Home / ਤਾਜ਼ਾ ਖਬਰਾਂ / ਪੰਜਾਬ ਸਰਕਾਰ ਨੇ ਕੀਤੇ ਇਹ ਐਲਾਨ

ਪੰਜਾਬ ਸਰਕਾਰ ਨੇ ਕੀਤੇ ਇਹ ਐਲਾਨ

ਪੰਜਾਬ ਵਿਚ ਲਗਾਤਾਰ ਵੱਧ ਰਹੇ ਕਰੋਨਾ ਦਰਮਿਆਨ ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਐਤਵਾਰ ਨੂੰ ਸੂਬੇ ਭਰ ਵਿਚ ਲਾਕਡਾਊ੍ਵ ਲਗਾਉਣ ਦਾ ਐਲਾਨ ਕੀਤਾ ਹੈ, ਇਸ ਦੇ ਨਾਲ ਹੀ ਰਾਤ ਨੂੰ ਲੱਗਣ ਵਾਲੇ ਕਰਫਿਊ ਦਾ ਸਮਾਂ ਵੀ ਵਧਾ ਦਿੱਤਾ ਹੈ। ਹੁਣ ਕਰਫਿਊ ਰਾਤ 8 ਵਜੇ ਤੋਂ ਲਾਗੂ ਹੋ ਕੇ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

ਸਰਕਾਰ ਵਲੋਂ ਸਿਨੇਮਾ ਹਾਲ, ਜਿੰਮ ਅਤੇ ਸਪੋਰਟਸ ਕੰਪਲੈਕਸ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮ ਅਤੇ ਸਸ ਕਾਰ ਵਿਚ ਮਹਿਜ਼ 20 ਲੋਕਾਂ ਨੂੰ ਜਾਣ ਦੀ ਛੋਟ ਦਿੱਤੀ ਗਈ ਹੈ।ਫਿਲਹਾਲ ਸੂਬੇ ਵਿਚ ਵੀਕਐਂਡ ਲਾਕਡਾਊਨ ਨਹੀਂ ਲਗਾਇਆ ਜਾ ਰਿਹਾ ਹੈ। ਇਸ ਦਾ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਦੇ ਹਾਲਾਤ ਦੀ ਸਮੀਖਿਆ ਲਈ ਰੱਖੀ ਗਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕਰੋਨਾ ਨਿਯਮਾਂ ਦੀ ਗੌਰ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਐਤਵਾਰ ਨੂੰ ਲਾਕ ਡਾਊਨ ਮੌਕੇ ਬਾਜ਼ਾਰ, ਦੁਕਾਨਾਂ, ਮੌਲਜ਼ ਮੁਕੰਮਲ ਤੌਰ ’ਤੇ ਬੰਦ ਰਹਿਣਗੇ।ਆਉ ਵਿਸਥਾਰ ਨਾਲ ਜਾਣੀਏ ਕੀ ਬੰਦ ਰਹੇਗਾ ਤੇ ਕੀ ਖੁਲ੍ਹੇਗਾ – ਅਪ੍ਰੈਲ 30 ਤੱਕ ਸਿਨੇਮਾ, ਜਿੰਮ, ਬਾਰ ਕੀਤੇ ਬੰਦ ਵਿਆਹ/ਸੰਸਕਾਰ ‘ਤੇ 20 ਤੋਂ ਵੱਧ ਲੋੱਕਾਂ ਦਾ ਇਕੱਠ ਹੋ ਸਕੇਗਾ 10 ਤੋਂ ਜ਼ਿਆਦਾ ਇਕੱਠ ਲਈ ਪਹਿਲਾਂ ਮਨਜ਼ੂਰੀ ਜ਼ਰੂਰੀ ਸੰਡੇ ਨੂੰ ਨਹੀਂ ਲੱਗਣਗੇ ਵੀਕਐਂਡ ਲੌਕਡਾਊਨ ਵੱਡੇ ਇਕੱਠ ਤੋਂ ਵਾਪਸੀ ‘ਤੇ ਪੰਜ ਦਿਨਾਂ ਦਾ ਇਕਾਂਤਵਾਸ ਲਾਜ਼ਮੀ|

ਮੋਹਾਲੀ Tricity ਵਿੱਚ ਬੁੱਧਵਾਰ ਨੂੰ ਲੌਕ ਡਾਊਨ ਲੱਗੇਗਾ। ।ਰਾਮ ਨਵਮੀ ਦੇ ਦਿਨ ਭੀੜ ਨਾ ਕੱਠੀ ਹੋ ਸਕੇ ਇਸ ਲਈ ਬੁੱਧਵਾਰ ਨੂੰ ਲੌਕ ਡਾਊਨ ਦਾ ਫ਼ੈਸਲਾ ਪੰਜਾਬ ਵਿੱਚ ਆਉਣ ਵਾਲੇ ਐਤਵਾਰ ਨੂੰ ਬੰਦ ਰਹੇਗਾ ਸੂਬੇ ਵਿੱਚ ਨਾਈਟ ਕਰਫ਼ਿਊ ਜਾਰੀ ਰਹੇਗਾ, ਰਾਤ 8 ਵਜੇ ਤੋਂ ਨਾਈਟ ਕਰਫ਼ਿਊ ਰਹੇਗਾ ਬੱਸਾਂ ਵਿੱਚ 50% ਸਵਾਰੀਆਂ ਬੈਠ ਸਕਣਗੀਆਂ. ਐਤਵਾਰ ਨੂੰ ਬਜ਼ਾਰ, ਦੁਕਾਨਾਂ ਬੰਦ.। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.