Home / ਤਾਜ਼ਾ ਖਬਰਾਂ / ਪੰਜਾਬ ਦੇ ਕਿਸਾਨਾਂ ਦੇ ਲਈ ਕੇਂਦਰ ਸਰਕਾਰ ਨੇ ਇਹ ਕੀਤਾ ਐਲਾਨ

ਪੰਜਾਬ ਦੇ ਕਿਸਾਨਾਂ ਦੇ ਲਈ ਕੇਂਦਰ ਸਰਕਾਰ ਨੇ ਇਹ ਕੀਤਾ ਐਲਾਨ

ਖਬਰਾਂ ਦੁਬਾਰਾ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣੇ ਵਿਚ ਇਸ ਵੇਲੇ ਕਿਸਾਨਾਂ ਵਿਚ ਨਵੇਂ ਪਾਸ ਹੋਏ ਖੇਤੀ ਆਰਡੀਨੈਂਸਾ ਬਾਰੇ ਖਾਸਾ ਗੁੱ ਸਾ ਦੇਖਣ ਨੂੰ ਮਿਲ ਰਿਹਾ ਹੈ | ਬੀਤੇ ਕਲ ਪੰਜਾਬ ਤੇ ਹਰਿਆਣੇ ਵਿਚ ਕੀਤੇ ਗਏ ਰੇਲ ਤੇ ਸੜਕ ਰੋਕੂ ਅੰਦੋਲਨਾ ਦੀ ਗੂੰਜ ਦਿੱਲ੍ਹੀ ਤਕ ਪਹੁੰਚੀ ਹੈ | ਕੁਝ ਥਾਵਾਂ ਉਪਰ ਤਾ ਕਿਸਾਨਾਂ ਵਲੋਂ ਬੀਜੇਪੀ ਦੇ ਮੰਤਰੀਆਂ ਦਾ ਘਿਰਾਓ ਕਰਕੇ ਰੋ ਸ ਵੀ ਜਾਹਿਰ ਕੀਤਾ ਗਿਆ ਹੈ|

ਇਸ ਸਾਰੇ ਚੱਲ ਰਹੇ ਦੌਰ ਵਿਚਕਾਰ ਕਿਸਾਨਾਂ ਦਾ ਰੋਸ ਕੁਝ ਹੱਦ ਤਕ ਸ਼ਾਂਤ ਕਰਨ ਲਈ ਸ਼ਨੀਵਾਰ ਨੂੰ ਕੇਂਦਰ ਸਰਕਾਰ ਨੇ ਝੋਨੇ ਦੀ ਸਾਉਣੀ ਫਸਲ ਦੀ ਖਰੀਦ ਨੂੰ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਚ ਅੱਜ ਤੋਂ ਭਾਵ 26 ਸਤੰਬਰ, 2020 ਤੋਂ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਂਝ, ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਤਹਿਤ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ। ਕੇਂਦਰੀ ਖੁਰਾਕ ਮੰਤਰਾਲਾ ਨੇ ਇਕ ਬਿਆਨ ਚ ਕਿਹਾ ਕਿ ਇਹ ਕਦਮ ਝੋਨੇ ਦੀ ਫਸਲ ਦੀ ਜਲਦ ਆਮਦ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕਿਸਾਨਾਂ ਦਾ ਰੋਸ਼ ਠੰਡਾ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ | ਪੰਜਾਬ ਅਤੇ ਹਰਿਆਣਾ ਚ ਤੁਰੰਤ ਪ੍ਰਭਾਵ ਨਾਲ ਝੋਨੇ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੇ ਸ਼ੁਰੂ ਕਰਨ ਦਾ ਐਲਾਨ ਕਰਨ ਤੋਂ ਬਾਅਦ ਝੋਨੇ ਦੀ ਐੱਮ. ਐੱਸ. ਪੀ. (MSP) ਤੇ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਐੱਮ. ਐੱਸ. ਪੀ. ਤੇ ਆਪਣੀ ਉਪਜ ਵੇਚਣ ਚ ਸੁਵਿਧਾ ਹੋਵੇਗੀ। ਇਸ ਨਾਲ ਸਰਕਾਰ ਕਿਸਾਨਾਂ ਨੂੰ MSP ਜ਼ਾਰੀ ਰਹਿਣ ਦਾ ਭਰੋਸਾ ਵੀ ਦਿਵਾ ਸਕੇਗੀ ਤੇ ਇਸ ਵੇਲੇ ਚਲ ਰਹੇ ਵਡੇ ਪ੍ਰਦਰਸ਼ਨਾ ਨੂੰ ਵੀ ਘਟ ਕਰ ਸਕੇਗੀ ਕਿਓਂਕਿ ਕਿਸਾਨ ਝੋਨਾ ਵੇਚਣ ਮੰਡੀਆਂ ਵਿਚ ਆਉਣਗੇ | ਪੰਜਾਬ ਤੇ ਹਰਿਆਣਾ ਚ 26 ਸਤੰਬਰ ਤੋਂ ਝੋਨਾ ਖਰੀਦਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮੰਤਰਾਲਾ ਮੁਤਾਬਕ, ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਸਮੇਤ ਸੂਬਿਆਂ ਦੀਆਂ ਖਰੀਦ ਏਜੰਸੀਆਂ, ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਿਆਰ ਹਨ।

ਕੇਂਦਰ ਸਰਕਾਰ ਨੇ ਚਾਲੂ ਸਾਲ ਆਮ ਕਿਸਮ ਵਾਲੇ ਝੋਨੇ ਦਾ ਐੱਮ. ਐੱਸ. ਪੀ. 1,868 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ ਝੋਨੇ ਦਾ 1,888 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ। ਸਰਕਾਰ ਨੇ ਸਾਉਣੀ ਮਾਰਕੀਟਿੰਗ ਸੀਜ਼ਨ ਦੌਰਾਨ ਪੰਜਾਬ ਤੋਂ 113 ਲੱਖ ਟਨ ਅਤੇ ਹਰਿਆਣਾ ਤੋਂ 44 ਲੱਖ ਟਨ ਝੋਨੇ ਦੀ ਖਰੀਦ ਦਾ ਟੀਚਾ ਰੱਖਿਆ ਹੈ। 2020-21 ਸਾਉਣੀ ਮੌਸਮ ਲਈ ਪੂਰੇ ਦੇਸ਼ ਚੋਂ ਖਰੀਦ ਦਾ ਟੀਚਾ 495.37 ਲੱਖ ਟਨ ਰੱਖਿਆ ਗਿਆ ਹੈ। ਇਸ ਚੋਂ ਸਭ ਤੋਂ ਵੱਧ ਖਰੀਦ ਪੰਜਾਬ ਤੋਂ ਹੀ ਹੁੰਦੀ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.