ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਇਹ ਕਹਾਣੀ ਮਾਨਸਾ ਦੇ 3 ਮੁੰਡਿਆਂ ਦੀ ਹੈ ਜੋ ਦਿੱਲੀ ਕਿਸਾਨ ਧਰਨੇ ‘ਤੇ ਗਏ ਸਨ। ਉਹਨਾਂ ਮੁਤਾਬਿਕ ਉਹ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੇਖਣ ਅਤੇ ਧਰਨੇ ਵਿੱਚ ਗਏ ਸਨ। ਹੁਣ ਸੁਣੋ ਪੂਰੀ ਕਹਾਣੀ ਵੀਡੀਓ ਰਾਹੀ।।
ਉਧਰ ਅੱਜ ਦੀ ਤਾਜ਼ਾ ਖ਼ਬਰ ਅਨੁਸਾਰ ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਵਿੱਚ ਮਹਾਪੰਚਾਇਤਾਂ ਨੂੰ ਮਿਲੇ ਵੱਡੇ ਹੁੰਗਾਰੇ ਮਗਰੋਂ ਅੱਜ ਪੰਜਾਬ ਵਿੱਚ ਪਹਿਲੀ ਮਹਾਪੰਚਾਇਤ ਹੋ ਰਹੀ ਹੈ। ਕਿਸਾਨ ਸੰਯੁਕਤ ਮੋਰਚੇ ਵੱਲੋਂ ਇਹ ਮਹਾਪੰਚਾਇਤ ਜਗਰਾਉਂ ਅਨਾਜ ਮੰਡੀ ’ਚ ਕਰਵਾਈ ਜਾ ਰਹੀ ਹੈ। ਮਹਾਪੰਚਾਇਤ ’ਚ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਨਿਰਭੈ ਢੁੱਡੀਕੇ, ਮਨਜੀਤ ਧਨੇਰ ਤੇ ਬੂਟਾ ਬੁਰਜ ਗਿੱਲ ਸ਼ਾਮਲ ਹੋਣਗੇ। ਦੱਸ ਦਈਏ ਕਿ ਕਿਸਾਨਾਂ ਨੇ ਘੋਲ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮਹਾਪੰਚਾਇਤ ਇਸੇ ਰਣਨੀਤੀ ਦਾ ਹਿੱਸਾ ਹੈ। ਮੰਨਿਆ ਜਾ ਰਿਹਾ ਹੈ ਕਿ ਮਹਾਪੰਚਾਇਤਾਂ ਘੋਲ ਦਾ ਵੱਡਾ ਹਿੱਸਾ ਬਣ ਰਹੀਆਂ ਹਨ। ਦਿੱਲੀ ਦੇ ਬਾਰਡਰਾਂ ’ਤੇ ਚਲ ਰਹੇ ਕਿਸਾਨੀ ਘੋਲ ਦੌਰਾਨ ਹੁਣ ਯੂ. ਪੀ. ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀਆਂ ਤਸਵੀਰਾਂ ਵਾਲੇ ਸਟਿੱਕਰ ਵਿਕਣ ਲੱਗ ਪਏ ਹਨ।
ਸ਼ੁਰੂਆਤ ਮਗਰੋਂ ਅਜਿਹਾ ਪਹਿਲੀ ਵਾਰ ਹੋਇਆ ਹੈ। ਕਿ ਕਿਸੇ ਕਿਸਾਨ ਆਗੂ ਦੀਆਂ ਤਸਵੀਰਾਂ ਵਾਲੇ ਸਟਿੱਕਰ ਵਿਕ ਰਹੇ ਹੋਣ ਪਿਛਲੇ ਦਿਨੀਂ ਯੂ. ਪੀ. ਪੁਲਸ ਵੱਲੋਂ ਗਾਜ਼ੀਪੁਰ ਬਾਰਡਰ ਖੁੱਲ੍ਹਵਾਉਣ ਦੇ ਕੀਤੇ ਯਤਨਾਂ ਦਾ ਰੋਸ ਕਰਦਿਆਂ ਰਾਕੇਸ਼ ਟਿਕੈਤ ਦੇ ਹੰਝੂ ਆਉਣ ਮਗਰੋਂ ਯੂ. ਪੀ. ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਬਾਰਡਰਾਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ।ਪੰਜਾਬ ਤੇ ਕਿਸਾਨੀ ਨਾਲ ਜੁੜੇ ਰਹਿਣ ਦੇ ਲਈ ਸਦਾ ਪੇਜ ਜਰੂਰ ਲਾਇਕ ਕਰੋ ਅਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਨਵੀਆਂ ਖ਼ਬਰ ਸਭ ਤੋਂ ਤੇਜ ਸਭ ਤੋਂ ਪਹਿਲਾਂ |ਪੰਜਾਬ ਲਾਈਵ ਟੀਵੀ ਨਾਲਜੁੜੇ ਰਹਿਣ ਲਈ ਧੰਨਵਾਦ |
