Home / ਤਾਜ਼ਾ ਖਬਰਾਂ / ਪੰਜਾਬੀ ਫੌਜੀ ਵੀਰਾਂ ਬਾਰੇ CM ਕੈਪਟਨ ਅਮਰਿੰਦਰ ਨੇ ਕੀਤਾ ਇਹ ਐਲਾਨ

ਪੰਜਾਬੀ ਫੌਜੀ ਵੀਰਾਂ ਬਾਰੇ CM ਕੈਪਟਨ ਅਮਰਿੰਦਰ ਨੇ ਕੀਤਾ ਇਹ ਐਲਾਨ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਜਿਸ ਤਰਾਂ ਸਭ ਨੂੰ ਪਤਾ ਹੀ ਹੈ ਕਿ ਗਲਵਾਨ ਘਾਟੀ ‘ਚ ਚੀਨੀ ਫ਼ੌਜੀਆਂ ਨਾਲ ਹੋਈ ਝ ੜ ਪ ਵਿਚ ਰੱਬ ਨੂੰ ਪਿਆਰੇ ਹੋਏ ਪੰਜਾਬ ਦੇ ਚਾਰ ਜਵਾਨਾਂ ਦੀ ਕੁਰ ਬਾਨੀ ਨੂੰ ਸ਼ਰਧਾਂ-ਜਲੀ ਭੇਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਇਬ ਸੂਬੇਦਾਰ ਮਨਦੀਪ ਸਿੰਘ ਤੇ ਨਾਇਬ ਸੂਬੇਦਾਰ ਸਤਨਾਮ ਸਿੰਘ ਨੂੰ ਸਰਕਾਰ ਦੀ ਨੀਤੀ ਤਹਿਤ 12 ਲੱਖ – 12 ਲੱਖ ਮੁਆਵਜ਼ਾ ਤੇ ਉੱਥੇ ਹੀ ਸਿਪਾਹੀ ਗੁਰਤੇਜ ਸਿੰਘ ਤੇ ਸਿਪਾਹੀ ਗੁਰਬਿੰਦਰ ਸਿੰਘ ਨੂੰ 10 ਲੱਖ – 10 ਲੱਖ ਮੁਆਵਜ਼ਾ ਤੇ ਇਕ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਜਿਕਰਯੋਗ ਹੈ ਕਿ ਭਾਰਤ-ਚੀਨ ਸਰਹੱਦ ਉੱਪਰ ਰੱਬ ਨੂੰ ਪਿਆਰੇ ਹੋਏ 20 ਭਾਰਤੀ ਫੌਜੀਆਂ ਵਿੱਚ ਚਾਰ ਪੰਜਾਬ ਦੇ ਜਵਾਨ ਹਨ।ਜਾਰੀ ਸੂਚੀ ਮੁਤਾਬਕ ਪਟਿਆਲਾ ਦੇ ਮਨਦੀਪ ਸਿੰਘ, ਗੁਰਦਾਸਪੁਰ ਦੇ ਸਤਨਾਮ ਸਿੰਘ, ਸੰਗਰੂਰ ਦੇ ਗੁਰਭਿੰਦਰ ਸਿੰਘ ਤੇ ਮਾਨਸਾ ਦੇ ਗੁਰਤੇਜ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਵਸਨੀਕ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਸ਼ਾਮਲ ਹੈ 1998 ‘ਚ ਆਰਮੀ ਵਿੱਚ ਭਰਤੀ ਹੋਇਆ ਸੀ, ਉਹ ਪਿੱਛੇ ਆਪਣੀ ਮਾਤਾ ਸ੍ਰੀਮਤੀ ਸ਼ਕੁੰਤਲਾ, ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ ਸਮੇਤ ਦੋ ਬੱਚਿਆਂ ਇੱਕ 17 ਸਾਲਾ ਲੜਕੀ ਮਹਿਕਪ੍ਰੀਤ ਕੌਰ ਅਤੇ 11 ਲੜਕੇ ਜੋਬਨਪ੍ਰੀਤ ਸਿੰਘ ਸਮੇਤ 3 ਭੈਣਾਂ ਨੂੰ chad ਗਏ ਹਨ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਐੱਸ ਐੱਸ ਪੀ ਡਾ. ਸੰਦੀਪ ਗਰਗ ਨੇ ਸ਼ ਹੀ ਦੀ ਪ੍ਰਾਪਤ ਕਰਨ ਵਾਲੇ ਸੁਨਾਮ ਦੇ ਪਿੰਡ ਤੋਲਾਵਾਲ ਦੇ ਵਸਨੀਕ ਸਿਪਾਹੀ ਗੁਰਵਿੰਦਰ ਸਿੰਘ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ dukh ਸਾਂਝਾ ਕੀਤਾ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸੁਨਾਮ ਮਨਜੀਤ ਕੌਰ ਵੀ ਮੌਜੂਦ ਸਨ।

ਬਲਾਕ ਧਾਰੀਵਾਲ ਦੇ ਪਿੰਡ ਭੋਜਰਾਜ ਦੇ ਵਸਨੀਕ ਭਾਰਤੀ ਫੌਜ ਦੀ 3 ਮੀਡੀਅਮ ਰੈਜੀਮੀਟ ਵਿਚ ਨਾਇਬ ਸੂਬੇਦਾਰ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਸ਼ ਹੀ ਦ ਹੋ ਗਏ ਹਨ। ਨਾਇਬ ਸੁਬੇਦਾਰ ਸਤਨਾਮ ਸਿੰਘ ਲਗਭਗ 42 ਸਾਲ ਦੇ ਸਨ ਅਤੇ ਉਹ ਆਪਣੇ ਪਿੱਛੇ ਮਾਤਾ ਕਸਮੀਰ ਕੌਰ ਪਿਤਾ ਜਗੀਰ ਸਿੰਘ,ਪਤਨੀ ਜਸਵਿੰਦਰ ਕੌਰ, ਬੇਟੀ ਸੰਦੀਪ ਕੌਰ (19) ਜੋ ਬਾਰ੍ਹਵੀਂ ਜਮਾਤ ਵਿਚ ਪੜਤੀ ਹੈ ਅਤੇ ਬੇਟਾ ਪ੍ਰਭਜੋਤ ਸਿੰਘ (17) ਜੋ ਬਾਰ੍ਹਵੀਂ ਵਿਚ ਪੜਦਾ ਹੈ, ਨੂੰ ਛੱਡ ਗਏ ਹਨ ਇਸ ਦੀ ਸੂਚਨਾਂ ਮਿਲਦੇ ਹੀ ਪਿੰਡ ਵਿਚ ਮਾਤਮ ਛਾ ਗਿਆ ਅਤੇ ਐਸ.ਐਚ.ਓ. ਬਲਕਾਰ ਸਿੰਘ ਪੁਲਿਸ ਥਾਣਾ ਘੁੰਮਣ ਕਲਾਂ ਵੀ ਆਪਣੀ ਪੁਲਿਸ ਪਾਰਟੀ ਨਾਲ ਉਨ੍ਹਾਂ ਦੇ ਘਰ ਪਹੁੰਚ ਗਏ।

About admin

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.