Home / ਤਾਜ਼ਾ ਖਬਰਾਂ / ਪੰਜਾਬੀ ਸਕੂਲਾਂ ਦੇ ਲਈ ਆਈ ਇਹ ਖ਼ਬਰ

ਪੰਜਾਬੀ ਸਕੂਲਾਂ ਦੇ ਲਈ ਆਈ ਇਹ ਖ਼ਬਰ

ਕਰੋਨਾ ਕਾਲ ਦੌਰਾਨ ਸਭ ਤੋਂ ਵੱਡੀ ਦਿੱਕਤ ਵਿੱਦਿਆ ਹਾਸਲ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਹੋਈ ਸੀ ਪਰ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਦੇ ਹੱਲ ਵਾਸਤੇ ਡੀ ਡੀ ਪੰਜਾਬੀ ਦਾ ਸਹਾਰਾ ਲੈਂਦੇ ਹੋਏ ਬੱਚਿਆਂ ਦੇ ਸਿੱਖਿਆ ਦੇ ਪਸਾਰ ਨੂੰ ਨਿਰੰਤਰ ਜਾਰੀ ਰੱਖਿਆ। ਹੁਣ ਇਕ ਵਾਰ ਫਿਰ ਸਿੱਖਿਆ ਵਿਭਾਗ ਵੱਲੋਂ ਡੀ ਡੀ ਪੰਜਾਬੀ ਦਾ ਸਹਾਰਾ ਲਿਆ ਜਾ ਰਿਹਾ ਪਰ ਇਸ ਵਾਰ ਕਾਰਨ ਪੰਜਾਬ ਦੇ ਸਕੂਲਾਂ ਦੀ ਬਦਲੀ ਹੋਈ ਨੁਹਾਰ ਹੈ।

ਜਿਸ ਨੂੰ ਡੀ ਡੀ ਪੰਜਾਬੀ ਚੈਨਲ ਉਪਰ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 3:30 ਤੋਂ 4:00 ਵਜੇ ਪ੍ਰੋਗਰਾਮ ਨਵੀਆਂ ਪੈੜਾਂ ਦੇ ਹੇਠ ਪੇਸ਼ ਕੀਤਾ ਜਾਵੇਗਾ।ਇਸ ਨਵੇਂ ਪ੍ਰੋਗਰਾਮ ਦੇ ਵਿਚ ਪੰਜਾਬ ਦੇ ਸਕੂਲਾਂ ਦੀ ਬਦਲੀ ਹੋਈ ਨੁਹਾਰ ਦੇ ਬਾਰੇ ਵਿਚ ਚਰਚਾ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਪ੍ਰੋਗਰਾਮ 27 ਮਾਰਚ ਤੋਂ ਪ੍ਰਸਾਰਿਤ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੀ ਯੋਗ ਅਗਵਾਈ ਹੇਠ ਸਕੂਲਾਂ ਦੀ ਜੋ ਕਾਇਆ ਕਲਪ ਕੀਤੀ ਗਈ ਹੈ ਉਸ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਇਹ ਇੱਕ ਨਿਵੇਕਲਾ ਯਤਨ ਹੈ।

ਜਿੱਥੇ ਵਿਭਾਗ ਪਹਿਲਾਂ ਹੀ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਜ਼ਰੀਏ ਇਨ੍ਹਾਂ ਕੰਮਾਂ ਦੀ ਚਰਚਾ ਕਰ ਚੁੱਕਾ ਹੈ ਉਥੇ ਹੀ ਹੁਣ ਡੀ ਡੀ ਪੰਜਾਬੀ ਉਪਰ ਆਮ ਸਕੂਲਾਂ ਤੋਂ ਬਣਾਏ ਗਏ ਸਮਾਰਟ ਸਕੂਲ, ਸ਼ਿੰਗਾਰੀ ਗਈ ਇਮਾਰਤ ਅਤੇ ਸਵਾਗਤੀ ਦਰਵਾਜ਼ੇ, ਵੱਖ-ਵੱਖ ਵਰਗ ਦੇ ਸਕੂਲਾਂ ਅਤੇ ਬੱਚਿਆਂ ਵਾਸਤੇ ਕੀਤੀ ਗਈ ਬੇਹਤਰੀਨ ਚਿੱਤਰਕਾਰੀ, ਪ੍ਰੋਜੈਕਟਰ, ਐਲਸੀਡੀ, ਐਜੂਸੈਟ ਸਮੇਤ ਅਤੇ ਹੋਰ ਸਕੂਲੀ ਕੰਮ-ਕਾਜ਼ ਅਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਪੰਜਾਬ ਨਾਲ ਜੁੜੇ ਰਹਿਣ ਦੇ ਲਈ ਸਾਡੇ ਪੇਜ ਪੰਜਾਬ ਲਾਈਵ ਟੀਵੀ ਨੂੰ ਜਰੂਰ ਲੈਕੇ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਸਾਡੇ ਪੇਜ ਨੂੰ ਲਾਇਕ ਕਰਨ ਲਈ ਤੁਹਾਡਾ ਧੰਨਵਾਦ |

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *