Home / ਤਾਜ਼ਾ ਖਬਰਾਂ / ਪੰਜਾਬ ਦੇ ਸਕੂਲ ਬਾਰੇ ਹੋਇਆ ਵੱਡਾ ਐਲਾਨ

ਪੰਜਾਬ ਦੇ ਸਕੂਲ ਬਾਰੇ ਹੋਇਆ ਵੱਡਾ ਐਲਾਨ

ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ 2 ਅਗਸਤ ਤੋਂ ਖੋਲ੍ਹਿਆ ਗਿਆ ਹੈ। ਉਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਅਧਿਆਪਕਾਂ ਨੂੰ ਵੀ ਕਰੋਨਾ ਟੀਕਾਕਰਨ ਕਰਵਾਇਆ ਜਾਣਾ ਲਾਜ਼ਮੀ ਕੀਤਾ ਗਿਆ ਹੈ। ਪਿਛਲੇ ਸਾਲ ਸਰਕਾਰ ਵੱਲੋਂ ਕਰੋਨਾ ਦੇ ਚਲਦੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ। ਹੁਣ ਕਰੋਨਾ ਕੇਸਾਂ ਵਿਚ ਕਮੀ ਤੋਂ ਬਾਅਦ ਦੁਬਾਰਾ ਖੋਲ ਦਿੱਤਾ ਗਿਆ ਹੈ ਅਤੇ ਸਰਕਾਰ ਵੱਲੋਂ ਸਕੂਲਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਿੱਥੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਇਆ ਗਿਆ ਹੈ ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਉੱਥੇ ਹੀ ਬੱਚਿਆਂ ਲਈ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜਿਸ ਨਾਲ ਬੱਚਿਆਂ ਨੂੰ ਨਵੀਂ ਤਕਨਾਲੋਜੀ ਤੇ ਅਨੁਸਾਰ ਪੜ੍ਹਾਈ ਕਰਵਾਈ ਜਾ ਸਕੇ। ਹੁਣ ਪੰਜਾਬ ਦੇ ਇਨ੍ਹਾਂ ਸਕੂਲਾਂ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਪੰਜਾਬ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲਾਂ ਵਿੱਚ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਗਰੂਰ ਦੇ 40 ਸਰਕਾਰੀ ਸਕੂਲਾਂ ਵਿੱਚ ਬ੍ਰੋਡਕਾਸਟਿੰਗ ਸਿਸਟਮ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਜਿੱਥੇ ਜ਼ਿਲ੍ਹੇ ਅੰਦਰ 40 ਸਕੂਲਾਂ ਦੀ ਚੋਣ ਕੀਤੀ ਗਈ ਹੈ ਉਥੇ ਹੀ ਇਸ ਸਾਰੇ ਕੰਮ ਵਾਸਤੇ ਸਰਕਾਰ ਵੱਲੋਂ 10 ਲੱਖ ਰੁਪਏ ਵੀ ਜਾਰੀ ਕਰ ਦਿੱਤੇ ਗਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਹੈ ਕਿ ਪੰਜਾਬ ਦੇ 616 ਸਕੂਲਾਂ ਵਿੱਚ ਇਹ ਪਰਸਾਰਣ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਜਿਸ ਲਈ ਪੰਜਾਬ ਵਿਚ ਇਸ ਕੰਮ ਵਾਸਤੇ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਦੀ ਕੀਮਤ 1.54 ਕਰੋੜ ਰੁਪਏ ਹੈ। ਇਹ ਸਿਸਟਮ ਦੇ ਜ਼ਰੀਏ ਜਿਥੇ ਸਟਾਫ ਦੀ ਸਮੇਂ ਦੀ ਬਚਤ ਹੋਵੇਗੀ ਉਥੇ ਹੀ ਬੱਚਿਆਂ ਨੂੰ ਵੀ ਬਰੋਡ ਕਾਸਟਿੰਗ ਦੇ ਰਾਹੀਂ ਸੂਚਨਾ ਅਤੇ ਸੰਦੇਸ਼ ਭੇਜਣ ਬਾਰੇ ਜਾਣਕਾਰੀ ਮਿਲੇਗੀ ਅਤੇ ਜਿਸ ਨੂੰ ਕੁਝ ਚੋਣਵੇਂ ਕਲਾਸ ਰੂਮਾਂ ਵਿੱਚ ਵੀ ਲਗਾਇਆ ਜਾਵੇਗਾ।

ਉਥੇ ਹੀ ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਕੂਲ ਦੇ ਪ੍ਰਿੰਸੀਪਲ ਦੇ ਕਮਰੇ ਵਿੱਚ ਹੀ ਮਾਈਕ ਚੋਣਵੇਂ ਸਵਿੱਚ ਬੋਰਡ ਅਤੇ ਐਪਲੀਫਾਇਰ ਲਗਾਏ ਜਾਣ ਅਤੇ ਸਮੇਂ ਅਨੁਸਾਰ ਬੱਚਿਆਂ ਦੇ ਕਲਾਸਰੂਮ ਵਿਚ ਸਪੀਕਰ ਲਗਾਇਆ ਜਾਵੇਗਾ। ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਮਕਸਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੇਂ ਸਿਸਟਮ ਦੇ ਨਾਲ ਜੋੜਨਾ ਹੈ। ਇਸ ਇੱਕ ਸਿਸਟਮ ਦੀ ਕੀਮਤ 25 ਹਜ਼ਾਰ ਰੁਪਏ ਹੋਵੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.