ਦੱਸ ਦਈਏ ਕਿ ਨਵੇਂ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨੀ ਰੋਸ ਪ੍ਰਦ ਰਸ਼ਨ ਕਰਕੇ ਪੰਜਾਬ ‘ਚ ਬਿਜਲੀ ਦਾ ਕਾਲ ਸ਼ੁਰੂ ਹੋ ਸਕਦਾ ਹੈ। ਅੱਜ ਤੋਂ ਸੂਬੇ ਦੇ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਪ੍ਰਾਈਵੇਟ ਥਰਮਲ ਪਾਵਰ ਪਲਾਂਟਾਂ ‘ਚ ਕੋਲੇ ਦਾ ਖ਼ਤਮ ਹੋਣਾ ਦੱਸਿਆ ਜਾ ਰਿਹਾ ਹੈ।
ਇਸ ਦੇ ਚਲਦੇ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ‘ਚ ਬੀਤੀ ਰਾਤ ਤੋਂ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ।ਦੱਸ ਦਈਏ ਕਿ ਬਿਜਲੀ ਉਤਪਾਦਨ ਬੰਦ ਹੋਣ ਦਾ ਸਭ ਤੋਂ ਵੱਡਾ ਕਾਰਨ ਕੋਲੇ ਦੀ ਘਾਟ ਹੈ। ਵੇਦਾਤਾਂ ਕੰਪਨੀ ਦੀ ਨਿੱਜੀ ਭਾਈਵਾਲ ਵਾਲਾ ਇਹ ਪਲਾਂਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਾਪ ਘਰ ਹੈ। ਗੌਰਤਲਬ ਹੈ ਕਿ ਖੇਤੀ ਕਾਨੂੰਨ ਕਰਕੇ ਪਿਛਲੇ ਕਈ ਦਿਨਾਂ ਤੋਂ ਥਰਮਲ ਪਲਾਂਟ ਅੱਗੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿਛਲੇ 13 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ ਜਦਕਿ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਪਟੜੀਆਂ ‘ਤੇ ਚੱਲ ਰਹੇ ਪ੍ਰਦਰਸ਼ਨ ਕਾਰਨ ਪਿਛਲੇ 21 ਦਿਨਾਂ ਤੋਂ ਕੋਲੇ ਦੀ ਆਮਦ ਨਹੀਂ ਹੋ ਰਹੀ। ਪੰਜਾਬ ‘ਚ ਮੌਜੂਦਾ ਸਮੇਂ ‘ਚ ਪਾਵਰਕਾਮ ਦੀ ਆਪਣੀ ਹਾਈਡਲ ਉਤਪਾਦਨ ਤੋਂ 102 ਲੱਖ ਯੂਨਿਟ ਅਤੇ ਭਾਖੜਾ ਮੈਨੇਜਮੈਂਟ ਬੋਰਡ ਤੋਂ 105 ਲੱਖ ਯੂਨਿਟ ਬਿਜਲੀ ਮਿਲ ਰਹੀ ਹੈ।
ਨੈਸ਼ਨਲ ਹਾਈਡਰੋ ਪਾਵਰ ਪਲਾਂਟਸ ਤੋਂ 52 ਲੱਖ ਯੂਨਿਟ ਤੇ ਨੈਸ਼ਨਲ ਥਰਮਲ ਪਲਾਂਟ ਤੋਂ 147 ਲੱਖ ਯੂਨਿਟ ਬਿਜਲੀ ਮਿਲ ਰਹੀ ਹੈ।ਦੱਸ ਦਈਏ ਕਿ ਪੰਜਾਬ ਵਿਚ ਇਸ ਸਮੇਂ ਥਾ ਥਾ ਧਰਨੇ ਲੱਗ ਰਹੇ ਹਨ ਜੋ ਲਗਾਤਾਰ ਜਾਰੀ ਹੈ। ਖਾਸ ਕਰਕੇ ਰੇਲਵੇ ਸਟੇਸ਼ਨਾਂ ਤੇ ਰਾਇਲਸ ਦੇ ਪੰਪਾਂ ਤੇ ਵੱਡੇ ਪੱਧਰ ਤੇ ਧਰਨੇ ਜਾਰੀ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
