Home / ਪਾਲੀਵੁੱਡ / ਬਠਿੰਡਾ ਵਿਚ ਹੋਏ ਇਸ ਵਿਆਹ ਦੇ ਹੋ ਰਹੇ ਹਨ ਦੂਰ ਦੂਰ ਤਕ ਚਰਚੇ ਜਾਣੋ ਕਿਉਂ

ਬਠਿੰਡਾ ਵਿਚ ਹੋਏ ਇਸ ਵਿਆਹ ਦੇ ਹੋ ਰਹੇ ਹਨ ਦੂਰ ਦੂਰ ਤਕ ਚਰਚੇ ਜਾਣੋ ਕਿਉਂ

ਸੋਸ਼ਲ ਮੀਡੀਆ ‘ਤੇ ਇੱਕ ਵਿਆਹ ਦੀ ਖੂਬ ਚਰਚਾ ਹੋ ਰਹੀ ਹੈ। ਇਹ ਵਿਆਹ ਬਠਿੰਡਾ ਦੇ ਪਿੰਡ ਮਹਿਤਾ ਵਿੱਚ ਹੋਇਆ ਹੈ। ਗੁਰਸਿੱਖ ਪਰਿਵਾਰਾਂ ਨੇ ਅਨੋਖੀ ਵਿਆਹ ਕਰਕੇ ਸਮਾਜ ਸਾਹਮਣੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਬਿਜਲੀ ਬੋਰਡ ਵਿੱਚ ਕੰਮ ਕਰਦੇ ਜਗਜੀਤ ਸਿੰਘ ਦੀ ਧੀ ਦਾ ਗੁਰਸਿੱਖ ਅਵਤਾਰ ਸਿੰਘ ਦੇ ਪੁੱਤਰ ਪਰਮਿੰਦਰ ਸਿੰਘ ਨਾਲ ਵਿਆਹ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਇਸ ਨੂੰ ਸਾਹਿਤਕ ਵਿਆਹ ਕਿਹਾ ਜਾ ਰਿਹਾ ਹੈ।ਦਰਅਸਲ ਇਸ ਵਿਆਹ ਵਿੱਚ ਕਿਤਾਬਾਂ ਦੀ ਹੀ ਭਰਮਾਰ ਰਹੀ। ਨਵੀਂ ਵਿਆਹੀ ਜੋੜੀ ਨੇ ਆਪਣੇ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਿਤਾਬਾਂ ਖ਼ਰੀਦ ਕੇ ਕੀਤੀ। ਸਾਦੇ ਤੇ ਖਰਚ ਰਹਿਤ ਵਿਆਹ ਦੀ ਖੂਬ ਚਰਚਾ ਹੋ ਰਹੀ ਹੈ। ਨਵੀਂ ਵਿਆਹੀ ਜੋੜੀ ਪਰਮਿੰਦਰ ਕੌਰ ਤੇ ਪਰਮਿੰਦਰ ਸਿੰਘ ਨੇ ਮਹਿੰਗੇ ਵਿਆਹ ਤੋਂ ਤੌਬਾ ਕਰਕੇ ਨਵੀਂ ਪੀੜ੍ਹੀ ਲਈ ਸਾਦੇ ਵਿਆਹਾਂ ਦੀ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਲਾੜਾ ਪਰਮਿੰਦਰ ਸਿੰਘ ਪੀਡਬਲਿਊਡੀ ਵਿਭਾਗ ਵਿੱਚ ਨੌਕਰੀ ਕਰਦਾ ਹੈ, ਜੋ ਬਰਨਾਲਾ ਜ਼ਿਲ੍ਹੇ ਤੋਂ ਸਾਹਿਤਕ ਬਰਾਤ ਲੈ ਕੇ ਬਠਿੰਡਾ ਦੇ ਗਹਿਰੀ ਬੁੱਟਰ ਪੈਲੇਸ ਵਿੱਚ ਪੁੱਜਿਆ। ਇਸ ਦੌਰਾਨ ਨਾਟਕਕਾਰ ਕਿਰਤੀ ਕ੍ਰਿਪਾਲ ਦੀ ਟੀਮ ਨੇ ਬਰਾਤ ਸਾਹਮਣੇ ਗੁਰਸ਼ਰਨ ਭਾਅ ਜੀ ਦਾ ਨਾਟਕ ‘ਟੋਆ’ ਖੇਡਿਆ। ਇਸ ਦੌਰਾਨ ਨਸ਼ਿਆਂ ਤੇ ਹੋਰਨਾਂ ਸਮਾਜਿਕ ਅਲਾਮਤਾਂ ’ਤੇ ਚੋਟ ਕਰਦਾ ਨਾਟਕ ਸੌਦਾਗਰ ਵੀ ਖੇਡਿਆ ਗਿਆ।ਵਿਆਹ ਵਿਚ ਵੱਖਰੀ ਕਿਸਮ ਦਾ ਮਾਹੌਲ ਸੀ।

ਇਸ ਸਾਦੇ ਤੇ ਨਿਵੇਕਲੇ ਵਿਆਹ ਵਿਚ ਜਿੱਥੇ ਸਾਦਾ ਖਾਣਾ ਪਰੋਸਿਆ ਗਿਆ, ਉੱਥੇ ਹੀ ਦਾਰੂ ਦਾ ਦੌਰ ਵੀ ਨਹੀਂ ਚੱਲਿਆ। ਵਿਆਹ ਵਿੱਚ ਡੀਜੇ ਆਰਕੈਸਟਰਾ ਦੇ ਸਪੀਕਰਾਂ ਦਾ ਰੌਲਾ-ਰੱਪਾ ਵੀ ਨਹੀਂ ਸੀ। ਵਿਆਹ ਦੌਰਾਨ ਆਨੰਦ ਕਾਰਜ ਮਗਰੋਂ ਨਵੀਂ ਵਿਆਹੀ ਜੋੜੀ ਨੇ ਪੈਲੇਸ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਲਾਈ ਗਈ ਸਟਾਲ ਤੋਂ 800 ਰੁਪਏ ਦੀਆਂ ਕਿਤਾਬਾਂ ਖ਼ਰੀਦੀਆਂ। ਬਰਾਤੀਆਂ ਤੇ ਲੜਕੀ ਦੇ ਰਿਸ਼ਤੇਦਾਰਾਂ ਨੇ ਕਿਤਾਬਾਂ ਖ਼ਰੀਦ ਕੇ ਇਸ ਵਿਆਹ ’ਤੇ ਮੋਹਰ ਲਾਈ।

About admin

Check Also

ਕੇਜਰੀਵਾਲ ਸਰਕਾਰ ਨੇ ਦਿੱਤਾ ਪੰਜਾਬ ਨੂੰ ਇਹ ਤੋਹਫ਼ਾ, ਕੰਮ ਕਰਨ ਦੀਆਂ 6 ਗ੍ਰੰਟੀਆਂ ਦਿਤੀਆਂ ਲਿਖ ਕੇ

ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਬਾਰੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ …

Leave a Reply

Your email address will not be published. Required fields are marked *