Home / ਤਾਜ਼ਾ ਖਬਰਾਂ / ਪੰਜ ਦੇ ਮੁੱਖ ਮੰਤਰੀ ਦਰਬਾਰ ਸਾਹਿਬ ਗਏ ਮੱਥਾ ਟੇਕਣ ਤਾਂ ਕੁਦਰਤ ਨੇ ਦਿਖਾਇਆ ਵੱਡਾ ਕ੍ਰਿਸ਼ਮਾ

ਪੰਜ ਦੇ ਮੁੱਖ ਮੰਤਰੀ ਦਰਬਾਰ ਸਾਹਿਬ ਗਏ ਮੱਥਾ ਟੇਕਣ ਤਾਂ ਕੁਦਰਤ ਨੇ ਦਿਖਾਇਆ ਵੱਡਾ ਕ੍ਰਿਸ਼ਮਾ

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਨੇ ਕੀਤੀ ਪਾਲਕੀ ਸਾਹਿਬ ਦੀ ਸੇਵਾ।ਪੰਜਾਬ ਦੇ ਨਵਨਿਯੁਕਤ ਸੀਐਮ ਚਰਨਜੀਤ ਸਿੰਘ ਚੰਨੀ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ।ਇਸ ਮੋਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ,ਡਿਪਟੀ ਸੀਐਮ ੳਪੀ ਸੋਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਿ ਮੋਜੂਦ ਸਨ।

ਦੱਸ ਦਈਏ ਕਿ ਸਾਰੇ ਆਗੂ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਚ ਅੰਮ੍ਰਿਤ ਵੇਲੇ ਹੋਣ ਵਾਲੀ ਪਾਲਕੀ ਸਾਹਿਬ ਦੀ ਸੇਵਾ ’ਚ ਸ਼ਾਮਲ ਹੋਏ।ਅੰਮ੍ਰਿਤ ਵੇਲੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਮੁੱਖ ਮੰਤਰੀ ਚੰਨੀ ਦੇਰ ਰਾਤ ਅੰਮ੍ਰਿਤਸਰ ਪਹੁੰਚੇ ਸਨ। ਜਿੱਥੇ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ।ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਆਗੂਆਂ ਨਾਲ ਭਗਵਾਨ ਵਾਲਮੀਕਿ ਤੀਰਥ (ਰਾਮਤੀਰਥ) ਵਿਖੇ ਨਤਮਸਤਕ ਹੁੰਦੇ ਹੋਏ।

ਦੱਸ ਦਈਏ ਕਿ ਪੰਜਾਬ ਦੇ ਨਵ ਨਿਯੁਕਤ ਸੀਐਮ ਚਰਨਜੀਤ ਸਿੰਘ ਚੰਨੀ ਅੱਜ ਅੰਮ੍ਰਿਤਸਰ ਦੌਰੇ ਤੇ ਹਨ।ਜਿੱਥੇ ਉਨ੍ਹਾਂ ਨੇ ਤੜਕਸਾਰ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ।ਉਥੇ ਹੀ ਉਨ੍ਹਾਂ ਨੇ ਅੱਜ ਅੰਮ੍ਰਿਤਸਰ ਚ ਵੱਖ ਵੱਖ ਧਾਰਮਿਕ ਸਥਾਨਾਂ ਤੇ ਵੀ ਨਤਮਸਤਕ ਹੋਏ।ਇਸ ਦੋਰਾਨ ਉਨ੍ਹਾਂ ਨੇ ਕਾਂਗਰਸੀ ਆਗੂ ਸੁਖਬਿੰਦਰ ਸਿੰਘ ਸਰਕਾਰੀਆ,ਵਿਧਾਇਕ ਰਾਜਕੁਮਾਰ ਵੇਰਕਾ,ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਡੈਨੀ ਅਤੇ ਸਾਂਸਦ ਗੁਰਜੀਤ ਸਿੰਘ ਔਜਲਾ ਨਾਲ ਵੀ ਮੁਲਾਕਾਤ ਕੀਤਾ।

ਦੱਸ ਦੇਈਏ ਕਿ ਇਸ ਮੋਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ,ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ੳ.ਪੀ ਸੋਨੀ ਵੀ ਮੋਜੂਦ ਸਨ।ਇਸ ਦੌਰਾਨ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਸੀਐਮ ਚੰਨੀ ਨੇ ਕਿਹਾ ਕਿ ਪੰਜਾਬ ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਰਕਾਰ ਜੋਰਦਾਰ ਕੰਮ ਕਰੇਗੀ ਤੇ ਬੇਅਦਬੀ ਦਾ ਪੰਥ ਨੂੰ ਇੰਸਾਫ ਦਿਲਵਾਉਣਾ ਸਰਕਾਰ ਦਾ ਮੁੱਢਲਾ ਫਰਜ਼ ਹੋਵੇਗਾ।

About Jagjit Singh

Check Also

ਕਿਸਾਨਾਂ ਦੇ ਨਾਂ ‘ਤੇ ਰੇਲ ਗੱਡੀ ਵਿੱਚੋਂ ਮੰਗ ਰਿਹਾ ਸੀ ਪੈਸੇ, ਚੜ੍ਹ ਗਿਆ ਕਿਸਾਨਾਂ ਦੇ ਧੱਕੇ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ …

Leave a Reply

Your email address will not be published. Required fields are marked *