ਪੰਜਾਬੀਆਂ ਲਈ ਵਧੀਆ ਖਬਰ ਆ ਰਹੀ ਹੈ ਅਮਰੀਕਾ ਤੋਂ ਦੱਸ ਦਈਏ ਕਿ ਬੀਤੇ ਮਹੀਨੇ ਦੀ 3 ਨਵੰਬਰ ਨੂੰ ਹੋਈਆਂ ਇਨ੍ਹਾਂ ਚੋਣਾਂ ਵਿੱਚ ਜਿੱਤ ਦਰਜ ਕਰ ਜੋਅ ਬਾਈਡਨ ਨੇ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕੀਤਾ। ਜਦ ਕਿ ਉਪ ਰਾਸ਼ਟਰਪਤੀ ਬਣਨ ਦਾ ਮਾਣ ਕਮਲਾ ਹੈਰਿਸ ਨੂੰ ਮਿਲਿਆ। ਕਮਲਾ ਹੈਰਿਸ ਨੇ ਇਕ ਟਵੀਟ ਕਰਦੇ ਹੋਏ ਦੇਸ਼ ਅੰਦਰ ਆਰਜ਼ੀ ਤੌਰ ‘ਤੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਐਲਾਨ ਕੀਤਾ।
ਭਾਰਤੀ ਮੂਲ ਦੀ ਕਮਲਾ ਹੈਰਿਸ 20 ਜਨਵਰੀ ਨੂੰ ਉਪ ਰਾਸ਼ਟਰਪਤੀ ਦੀ ਸਹੁੰ ਚੁੱਕੇਗੀ। ਆਪਣੇ ਭਵਿੱਖ ਦੇ ਕੰਮਾਂ ਉਪਰ ਨਜ਼ਰ ਮਾਰਦੇ ਹੋਏ ਮੰਗਲਵਾਰ ਨੂੰ ਕਮਲਾ ਹੈਰਿਸ ਨੇ ਇਕ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਅਤੇ ਜੋਅ ਬਾਈਡਨ ਦੀ ਪਹਿਲ ਕਦਮੀ ਆਪਣੇ ਦੇਸ਼ ਵਾਸੀਆਂ ਨੂੰ ਕਰੋਨਾ ਤੋਂ ਬਚਾ ਦੀ ਹੋਵੇਗੀ।ਇਸ ਤੋਂ ਬਾਅਦ ਉਹ ਡੋਨਾਲਡ ਟਰੰਪ ਵੱਲੋਂ ਪੱਖਪਾਤ ਕਰਨ ਦੇ ਵਿਸ਼ੇ ਨੂੰ ਮੁੱਖ ਰੱਖ ਤੋੜੇ ਹੋਏ ਪੈਰਿਸ ਜਲਵਾਜੂ ਸਮਝੌਤੇ ਨਾਲ ਦੁਬਾਰਾ ਜੁੜਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਵਿਚ ਕੱਚੇ ਤੌਰ ‘ਤੇ ਰਹਿ ਰਹੇ ਲੋਕਾਂ ਬਾਰੇ ਗੱਲ ਕਰਦੇ ਲਿਖਿਆ ਹੈ ਉਹ ਡ੍ਰੀਮਰਸ ਦੀ ਸੁਰੱਖਿਆ ਲਈ ਕਦਮ ਚੁੱਕਣਗੇ ਅਤੇ ਬਿਨਾਂ ਕਿਸੇ ਦਸਤਾਵੇਜ਼ ਦੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰਨਗੇ। ਇਹ ਸਭ ਉਨ੍ਹਾਂ ਵੱਲੋਂ ਸੰਸਦ ਵਿਚ ਇਕ ਬਿੱਲ ਪਾਸ ਕਰਵਾਉਣ ਤੋਂ ਬਾਅਦ ਵਿਚ ਕੀਤਾ ਜਾਵੇਗਾ।ਦੱਸ ਇਸ ਬਿੱਲ ਦੇ ਪਾਸ ਹੁੰਦਿਆਂ ਹੀ ਲੱਖਾਂ ਪੰਜਾਬੀਆਂ ਲਈ ਖੁਸ਼ਖਬਰੀ ਹੈ ਕਿਉਂਕਿ ਅਮਰੀਕਾ ਚ ਬਹੁਤ ਪੰਜਾਬੀ ਸਿੱਖ ਭਾਈਚਾਰੇ ਦੇ ਲੋਕ ਅਜੇ ਕੱਚੇ ਹਨ। ਦੇਸ਼ ਅੰਦਰ ਡ੍ਰੀਮਰਸ ਉਹ ਲੋਕ ਹੁੰਦੇ ਹਨ ਜਿਹੜੇ ਦੂਸਰੇ ਦੇਸ਼ਾਂ ਤੋਂ ਆ ਕੇ ਅਮਰੀਕਾ ਵਿੱਚ ਪੱਕੇ ਤੌਰ ਉਪਰ ਰਹਿਣਾ ਚਾਹੁੰਦੇ ਹਨ।
ਇਹ ਲੋਕ ਡਿਵੈਲਪਮੈਂਟ ਰਿਲੀਫ ਐਂਡ ਐਜੂਕੇਸ਼ਨ ਫਾਰ ਏਲੀਅਨ ਮਾਇਨਰਸ (dream) ਪ੍ਰੋਗਰਾਮ ਦੇ ਲਈ ਯੋਗ ਹੁੰਦੇ ਹਨ ਅਤੇ ਇਹ ਪ੍ਰੋਗਰਾਮ ਬਿਨਾਂ ਕਿਸੇ ਦਸਤਾਵੇਜ਼ ਦੇ ਦੇਸ਼ ਅੰਦਰ ਉਨ੍ਹਾਂ ਲੋਕਾਂ ਨੂੰ ਅਸਥਾਈ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ ਜੋ ਬਚਪਨ ਵਿੱਚ ਹੀ ਅਮਰੀਕਾ ਚਲੇ ਆਏ ਸਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਨੂੰ ਟਰੰਪ ਪ੍ਰਸ਼ਾਸਨ ਰੱਦ ਕਰਵਾਉਣਾ ਚਾਹੁੰਦੇ ਸਨ।
