ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਸ਼ਹਿਰ ਸਮੇਤ ਸਬ-ਡਵੀਜ਼ਨ ਦੇ ਕੁਝ ਪਿੰਡਾਂ ਵਿੱਚ ਕਰੋਨਾ ਦੇ ਨਵੇਂ ਕੇਸ ਆਉਣ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਇਨ੍ਹਾਂ ਖੇਤਰਾਂ ਨੂੰ ਕੰਟੋਨਮੈਂਟ ਏਰੀਆ ਘੋਸ਼ਿਤ ਕਰਦਿਆਂ ਉਥੇ ਮੁਕੰਮਲ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਡਿਜ਼ਾਸਟਰ ਮੈਨੇਜਮੈਂਟ 2005 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਟਾਲਾ ਸ਼ਹਿਰ ਦੀ ਨਿਰੰਜਨ ਐਵੀਨਿਊ, ਡੇਰਾ ਬਾਬਾ ਨਾਨਕ ਰੋਡ, ਓਹਰੀ ਚੌਂਕ, ਕ੍ਰਿਸ਼ਨਾ ਨਗਰ, ਹਾਥੀ ਗੇਟ, ਧੀਰਾਂ ਮੁਹੱਲਾ, ਓਹਰੀ ਚੌਂਕ, ਬਜਰੰਗ ਭਵਨ ਕਿਲਾ ਮੰਡੀ, ਭੰਡਾਰੀ ਗੇਟ, ਉਮਰਪੁਰਾ ਤੋਂ ਇਲਾਵਾ ਤਹਿਸੀਲ ਬਟਾਲਾ ਦੇ ਪਿੰਡਾਂ ਕੀੜੀ ਅਫ਼ਗਾਨਾ, ਪਿੰਡਾ ਰੋੜੀ ਖੋਜਕੀਪੁਰ, ਘੁੰਮਣ ਕਲਾਂ, ਜੌੜਾ ਸਿੰਘਾ ਤੋਂ ਕਰੋਨਾ ਦੇ ਮਾਮਲੇ ਸਾਹਮਣੇ ਆਉਣ ’ਤੇ ਇਨ੍ਹਾਂ ਖੇਤਰਾਂ ਨੂੰ ਕੰਟੋਨਮੈਂਟ ਏਰੀਆ ਘੋਸ਼ਿਤ ਕਰਦਿਆਂ ਉਥੇ ਮੁਕੰਮਲ ਲੌਕਡਾਊਨ ਲਗਾ ਦਿੱਤਾ ਹੈ। ਇਹ ਕਦਮ ਇਸ ਨੂੰ ਅੱਗੇ ਫੈਲਣ ਤੋਂ ਚੁੱਕਿਆ ਗਿਆ ਹੈ। ਕੰਟੋਨਮੈਂਟ ਏਰੀਆ ਵਿੱਚ ਸਿਰਫ ਜਰੂਰੀ ਵਸਤਾਂ ਦੀ ਸਪਲਾਈ ਜਾਰੀ ਰਹੇਗੀ, ਬਾਕੀ ਹਰ ਤਰ੍ਹਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਹ ਹੁਕਮ 1 ਅਗਸਤ 2020 ਤੱਕ ਜਾਰੀ ਰਹਿਣਗੇ ਅਤੇ ਉਸ ਤੋਂ ਬਾਅਦ ਹਾ ਲਾਤ ਦਾ ਜਾਇਜਾ ਲੈ ਕੇ ਅਗਲਾ ਫੈਸਲਾ ਲਿਆ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਤੋਂ ਬ ਚ ਣ ਲਈ ਸਾਵਧਾਨੀਆਂ ਦੀ ਵਰਤੋਂ ਜਰੂਰ ਕਰਨ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਵੱਧ ਰਹੇ ਕਰੋਨਾ ਮਾਮਲਿਆਂ ਨੂੰ ਰੋਕਣ ਲਈ ਹਰ ਕਿਸੇ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ।
ਸਭ ਨੂੰ ਪਤਾ ਹੈ ਕਿ ਭਾਰਤ ਚ ਲਗਾਤਾਰ ਕੇਸਾਂ ਚ ਵਾਧਾ ਹੋ ਰਿਹਾ ਹੈ।ਕ ਰੋਨਾ ਨੇ ਸਾਰੀ ਦੁਨੀਆਂ ਵਿਚ ਆਪਣਾ ਡਰ ਬਣਾ ਰੱਖਿਆ ਹੈ। ਰੋਜਾਨਾ ਹੀ ਇਸ ਦੀ ਲਾਗ ਨਾਲ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮ ਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਾਗ ਵਿਚ ਆ ਰਿਹਾ ਹੈ।
