ਰੋਸ਼ਨ ਪ੍ਰਿੰਸ ਅੱਜ ਆਪਣੇ ਪੁੱਤਰ ਗੌਰਿਕ ਦਾ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਨੇ ਆਪਣੇ ਪੁੱਤਰ ਦੇ ਪਹਿਲੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ “ਅੱਜ ਸਾਡੇ ਗੁਰਿਕ ਦਾ ਪਹਿਲਾ ਜਨਮ ਦਿਨ ਹੈ ਦਿਓ ਆਸ਼ੀਰਵਾਦ, ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਗੁਰਿਕ ਦੇ ਬਰਥਡੇ ‘ਤੇ ਇਹ ਗਾਣਾ ਰਿਲੀਜ਼ ਕੀਤਾ ਦਿੱਲੀ ਵਾਲੀ ਸੁਣ ਕੇ ਦੱਸਿਓ ਕਿਵੇਂ ਲੱਗਿਆ”।ਦੱਸ ਦਈਏ ਕਿ ਪਿਛਲੇ ਸਾਲ ਯਾਨੀ ਕਿ 2019 ‘ਚ ਉਨ੍ਹਾਂ ਦੇ ਘਰ ਗੁਰਿਕ ਨੇ ਜਨਮ ਲਿਆ ਸੀ ।ਦੱਸ ਦਈਏ ਇਸ ਤੋਂ ਪਹਿਲਾਂ ਪ੍ਰਮਾਤਮਾ ਨੇ ਉਹਨਾਂ ਨੂੰ ਧੀ ਦੀ ਦਾਤ ਦਿੱਤੀ ਸੀ।
ਰੋਸ਼ਨ ਪ੍ਰਿੰਸ ਦੀ ਇਸ ਪੋਸਟ ਉੱਤੇ ਸਾਰੇ ਹੀ ਪੰਜਾਬੀ ਸਿਤਾਰਿਆਂ ਨੇ ਆਪਣੀ ਵਧਾਈਆਂ ਦਿੱਤੀਆਂ ਨੇ।ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਨੂੰ ਕਈ ਫ਼ਿਲਮਾਂ ਵੀ ਦਿੱਤੀਆਂ ਹਨ ।ਰੋਸ਼ਨ ਪ੍ਰਿੰਸ ਆਵਾਜ਼ ਪੰਜਾਬ ਦੀ ਸ਼ੋ ਦੇ ਜੇਤੂ ਰਹੇ ਸਨ ਤੇ ਉਸ ਤੋਂ ਬਾਅਦ ਓਹਨਾ ਦੇ ਗੀਤ ਬਹੁਤ ਹੀ ਮਕਬੂਲ ਹੋਏ ਸਨ |ਉਸ ਤੋਂ ਬਾਅਦ ਰੋਸ਼ਨ ਪ੍ਰਿੰਸ ਨੇ ਆਪਣੀ ਕਿਸਮਤ ਨੂੰ ਫ਼ਿਲਮ ਦੇ ਵਿਚ ਅਜਮਾਇਆ ਜਿਸ ਤੇ ਲੋਕਾਂ ਨੇ ਓਹਨਾ ਨੂੰ ਭਰਵਾਂ ਹੁੰਗਾਰਾ ਦਿੱਤਾ |
ਤੇ ਅੱਜ ਰੋਸ਼ਨ ਪ੍ਰਿੰਸ ਇਕ ਪ੍ਰਸਿੱਧ ਕਲਾਕਾਰ ਹਨ ਤੇ ਸਾਰੇ ਓਹਨਾ ਨੂੰ ਵਧੀਆ ਤਰਾਂ ਜਾਣਦੇ ਹਨ |ਰੋਸ਼ਨ ਪ੍ਰਿੰਸ ਆਪਣੇ ਬੇਟੇ ਦਾ ਪਹਿਲਾ ਜਨਮ ਦਿਨ ਮਨਾ ਰਹੇ ਹਨ |ਦਸ ਦੇਈਏ ਕਿ ਰੋਸ਼ਨ ਪ੍ਰਿੰਸ ਨੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕਰਦਿਆਂ ਹੋਇਆ ਦਸਿਆ ਕਿ ਉਸਦਾ ਪਹਿਲਾ ਜਨਮ ਦਿਨ ਹੈ |ਇਸ ਦੇ ਨਾਲ ਇਹ ਵੀ ਦਸ ਦੇਈਏ ਕਿ ਹੈਪ੍ਪੀ ਰਾਏਕੋਟੀ ਦੇ ਘਰ ਵੀ ਇਕ ਨੰਨਾ ਮਹਿਮਾਨ ਆਇਆ ਹੈ ਜਿਸਤੇ ਬਹੁਤ ਸਾਰੇ ਕਲਾਕਾਰਾਂ ਨੇ ਹੈਪੀ ਰਾਏਕੋਟੀ ਨੂੰ ਵਧਾਇਆ ਦਿੱਤੀਆਂ ਹਨ |
