ਇਸ ਵੇਲੇ ਦੀ ਵੱਡੀ ਖਬਰ ਆ ਰਹੀ ਪੰਜਾਬ ਦੀ ਗਾਇਕਾ ਮਿਸ ਪੂਜਾ ਦੇ ਘਰੋਂ ਜਾਣਕਾਰੀ ਅਨੁਸਾਰ ਪੰਜਾਬੀ ਸੰਗੀਤ ਜਗਤ ਦੀ ਮੰਨੀ ਪ੍ਰਮੰਨੀ ਗਾਇਕਾ ਮਿਸ ਪੂਜਾ ਦੇ ਪਿਤਾ ਇੰਦਰਪਾਲ ਸਿੰਘ ਦਾ ਬੀਤੇ ਦਿਨ ਰੱਬ ਨੂੰ ਪਿਆਰੇ ਹੋ ਗਏ ਹਨ । ਇੰਦਰਪਾਲ ਸਿੰਘ ਦੀ ਉਮਰ ਲਗਭਗ 65 ਸਾਲ ਸੀ। ਖ਼ਬਰਾਂ ਦੀ ਮੰਨੀਏ ਤਾਂ ਮਿਸ ਪੂਜਾ ਦੇ ਪਿਤਾ ਜੀ ਕੁਝ ਦਿਨਾਂ ਤੋਂ ਠੀਕ ਨਹੀ ਸਨ।ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਅਫ ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸਵ. ਇੰਦਰਪਾਲ ਸਿੰਘ ਦੇ ਚਲੇ ਜਾਣ ਤੇ ਇਲਾਕੇ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਪੰਜਾਬੀ ਮਾਂ-ਬੋਲੀ ਨਾਲ ਜੁੜੇ ਉੱਘੇ ਕਲਾਕਾਰਾਂ ਦੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੁ ਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਗਾਇਕਾ ਮਿਸ ਪੂਜਾ ਨੂੰ ਪੰਜਾਬੀ ਸੰਗੀਤ ਜਗਤ ਵਿਚ ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਆਏ। ਮਿਸ ਪੂਜਾ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਆਪਣੇ ਪਿਤਾ ਤੋਂ ਹੀ ਹਾਸਲ ਕੀਤੀ।ਦੱਸ ਦਈਏ ਕਿ ਮਿਸ ਪੂਜਾ ਦਾ ਜਨਮ 4 ਦਸੰਬਰ, 1979 ‘ਚ ਰਾਜਪੁਰਾ ਵਿਖੇ ਇੰਦਰਪਾਲ ਕੈਂਥ ਅਤੇ ਸਰੋਜ ਦੇਵੀ ਦੇ ਘਰ ਹੋਇਆ। ਉਹਨਾਂ ਦਾ ਅਸਲ ਨਾਂ ਗੁਰਿੰਦਰ ਕੌਰ ਕੈਂਥ ਹੈ। ਉਹਨਾਂ ਦੇ ਘਰ ਦਾ ਨਾਂ ਪੂਜਾ ਹੋਣ ਕਰ ਕੇ ਉਹਨਾਂ ਨੇ ਆਪਣਾ ਪ੍ਰੋਫੈਸ਼ਨਲ ਨਾਂ ਵੀ ਪੂਜਾ ਰੱਖਣਾ ਪਸੰਦ ਕੀਤਾ।ਛੋਟੀ ਉਮਰ ਵਿੱਚ ਹੀ ਉਸ ਨੂੰ ਗਾਉਣ ਦਾ ਸ਼ੌਕ ਲੱਗ ਪਿਆ ਤੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਪੂਰਾ ਸਾਥ ਦਿੱਤਾ।
ਮਿਸ ਪੂਜਾ ਨੇ ਸੰਗੀਤ ਵਿੱਚ ਪੋਸਟ-ਗਰੈਜੂਏਸ਼ਨ ਤੇ ਬੀ.ਐੱਡ. ਪਾਸ ਕੀਤੀ। ਮਿਸ ਪੂਜਾ ਨੇ ਰਾਜਪੁਰਾ ‘ਚ ਬੱਚਿਆਂ ਨੂੰ ਸੰਗੀਤ ਸਿੱਖਿਆ ਦਿੱਤੀ। ਉਸ ਨੇ ਪਹਿਲੀ ਵਾਰ ਜਨਵਰੀ 2006 ‘ਚ ਸੰਗੀਤ ਡਾਇਰੈਕਟਰ ਲਾਲ ਕਮਲ ਨਾਲ ਕੰਮ ਕੀਤਾ ਤੇ ‘ਰੋਮਾਂਟਿਕ ਜੱਟ’ ਪਹਿਲੀ ਐਲਬਮ ਆਈ।ਐਲਬਮ ‘ਜਾਨ ਤੋਂ ਪਿਆਰੀ’ ਨੂੰ ਸਭ ਤੋਂ ਵਧੀਆ ਅੰਤਰਰਾਸ਼ਟਰੀ ਐਲਬਮ ਦਾ ਖ਼ਿਤਾਬ ਵੀ ਮਿਲਿਆ। ਮਿਸ ਪੂਜਾ 2000 ਤੋਂ ਵੱਧ ਦੋਗਾਣੇ ਗਾ ਚੁੱਕੀ ਹੈ ਤੇ 350 ਤੋਂ ਵੱਧ ਕੈਸੇਟਾਂ ਕੱਢ ਚੁੱਕੀ ਹੈ। ਉਸ ਦੇ ਗਾਣੇ ‘ਪਾਣੀ ਹੋਗੇ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ’ ਨੇ ਉਸ ਨੂੰ ਰਾਤੋ-ਰਾਤ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।
