Home / ਤਾਜ਼ਾ ਖਬਰਾਂ / ਪੰਜਾਬ ਦੀ ਧੀ ਨਾਲ NRI ਕਰ ਗਿਆ ਧੱਕਾ ਤੇ ਵਿਧਵਾ ਮਾਂ

ਪੰਜਾਬ ਦੀ ਧੀ ਨਾਲ NRI ਕਰ ਗਿਆ ਧੱਕਾ ਤੇ ਵਿਧਵਾ ਮਾਂ

ਐਨ.ਆਰ.ਆਈ. ਲਾੜਿਆਂ ਦੁਆਰਾ ਪੰਜਾਬੀ ਕੁੜੀਆਂ ਨਾਲ ਧੋ-ਖਾ ਕੀਤੇ ਜਾਣ ਦੀਆਂ ਖ਼ਬਰਾਂ ਆਮ ਸੁਣਨ ਅਤੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਹੁਣ ਅੰਮ੍ਰਿਤਸਰ ਦੇ ਪਿੰਡ ਜਗਦੇਵ ਖੁਰਦ ਦੀ ਵਿਧਵਾ ਔਰਤ ਦੀ ਪੜ੍ਹੀ ਲਿਖੀ ਧੀ ਰਵਦੀਪ ਕੌਰ ਨਾਲ ਵਿਦੇਸ਼ੀ ਲਾੜੇ ਕਮਲਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸੋਹੀਆ ਕਲਾਂ ਵੱਲੋਂ ਧੋ-ਖਾ ਕੀਤੇ ਜਾਣ ਦੀ ਖਬਰ ਮਿਲੀ ਹੈ। ਕਮਲਪ੍ਰੀਤ ਸਿੰਘ ਵਿਆਹ ਕਰਵਾ ਕੇ ਸਪੇਨ ਚਲਾ ਗਿਆ ਅਤੇ ਰਵਦੀਪ ਕੌਰ ਪੇਕੇ ਘਰ ਰਹਿ ਰਹੀ ਹੈ।

ਉਹ ਇ-ਨ-ਸਾ-ਫ ਲਈ ਭ-ਟ-ਕ ਰਹੀ ਹੈ। ਰਵਦੀਪ ਕੌਰ ਨੇ ਆਪਣੀ ਦਰਦ ਕਹਾਣੀ ਬਿਆਨ ਕਰਦੇ ਹੋਏ ਦੱਸਿਆ ਸੀ ਕਿ ਉਸ ਦਾ ਵਿਆਹ 23 ਫਰਵਰੀ 2019 ਨੂੰ ਕਮਲਪ੍ਰੀਤ ਨਾਲ ਹੋਇਆ ਸੀ। ਕਮਲਪ੍ਰੀਤ ਦੇ ਤਾਈ ਤਾਇਆ ਬਲਵੀਰ ਕੌਰ ਅਤੇ ਮੁਖਵੰਤ ਸਿੰਘ ਵਿਚੋਲੇ ਸਨ। ਜੋ ਕਿ ਰਵਦੀਪ ਕੌਰ ਦੇ ਮਾਸੀ ਮਾਸੜ ਲੱਗਦੇ ਹਨ। ਰਵਦੀਪ ਕੌਰ ਨੂੰ ਆਪਣੇ ਮਾਸੀ ਮਾਸੜ ਤੇ ਵੀ ਸ਼ਿ-ਕ-ਵਾ ਹੈ। ਜਿਨ੍ਹਾਂ ਨੇ ਉਸ ਨੂੰ ਗ਼-ਲ-ਤ ਰਿਸ਼ਤਾ ਕਰਵਾ ਦਿੱਤਾ।

ਰਵਦੀਪ ਕੌਰ ਅਨੁਸਾਰ ਉਹ ਆਪਣੇ ਪਤੀ ਨਾਲ ਸਿਰਫ਼ ਇੱਕ ਮਹੀਨਾ ਰਹੀ। ਉਸ ਤੋਂ ਬਾਅਦ ਉਹ ਸਪੇਨ ਚਲਾ ਗਿਆ ਅਤੇ ਉਸ ਨੂੰ ਆਪਣੇ ਕੋਲ ਬੁਲਾਉਣ ਦੇ ਲਾਰੇ ਲਾਉਣ ਤੋਂ ਬਾਅਦ ਫੋਨ ਹੀ ਬੰਦ ਕਰ ਦਿੱਤਾ। ਉਹ ਡੇਢ ਸਾਲ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਰਵਦੀਪ ਦਾ ਕਹਿਣਾ ਹੈ ਕਿ ਉਸ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਪਰ ਪੁਲਿਸ ਨੇ 420 ਦਾ ਪਰਚਾ ਕੱ-ਟ-ਣ ਦੀ ਬਜਾਏ 498 ਦਾ ਪਰਚਾ ਕੱ-ਟ ਦਿੱਤਾ। ਉਨ੍ਹਾਂ ਦਾ ਵਿਆਹ ਤੇ 10-12 ਲੱਖ ਰੁਪਏ ਦਾ ਖਰਚਾ ਆ ਚੁੱਕਾ ਹੈ।

ਰਵਦੀਪ ਕੌਰ ਦੀ ਮਾਂ ਨੇ ਵੀ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰਵਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਵੱਲੋਂ ਆਪਣੇ ਪਤੀ ਤੇ ਦੋ-ਸ਼ ਲਗਾ ਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦ-ਰ-ਖਾ-ਸ-ਤ ਦਿੱਤੀ ਗਈ ਸੀ। ਡੀ.ਐੱਸ.ਪੀ. ਰੂਰਲ ਵੱਲੋਂ ਜਾਂਚ ਉਪਰੰਤ ਰਵਦੀਪ ਕੌਰ ਦੀ ਸੱਸ ਸਹੁਰਾ ਅਤੇ ਪਤੀ ਤੇ 498 ਇਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਕਾ-ਨੂੰ-ਨ ਅਨੁਸਾਰ ਹੀ ਕਦਮ ਚੁੱਕੇ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਦੋ-ਸ਼ੀ-ਆਂ ਦੀ ਭਾਲ ਜਾਰੀ ਹੈ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.