ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜੇਕਰ ਦੇਖਿਆ ਜਾਵੇਂ ਤਾਂ ਕੌਰ ਬੀ ਨੂੰ ਸੋਸ਼ਲ ਮੀਡਿਆ ‘ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ ਉਨ੍ਹਾਂ ਨੇ ਗਾਇਕੀ ‘ਚ ਆਉਣ ਲਈ ਲੰਮਾ ਸੰਘਰਸ਼ ਕੀਤਾ ।ਪਿੰਡ ‘ਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤਾਂ ਕੌਰ ਬੀ ਹਮੇਸ਼ਾ ਹੀ ਆਪਣੀ ਪਰਫਾਰਮੈਂਸ ਦੇਣ ਲਈ ਜਾਂਦੇ ਹੁੰਦੇ ਸਨ ਅਤੇ ਅਕਸਰ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਸ਼ਬਦ ਗਾਇਆ ਕਰਦੇ ਸਨ ਅਤੇ ਗਾਇਕੀ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ|
ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੇ ਸੁਰਿੰਦਰ ਕੌਰ,ਪ੍ਰਕਾਸ਼ ਕੌਰ ਅਤੇ ਹੋਰ ਪੁਰਾਣੀਆਂ ਗਾਇਕਾਂ ਨੂੰ ਸੁਣਨਾ ਸ਼ੁਰੂ ਕੀਤਾ ।’ਏਨਾਂ ਅੱਖੀਆਂ ‘ਚ ਪਾਵਾਂ ਕਿਵੇਂ ਕੱਜਲਾ’ ਬੇਹੱਦ ਪਸੰਦ ਹੈ ।ਉਹ ਗਾਉਣ ਦੇ ਨਾਲ-ਨਾਲ ਨੱਚਣ ਦਾ ਵੀ ਸ਼ੌਂਕ ਰੱਖਦੇ ਹਨ ।ਬਾਲੀਵੁੱਡ ‘ਚ ਉਨ੍ਹਾਂ ਨੂੰ ਐਸ਼ਵਰਿਆ ਰਾਏ,ਰਾਣੀ ਮੁਖਰਜੀ ਬੇਹੱਦ ਪਸੰਦ ਹਨ ।ਪਾਲੀਵੁਡ ‘ਚ ਸੁਰਵੀਨ ਚਾਵਲਾ,ਪ੍ਰੀਤੀ ਸੱਪਰੂ ਬੇਹੱਦ ਉਨ੍ਹਾਂ ਨੁੰ ਪਸੰਦ ਹਨ।ਜੈਜ਼ੀ ਬੀ ਦੇ ਨਾਲ ਡਿਊਟ ਸੌਂਗ ਕਰਨ ਵਾਲੀ ਕੌਰ ਬੀ ਮਹਿਜ਼ ਇਕਲੌਤੀ ਗਾਇਕਾ ਹੈ ਜਿਨ੍ਹਾਂ ਨੇ ਉਨ੍ਹਾਂ ਨਾਲ ਗੀਤ ਕੀਤਾ ‘ਮਿੱਤਰਾਂ ਦੇ ਬੂਟ’ ਜੋ ਕਿ ਇੱਕ ਹਿੱਟ ਗੀਤ ਬਣ ਗਿਆ ।ਦੱਸ ਦਈਏ ਕਿ ਜੈਜ਼ੀ ਬੀ ਨੇ ਕਦੇ ਵੀ ਕਿਸੇ ਨਾਲ ਕੋਈ ਡਿਊਟ ਸੌਂਗ ਨਹੀਂ ਸੀ ਕੀਤਾ ।ਪੀਟੀਸੀ ਪੰਜਾਬੀ ਦੇ ਸ਼ੋਅ ‘ਚ ਉਨ੍ਹਾਂ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ।
ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਪੀਜ਼ਾ ਹੱਟ,ਮਿੱਤਰਾਂ ਦੇ ਬੁਟ,ਬਜਟ,ਕਾਫ਼ਿਰ ਸਣੇ ਕਈ ਗੀਤ ਹਨ ਜੋ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ ।ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਅਸਲ ਨਾਂ ਬਲਜਿੰਦਰ ਕੌਰ ਹੈ ਅਤੇ ਕੌਰ ਬੀ ਨਾਂ ਉਨ੍ਹਾਂ ਨੂੰ ਬੰਟੀ ਬੈਂਸ ਨੇ ਦਿੱਤਾ ਸੀ। ਜਿਸ ਦੀ ਸ਼ਹਿਦ ਨਾਲੋਂ ਮਿੱਠੀ ‘ਤੇ ਦਿਲਾਂ ਨੂੰ ਛੂਹਣ ਵਾਲੀ ਅਵਾਜ਼ ਸੁਣਦਿਆਂ ਹੀ ਨੋਜਵਾਨਾਂ ਨੂੰ ਚਾਅ ਜਿਹਾ ਚੜ੍ਹ ਜਾਂਦਾ ਹੈ ਇਸ ਪਹਿਲੇ ਗੀਤ ਦੇ ਸੁਪਰ ਹਿੱਟ ਹੁੰਦੇ ਹੀ ਕੌਰ ਬੀ ਵੀ ਸਟਾਰ ਗਾਇਕਾਂ ਦੀ ਕਤਾਰ ‘ਚ ਜਾ ਖੜੀ ਹੋਈ।
