Home / ਤਾਜ਼ਾ ਖਬਰਾਂ / ਪੰਜਾਬ ਵਿਚ ਸਕੂਲਾਂ ਲਈ ਜਾਰੀ ਹੋਇਆ ਹੁਕਮ

ਪੰਜਾਬ ਵਿਚ ਸਕੂਲਾਂ ਲਈ ਜਾਰੀ ਹੋਇਆ ਹੁਕਮ

ਵੱਡੀ ਖਬਰ ਆ ਰਹੀ ਹੈ ਵਿਦਿਆਰਥੀਆਂ ਬਾਰੇ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12 ਵੀ ਦੀਆਂ ਪ੍ਰੀ ਪ੍ਰੀਖਿਆਵਾਂ ਦੇ ਮੰਗੇ ਵੇਰਵੇ 15 ਮਈ ਤੱਕ ਅਪਲੋਡ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਪੰਜਾਬ ਵਿੱਚ ਜਿੱਥੇ ਪੰਜਵੀਂ ,ਅੱਠਵੀਂ ਅਤੇ ਦਸਵੀਂ ਦੀਆਂ ਪ੍ਰੀਖਿਆਵਾਂ ਨੂੰ ਕਰੋਨਾ ਦੇ ਕਾਰਣ ਰੱਦ ਕਰ ਦਿੱਤਾ ਗਿਆ, ਤੇ ਬੱਚਿਆਂ ਦੀਆਂ ਪਹਿਲਾਂ ਹੋਈਆਂ ਪ੍ਰੀਖਿਆਵਾਂ ਦੇ ਅਧਾਰ ਤੇ ਅਗਲੀਆਂ ਕਲਾਸਾਂ ਵਿਚ ਕਰ ਦਿੱਤਾ ਗਿਆ ਹੈ।

ਉਥੇ ਹੀ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਸਥਿਤੀ ਕਸ਼ਮਕਸ਼ ਵਾਲੀ ਬਣੀ ਹੋਈ ਹੈ।ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2020-21 ਵਿੱਚ ਹੋਈਆਂ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਅੰਕਾਂ ਨੂੰ ਅਪਲੋਡ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਉੱਥੇ ਹੀ ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸਿੱਖਿਆ ਬੋਰਡ ਨੇ ਅੰਦਰੂਨੀ ਪ੍ਰੀਖਿਆਵਾਂ ਤੋਂ ਇਲਾਵਾ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਅੰਕ ਵੀ ਅਪਲੋਡ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਕਰੋਨਾ ਦੇ ਕਾਰਨ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਇੱਕ ਮਹੀਨੇ ਲਈ ਮੁਲਤਵੀ ਕੀਤਾ ਗਿਆ ਸੀ। ਅਜੇ ਇਹ ਨਹੀਂ ਕਿਹਾ ਜਾ ਰਿਹਾ ਕੇ 2019-20 ਵਾਂਗ ਇਸ ਵਾਰ ਵੀ ਬੋਰਡ ਪ੍ਰੀਖਿਆਵਾਂ ਨਹੀਂ ਲਵੇਗਾ। ਉੱਥੇ ਹੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਨੰਬਰ ਪੋਰਟਲ ਤੇ ਅਪਲੋਡ ਕਰਨ ਦੇ ਹੁਕਮਾਂ ਦੇ ਅਰਥ ਇਹ ਹੀ ਕੱਢੇ ਜਾ ਰਹੇ ਹਨ।ਦੱਸ ਦਈਏ ਕਿ ਸਰਕਾਰੀ, ਅਰਧ ਸਰਕਾਰੀ ਐਫੀਲੀਏਟਿਡ, ਅਤੇ ਐਸੋਸੀਏਟਿਡ ਸਕੂਲਾਂ ਦੇ ਪ੍ਰੀਖਿਆਰਥੀਆਂ ਲਈ ਵੀ ਇਹ ਹੁਕਮ ਲਾਗੂ ਕੀਤੇ ਗਏ ਹਨ।

ਇਸ ਕੰਮ ਵਾਸਤੇ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਸਟਾਫ਼ ਨੂੰ ਕੰਮ ਉਪਰ ਲਗਾ ਦਿੱਤਾ ਗਿਆ ਹੈ। ਚੇਅਰਮੈਨ ਯੋਗਰਾਜ ਦੇ ਹੁਕਮਾਂ ਤੇ ਇਹ ਪੱਤਰ 7 ਮਈ ਨੂੰ ਉਪ ਸਕੱਤਰ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ ਹੈ। ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਅੰਕਾਂ ਦਾ ਤਮਾਮ ਵੇਰਵਾ 15 ਮਈ ਤੱਕ ਸਿੱਖਿਆ ਬੋਰਡ ਦੇ ਪੋਰਟਲ ਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ ।

About Jagjit Singh

Leave a Reply

Your email address will not be published. Required fields are marked *