਜਸਥਾਨ ਨੂੰ ਪਹਿਲਾਂ ਹੀ ਬੱਸਾਂ ਚੱਲ ਰਹੀਆਂ ਨੇ ਉਨ੍ਹਾਂ ਕਿਹਾ ਕਿ ਸਵਾਰੀਆਂ ਪੂਰੀ ਭਰ ਕੇ ਬੱਸ ਵਿਚ ਬੈਠਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸਵਾਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਤੌਰ ਤੇ ਪੁਲਿਸ ਮੁਲਾਜ਼ਮਾਂ ਦੀ ਟੀਮ ਦੀ ਤੈਨਾਤੀ ਵੀ ਕੀਤੀ ਗਈ ਹੈ ਜੋ ਬੱਸ ਸਟੈਂਡ ਆਉਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਕੋਵਾ ਐਪ ਪਾਉਣ ਲਈ ਲਾਜ਼ਮੀ ਬਣਾ ਰਹੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਦਿੱਲੀ, ਹਰਿਆਣਾ, ਰਾਜਸਥਾਨ ,ਜੰਮੂ ਕਸ਼ਮੀਰ ,ਅਤੇ ਰਾਜਸਥਾਨ ਦੀਆਂ ਬੱਸਾਂ ਨੂੰ ਪੰਜਾਬ ਵਿੱਚ ਦਾਖਲੇ ਦੀ ਇਜ਼ਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਸਾਰੇ ਸੂਬਿਆਂ ਨੂੰ ਪੰਜਾਬ ਵੱਲੋਂ ਵੀ ਬੱਸਾਂ ਦੇ ਦਾਖਲ ਹੋਣ ਲਈ ਚਿੱਠੀ ਲਿਖੀ ਗਈ ਹੈ। ਤਾਂ ਜੋ ਪੰਜਾਬ ਦੀਆਂ ਬੱਸਾਂ ਵੀ ਇਨ੍ਹਾਂ ਸੂਬਿਆਂ ਵਿੱਚ ਦਾਖਲ ਹੋ ਸਕਣ। ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਵੱਲੋਂ ਪਹਿਲਾਂ ਹੀ ਪੰਜਾਬ ਦੀਆਂ ਬੱਸਾਂ ਨੂੰ ਦਾਖਲੇ ਦੀ ਇਜ਼ਾਜ਼ਤ ਦਿੱਤੀ ਜਾ ਚੁੱਕੀ ਹੈ। ਹੁਣ ਹਿਮਾਚਲ ਵੱਲੋਂ ਵੀ ਇਜਾਜ਼ਤ ਮਿਲ਼ ਚੁੱਕੀ ਹੈ ਤੇ ਬਾਕੀ ਸੂਬਿਆਂ ਨਾਲ ਵੀ ਗੱਲਬਾਤ ਜਾਰੀ ਹੈ, ਤੇ ਇਜ਼ਾਜ਼ਤ ਮਿਲਣ ਦੀ ਆਸ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸਾਡੇ ਨਾਲ ਜੁੜਨ ਲਈ ਸਭ ਦਾ ਧੰਨਵਾਦ ਜੀ। ਇਸ ਤਰ੍ਹਾਂ ਦੀਆਂ ਹੋਰ ਖਬਰਾਂ ਲਈ ਸਾਨੂੰ ਫੇਸਬੁੱਕ ਤੇ ਲਾਈਕ ਸ਼ੇਅਰ ਜਰੂਰ ਕਰੋ ਜੀ ।
