Home / ਕਹਾਣੀਆਂ / ਫਰਸ਼ ਤੋਂ ਅਰਸ਼ ਤੱਕ ਇੰਝ ਪਹੁੰਚੇ ਗੁਰਦਾਸ ਮਾਨ, ਜਾਣੋ ਜ਼ਿੰਦਗੀ ਦੇ ਖਾਸ ਪਹਿਲੂ

ਫਰਸ਼ ਤੋਂ ਅਰਸ਼ ਤੱਕ ਇੰਝ ਪਹੁੰਚੇ ਗੁਰਦਾਸ ਮਾਨ, ਜਾਣੋ ਜ਼ਿੰਦਗੀ ਦੇ ਖਾਸ ਪਹਿਲੂ

ਵੱਖ-ਵੱਖ ਗੀਤਾਂ ਤੇ ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ ਤੇ ਸੰਗੀਤ ਜਗਤ ‘ਚ ਖਾਸ ਪਛਾਣ ਬਣਾਉਣ ਵਾਲੇ ਗੁਰਦਾਸ ਮਾਨ ਅੱਜ ਆਪਣਾ 63ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਾਰ ਜ਼ਿਲੇ ‘ਚ ਸਥਿਤ ਪਿੰਡ ਗਿੱਦੜਬਾਹਾ ‘ਚ ਹੋਇਆ। ਗੁਰਦਾਸ ਮਾਨ ਪੰਜਾਬੀ ਗਾਇਕ, ਗੀਤਕਾਰ, ਕੋਰੀਓਗਰਾਫਰ ਅਤੇ ਉੱਘੇ ਅਦਾਕਾਰ ਹਨ। ਸਾਲ 1980 ‘ਚ ਗਾਏ ਗੀਤ ‘ਦਿਲ ਦਾ ਮਾਮਲਾ ਹੈ’ ਨਾਲ ਰਾਸ਼ਟਰੀ ਪਛਾਣ ਹਾਸਲ ਕਰਨ ਵਾਲੇ ਗੁਰਦਾਸ ਮਾਨ ਨੇ ਹਣ ਤੱਕ ਕਰੀਬ 34 ਕੈਸਟਾਂ ਰਿਲੀਜ ਕੀਤੀਆਂ ਹਨ ਅਤੇ ਕਈ ਹਿੰਦੀ ਫਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ। ‘ਦਿਲ ਦਾ ਮਾਮਲਾ ਹੈ’ ਨਾਲ ਮਿਲੀ ਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਸਾਲ 1980 ‘ਚ ਆਏ ਗੀਤ ‘ਦਿਲ ਦਾ ਮਾਮਲਾ ਹੈ’ ਨਾਲ ਗੁਰਦਾਸ ਮਾਨ ਰਾਸ਼ਟਰੀ ਪੱਧਰ ‘ਤੇ ਵੱਡੀ ਪ੍ਰਸਿੱਧੀ ਹਾਸਲ ਕੀਤੀ। ਸਾਲ 2013 ‘ਚ ਉਨ੍ਹਾਂ ਨੇ ਵੀਡੀਓ ਬਲੌਗ ਰਾਹੀਂ ਪੁਰਾਣੇ ਅਤੇ ਨਵੇਂ ਸੰਗੀਤ ਵੀਡੀਓ ਦੁਆਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਆਪਣੇ ਯੂਟਿਊਬ ਚੈਨਲ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ। ਵਿਸ਼ਵ ਸੰਗੀਤ ‘ਚ ਡਾਕਟਰ ਦੀ ਉਪਾਧੀ ਨਾਲ ਹੋ ਚੁੱਕੇ ਨੇ ਸਨਮਾਨਿਤ ਸਤੰਬਰ 2010 ‘ਚ ਬ੍ਰਿਟੇਨ ਦੇ ਵੋਲਵਰਹੈਂਪਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ ‘ਚ ਡਾਕਟਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨਾਲ ਪਾਲ, ਬਿਲ ਕਸਬੀ ਤੇ ਬੌਬ ਡਾਲਟਨ ਨੂੰ ਵੀ ਇਸ ਸਨਮਾਨ ਨਾਲ ਨਿਵਾਜਿਆ ਗਿਆ।

ਇਸ ਤੋਂ ਇਲਾਵਾ 14 ਦਸੰਬਰ 2012 ‘ਚ ਯੂਨੀਵਰਸਿਟੀ ਪਟਿਆਲਾ ਦੇ 36ਵੇਂ ਕਨਵੋਕੇਸ਼ਨ ਸਮਾਰੋਹ ‘ਚ ਰਾਜਪਾਲ ਨੇ ‘ਡਾਕਟਰ ਆਫ ਲਿਟਰੇਚਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਗੀਤਾਂ ਰਾਹੀਂ ਹਮੇਸ਼ਾ ਦਿੰਦੇ ਨੇ ਫੈਨਜ਼ ਨੂੰ ਸੁਨੇਹਾ ਹੁਣ ਤੱਕ ਗੁਰਦਾਸ ਮਾਨ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਉਨ੍ਹਾਂ ਨੇ ਹਮੇਸ਼ਾ ਆਪਣੇ ਗਾਣਿਆਂ ਰਾਹੀਂ ਪੰਜਾਬ ‘ਚ ਵਧ ਰਹੀਆਂ ਬੁਰਾਈਆਂ ਨੂੰ ਨਿਸ਼ਾਨਾ ਬਣਾਇਆ ਤੇ ਸਮਾਜਿਕ ਮੁੱਦਿਆਂ ‘ਤੇ ਤੰਜ ਕੱਸਿਆ। ਉਨ੍ਹਾਂ ਦਾ ਹਰੇਕ ਗੀਤ ਫੈਨਜ਼ ਨੂੰ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੰਦਾ ਹੈ। ਪੰਜਾਬ ‘ਚ ਪੁਲਸ ਦੇ ਜ਼ੁਲਮਾਂ ਨੂੰ ਲਿਆਉਣ ਵਾਲੇ ਬਣੇ ਪਹਿਲੇ ਕਲਾਕਾਰ 1980 ਤੋਂ ਲੈ ਕੇ 1990 ਤੱਕ ਆਪਣੇ ਗਾਣਿਆਂ ਤੇ ਉਸ ਤੋਂ ਬਾਅਦ ਆਪਣੀਆਂ ਫਿਲਮਾਂ ਰਾਹੀਂ ਪੰਜਾਬ ‘ਚ ਪੁਲਸ ਦੇ ਜ਼ੁਲਮਾਂ ਨੂੰ ਸਭ ਦੇ ਸਾਹਮਣੇ ਲਿਆਉਣ ਵਾਲੇ ਉਹ ਪਹਿਲੇ ਕਲਾਕਾਰ ਸਨ। ਇਹ ਹਨ ਵੱਡੀਆਂ ਕਾਮਯਾਬੀਆਂ ਦੱਸ ਦਈਏ ਕਿ ਗੁਰਦਾਸ ਮਾਨ ਮਾਰਸ਼ਲ ਆਰਟਸ ਦੇ ਵੀ ਮਾਹਿਰ ਹਨ। ਉਨ੍ਹਾਂ ਨੇ ਜੂਡੋ ‘ਚ ਬਲੈਕ ਬੈਲਟ ਵੀ ਜਿੱਤੀ ਹੈ। ਇਸ ਤੋਂ ਉਨ੍ਹਾਂ ਨੂੰ ਬਤੌਰ ਬੈਸਟ ਪਲੇਅਬੈਕ ਗਾਇਕ ਵਜੋਂ ਨੈਸ਼ਨਲ ਫਿਲਮ ਐਵਾਰਡ ਵੀ ਮਿਲ ਚੁੱਕਾ ਹੈ। ਭਿਆਨਕ ਹਾਦਸੇ ਨੇ ਦਿਖਾਇਆ ਮੌਤ ਦਾ ਖੌਫਨਾਕ ਮੰਜ਼ਰ ਗੁਰਦਾਸ ਮਾਨ ਨਾਲ ਇਕ ਅਜਿਹਾ ਹਾਦਸਾ ਹੋਇਆ ਸੀ, ਜਿਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾ ਡਰਾ ਦਿੱਤਾ ਸੀ। ਦਰਅਸਲ, ਸਾਲ 2001 ‘ਚ ਰੋਪੜ ਦੇ ਨੇੜੇ ਇਕ ਭਿਆਨਕ ਹਾਦਸਾ ਹੋਇਆ ਸੀ, ਜਿਸ ਉਹ ਵਾਲ-ਵਾਲ ਬਚੇ ਸਨ ਪਰ ਹਾਦਸੇ ‘ਚ ਉਨ੍ਹਾਂ ਦੇ ਡਰਾਈਵਰ ਤੇਜਪਾਲ ਦੀ ਮੌਤ ਹੋ ਗਈ ਸੀ। ਗੁਰਦਾਸ ਮਾਨ ਉਸ ਨੂੰ ਆਪਣਾ ਚੰਗਾ ਦੋਸਤ ਵੀ ਮੰਨਦੇ ਸਨ।

ਉਨ੍ਹਾਂ ਨੂੰ ਸਮਰਪਿਤ ਕਰਦੇ ਹੋਏ ਉਨ੍ਹਾਂ ਨੇ ਇਕ ਗੀਤ ਵੀ ਲਿਖਿਆ ਤੇ ਗਾਇਆ ਸੀ, ਜਿਸ ਦੇ ਬੋਲ ‘ਬੈਠੀ ਸਾਡੇ ਨਾਲ ਸਵਾਰੀ ਉਤਰ ਗਈ’ ਸਨ। ਇਹ ਗੀਤ ਕਾਫੀ ਭਾਵੁਕ ਹੈ। ਸਾਲ 1984 ‘ਚ ਕੀਤਾ ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਗੁਰਦਾਸ ਮਾਨ ਨੇ ਸਾਲ 1984 ‘ਚ ਪੰਜਾਬੀ ਫਿਲਮ ‘ਮਾਮਲਾ ਗੜਬੜ ਹੈ’ ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ‘ਉੱਚਾ ਦਰ ਬਾਬੇ ਨਾਨਕ ਦਾ’, ‘ਲੌਂਗ ਦਾ ਲਿਸ਼ਕਾਰਾ’, ‘ਕੀ ਬਨੂ ਦੁਨੀਆ ਦਾ’, ‘ਕੁਰਬਾਨੀ ਜੱਟੀ ਦੀ’, ‘ਸ਼ਹੀਦ ਊਧਮ ਸਿੰਘ’, ‘ਦੇਸ ਹੋਇਆ ਪ੍ਰਦੇਸ਼’, ‘ਯਾਰੀਆਂ’, ‘ਮਿੰਨੀ ਪੰਜਾਬ’ ਆਦਿ ਫਿਲਮਾਂ ‘ਚ ਕੰਮ ਕੀਤਾ। ਅਦਾਕਾਰੀ ‘ਚ ਗੁਰਦਾਸ ਮਾਨ ਨੇ ਫਿਲਮ ‘ਊਧਮ ਸਿੰਘ’ ‘ਚ ਆਪਣਾ ਹੁਨਰ ਦਿਖਾਇਆ ਸੀ। ਗੁਰਦਾਸ ਮਾਨ ਨੇ ਕਾਮੇਡੀ ਕਪਿਲ ਸ਼ਰਮਾ ਦੇ ਵਿਆਹ ‘ਚ ਖੂਬ ਰੌਣਕਾਂ ਲਾਈਆਂ ਸਨ। ਬਾਲੀਵੁੱਡ ‘ਚ ਵੀ ਦਿਖਾ ਚੁੱਕੇ ਨੇ ਅਦਾਕਾਰੀ ਦੇ ਹੁਨਰ ਗੁਰਦਾਸ ਮਾਨ ਨੇ ‘ਰੁਹਾਨੀ ਤਾਕਤ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ‘ਸਿਰਫ ਤੁਮ’, ‘ਜ਼ਿੰਦਗੀ ਖੂਬਸੂਰਤ ਹੈ’, ‘ਮੰਮੀ ਪੰਜਾਬੀ’, ‘ਮਾਨਟੋ’ ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਉਹ ਤਮਿਲ ਤੇ ਹਰਿਆਣਵੀ ਫਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਇਹ ਹਨ ਹਿੱਟ ਗੀਤ ‘ਪੰਜਾਬ’, ‘ਪਿਆਰ ਕਰ ਲੇ’, ‘ਰੋਟੀ’, ‘ਜੋਗੀਆ’, ‘ਹੀਰ’, ‘ਇਸ਼ਕ ਦਾ ਗਿੱਧਾ’, ‘ਲੜ੍ਹ ਗਿਆ ਪੇਚਾ’, ‘ਨੱਚੋ ਬਾਬਿਓ’, ‘ਤੇਰੀ ਖੇਰ ਹੋਵੇ’, ‘ਵਾਹ ਨੀ ਜਵਾਨੀਏ’, ‘ਚੁਗਲੀਆਂ’ ਆਦਿ ਗੀਤ ਹਨ।

About admin

Check Also

ਗੁਰੂ ਸਾਹਿਬ ਤੇ ਭਰੋਸਾ ਕਰਕੇ ਦੇਖੋ

ਗੁਰੂ ਸਾਹਿਬ ਤੇ ਭਰੋਸੇ ਦੀ ਸੱਚੀ ਕਹਾਣੀ ਕਿਸ ਤਰ੍ਹਾਂ ਕਿਰਪਾ ਹੋਈ ਮੁਸਲਮਾਨ ਤੇ ।ਇਹ ਵੀਡੀਓ …

Leave a Reply

Your email address will not be published.