Home / ਤਾਜ਼ਾ ਖਬਰਾਂ / ਪੰਜਾਬ ਪੁਲਿਸ ਦਾ ਪੇਪਰ ਦੇਣ ਗਈ ਕੁੜੀ ਨਾਲ ਪੁਲਿਸ ਮੁਲਾਜਮ ਨੇ ਕੀਤਾ ਅਜਿਹਾ ਕਾਂਡ

ਪੰਜਾਬ ਪੁਲਿਸ ਦਾ ਪੇਪਰ ਦੇਣ ਗਈ ਕੁੜੀ ਨਾਲ ਪੁਲਿਸ ਮੁਲਾਜਮ ਨੇ ਕੀਤਾ ਅਜਿਹਾ ਕਾਂਡ

ਪੜ੍ਹੇ ਲਿਖੇ ਮੁੰਡੇ ਕੁੜੀਆਂ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੇ ਹਨ। ਕਿਧਰੇ ਨੌਕਰੀ ਨਹੀਂ ਮਿਲ ਰਹੀ। ਨੌਕਰੀ ਹਾਸਲ ਕਰਨ ਲਈ ਦੂਰ ਦੂਰ ਤਕ ਟੈਸਟ ਦੇਣ ਜਾਣਾ ਪੈਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਜਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਬਾਰੇ ਉਹ ਹੀ ਜਾਣਦੇ ਹਨ। ਪੰਜਾਬ ਪੁਲਿਸ ਵਿਚ ਸਿਪਾਹੀ ਦੀ ਅਸਾਮੀ ਲਈ ਮੁਕਤਸਰ ਸਾਹਿਬ ਵਿਖੇ ਟੈਸਟ ਦੇਣ ਆਈ ਇਕ ਲੜਕੀ ਨੇ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੁਆਰਾ ਉਸ ਦੇ ਚ ਪੇ ੜਾਂ ਜੜਨ ਦੇ ਦੋਸ਼ ਲਗਾਏ ਹਨ।

ਕੁੜੀ ਨੇ ਰੋਂਦੇ ਹੋਏ ਦੱਸਿਆ ਹੈ ਕਿ ਉਹ ਇੱਥੇ ਪੇਪਰ ਦੇਣ ਆਈ ਸੀ। ਇੱਕ ਵਜੇ ਓਪਨਿੰਗ ਦਾ ਸਮਾਂ ਸੀ ਅਤੇ ਢਾਈ ਵਜੇ ਕਲੋਜ਼ਿੰਗ ਸੀ। ਉਹ 2:33 ਵਜੇ ਗੇਟ ਤੇ ਪਹੁੰਚੀ। ਗੇਟ ਤੇ ਤਾਇਨਾਤ ਮੁਲਾਜ਼ਮਾਂ ਨੇ ਉਸ ਨੂੰ ਆਪਣੀ ਬਾਈਕ ਸਾਈਡ ਤੇ ਲਗਾਉਣ ਲਈ ਕਿਹਾ। ਜਦੋਂ ਉਹ ਸਾਈਡ ਤੇ ਬਾਈਕ ਲਗਾ ਕੇ ਆਈ ਤਾਂ ਗੇਟ ਬੰਦ ਕਰ ਦਿੱਤਾ ਗਿਆ। ਉਸ ਨੇ ਗੇਟ ਖੋਲ੍ਹਣ ਲਈ ਕਿਹਾ। ਲੜਕੀ ਦੇ ਦੱਸਣ ਮੁਤਾਬਕ ਗੇਟ ਤੇ ਤਾਇਨਾਤ ਕੁੜੀ ਨੇ ਉਸ ਦੇ 2 ਚਪੇੜਾਂ ਜੜ ਦਿੱਤੀਆਂ।

ਹਾਲਾਂਕਿ ਉਸ ਦੇ ਨਾਲ ਵਾਲੀ ਕੁੜੀ ਨੇ ਉਸ ਨੂੰ ਰੋਕਿਆ। ਪੇਪਰ ਦੇਣ ਆਈ ਲੜਕੀ ਦਾ ਕਹਿਣਾ ਹੈ ਕਿ ਉਹ ਪੇਪਰ ਦੇਣ ਤੋਂ ਰਹਿ ਗਈ। ਉਨ੍ਹਾਂ ਨੇ ਸਿਟੀ ਥਾਣੇ ਜਾ ਕੇ ਇਸ ਦੀ ਦਰਖਾਸਤ ਦੇਣੀ ਚਾਹੀ ਪਰ ਪੁਲਿਸ ਨੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਸਗੋਂ ਪੁਲਿਸ ਉਨ੍ਹਾਂ ਨੂੰ ਬਿਨਾਂ ਵਜ੍ਹਾ ਇੱਧਰ ਉੱਧਰ ਘੁੰਮਾਉਂਦੀ ਰਹੀ। ਇਸ ਲੜਕੀ ਨੇ ਰੋਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਜਾਵੇ।

ਇਸ ਲੜਕੀ ਦੇ ਭਰਾ ਨੇ ਦੱਸਿਆ ਹੈ ਕਿ ਉਹ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਜਲਾਲਾਬਾਦ ਦੇ ਪਿੰਡ ਪਾਲੀ ਵਾਲਾ ਦੇ ਰਹਿਣ ਵਾਲੇ ਹਨ। ਉਸ ਦੀ ਭੈਣ ਇੱਥੇ ਕਾਂਸਟੇਬਲ ਦਾ ਪੇਪਰ ਦੇਣ ਆਈ ਸੀ। ਜੋ 2-3 ਮਿੰਟ ਲੇਟ ਹੋ ਗਈ। ਗੇਟ ਤੇ ਤਾਇਨਾਤ ਕੁੜੀ ਨੇ ਉਸ ਦੀ ਭੈਣ ਦੇ ਚ ਪੇ ੜਾਂ ਵੀ ਲਾ ਦਿੱਤੀਆਂ। ਲੜਕੀ ਦੇ ਭਰਾ ਸਤਪਾਲ ਦਾ ਕਹਿਣਾ ਹੈ ਕਿ ਉਹ ਖੁਦ ਵੀ ਆਪਣੇ ਚਚੇਰੇ ਭਰਾ ਨਾਲ ਨੇੜੇ ਦੇ ਸਕੂਲ ਵਿੱਚ ਆਇਆ ਹੋਇਆ ਸੀ।

ਆਪਣੀ ਭੈਣ ਦੁਆਰਾ ਫੋਨ ਕੀਤੇ ਜਾਣ ਤੇ ਉਹ ਵੀ 5-7 ਮਿੰਟਾਂ ਵਿੱਚ ਉੱਥੇ ਪਹੁੰਚ ਗਿਆ। ਇਸ ਤੋਂ ਬਾਅਦ ਉਹ ਦਰਖਾਸਤ ਦੇਣ ਲਈ ਸਿਟੀ ਥਾਣੇ ਪਹੁੰਚੇ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਪੁਲੀਸ ਉਨ੍ਹਾਂ ਨੂੰ ਇੱਧਰ ਉੱਧਰ ਘੁੰਮਾਉਂਦੀ ਰਹੀ। ਸੱਤਪਾਲ ਸਿੰਘ ਚਾਹੁੰਦਾ ਹੈ ਕਿ ਉਸ ਦੀ ਭੈਣ ਨੂੰ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਉਸ ਦਾ ਪਹਿਲਾ ਹੀ ਪੇਪਰ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *