Home / ਤਾਜ਼ਾ ਖਬਰਾਂ / ਹੁਣ ਕੋਈ ਵੀ ਨਾ ਕਰ ਬੈਠਿਓ ਇਹ ਕੰਮ ਨਹੀਂ ਤੇ

ਹੁਣ ਕੋਈ ਵੀ ਨਾ ਕਰ ਬੈਠਿਓ ਇਹ ਕੰਮ ਨਹੀਂ ਤੇ

ਪੰਜਾਬ ਵਿੱਚ ਤਿਉਹਾਰਾਂ ਦਾ ਸੀਜ਼ਨ ਹੋਣ ਦੇ ਕਾਰਨ, ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਜਾ ਰਹੇ ਹਨ। ਸੂਬੇ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਹੁਕਮ ਦੇ ਕੇ ਕੋਈ ਨਾ ਕੋਈ ਪਾਬੰਧੀ ਲਗਾਈ ਜਾ ਰਹੀ ਹੈ। ਜਿਸ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਨਾਲ ਹੀ ਕੁਝ ਅਨਸਰਾਂ ਨੂੰ ਵੀ ਉਨਾ ਦੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਤੋਂ ਰੋਕਿਆ ਜਾ ਸਕੇ।

ਕਿਉਂਕਿ ਤਿਉਹਾਰਾਂ ਦਾ ਮੌਸਮ ਆਉਣ ਕਾਰਨ ਕੁੱਝ ਅਨਸਰਾਂ ਵੱਲੋਂ ਕਿਸੇ ਨਾ ਕਿਸੇ ਹੋਣੀ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਜਿਸ ਨੂੰ ਰੋਕਣ ਲਈ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸਰਕਾਰ ਵੱਲੋਂ ਤਿਉਹਾਰਾਂ ਦੇ ਇਸ ਮੌਸਮ ਵਿੱਚ ਲੋਕਾਂ ਦੇ ਖਾਣ-ਪੀਣ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉਪਰ ਵੀ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਕਿਉਂਕਿ ਅੱਜ-ਕੱਲ ਬਜ਼ਾਰਾਂ ਦੇ ਵਿਚ ਬਨਾਵਟੀ ਚੀਜ਼ਾਂ ਦੀ ਵਿਕਰੀ ਬਹੁਤ ਜ਼ਿਆਦਾ ਹੋ ਰਹੀ ਹੈ। ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਗਲਤ ਹੋ ਰਿਹਾ ਹੈ ।ਹੁਣ ਪੰਜਾਬ ਸਰਕਾਰ ਵੱਲੋਂ ਦਸ ਲੱਖ ਜੁਰਮਾਨਾ ਅਤੇ 6 ਸਾਲ ਤੱਕ ਦੀ ਕੈਦ ਹੋ ਸਕਦੀ ਹੈ, ਜੇਕਰ ਤੁਸੀਂ ਵੀ ਅਜਿਹੀ ਗਲਤੀ ਕਰਦੇ ਹੋ। ਇਸ ਸਬੰਧੀ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ।

ਸਰਹੱਦੀ ਕਸਬਾ ਵਲਟੋਹਾ ਦੇ ਇਲਾਕੇ ਵਿਚ ਕਈ ਅਜਿਹੇ ਦੁਕਾਨਦਾਰ ਹਨ ਜੋ ਬਹੁਤ ਘਟੀਆ ਮਿਆਰ ਦੀਆਂ ਖਾਣ ਪੀਣ ਦੀਆਂ ਵਸਤਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਗਲਤ ਕਰਦੇ ਹਨ । ਇਸ ਤਰ੍ਹਾਂ ਦੇ ਦੁਕਾਨਦਾਰਾਂ ਨੂੰ ਨੱਥ ਪਾਉਣ ਲਈ ਅਜਿਹੇ ਕਾਨੂੰਨਾ ਦਾ ਹੋਣਾ ਜ਼ਰੂਰੀ ਹੈ।ਦੀਵਾਲੀ ਦੇ ਤਿਉਹਾਰ ਦੀ ਆਮਦ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਕਰਕੇ ਢਾਬਿਆਂ, ਰੈਸਟੋਰੈਂਟਾਂ ,ਅਤੇ ਮਠਿਆਈ ਦੀਆਂ ਦੁਕਾਨਾਂ ਵਾਲਿਆਂ ਨੂੰ ਫੂਡ ਸੇਫਟੀ ਮਹਿਕਮੇ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਲਾਜਮੀ ਕਰ ਦਿੱਤੀ ਗਈ ਹੈ, ਨਾਲ ਹੀ ਹੈਲਥ ਫਿੱਟਨੈੱਸ ਸਰਟੀਫਿਕੇਟ ਲੈਣਾ ਵੀ ਜਰੂਰੀ ਹੋਵੇਗਾ।

ਸਮਾਜਸੇਵੀ ਕਾਮਰੇਡ ਜੁਗਿੰਦਰ ਸਿੰਘ ਲੱਧੜ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।ਤੇ ਨਾਲ ਹੀ ਸਿਹਤ ਵਿਭਾਗ ਤੇ ਫੂਡ ਸੇਫ਼ਟੀ ਮਹਿਕਮੇ ਨੂੰ ਅਪੀਲ ਕੀਤੀ ਹੈ ਕਿ ਘਟੀਆ ਵਸਤਾਂ ਵੇਚਣ ,ਤੇ ਲੋਕਾਂ ਦੀ ਸਿਹਤ ਨਾਲ ਗਲਤ ਕਰਨ ਵਾਲਿਆਂ ਤੇ ਵੱਡੀ ਕਾਰਵਾਈ ਕੀਤੀ ਜਾਵੇ। ਜੇਕਰ ਕੋਈ ਦੁਕਾਨਦਾਰ ਗਾਹਕਾਂ ਨੂੰ ਮਿਆਰੀ ਭੋਜਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਮੁਹਇਆ ਨਹੀਂ ਕਰਵਾਏਗਾ। ਫਿਰ ਦੁਕਾਨਦਾਰ ਦੇ ਸੈਂਪਲ ਫੇਲ ਹੋਣ ਤੇ ਉਸ ਨੂੰ 10 ਲੱਖ ਰੁਪਏ ਦਾ ਭਾਰੀ ਜੁਰਮਾਨਾ ,ਤੇ 6 ਸਾਲ ਦੀ ਕੈ ਦ ਵੀ ਹੋ ਸਕਦੀ ਹੈ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.