Home / ਪਾਲੀਵੁੱਡ / ਪੰਜਾਬੀ ਕਲਾਕਾਰ ਗਿਪੀ ਗਰੇਵਾਲ ਦੇ ਘਰੋਂ ਆਈ ਇਹ ਖੁਸ਼ਖਬਰੀ

ਪੰਜਾਬੀ ਕਲਾਕਾਰ ਗਿਪੀ ਗਰੇਵਾਲ ਦੇ ਘਰੋਂ ਆਈ ਇਹ ਖੁਸ਼ਖਬਰੀ

ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਦਾ ਅੱਜ ਜਨਮ ਦਿਨ ਹੈ । ਜਿਸ ਨੂੰ ਲੈ ਕੇ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਸ਼ਿੰਦੇ ਦੇ ਜਨਮ ਦਿਨ ਤੇ ਤੁਹਾਨੂੰ ਦੱਸਦੇ ਹਾਂ ਕਿ ਗਿੱਪੀ ਦੇ ਤਿੰਨੇ ਬੇਟਿਆਂ ਦੇ ਨਾਂਅ ਏਨੇਂ ਧਾਰਮਿਕ ਕਿਉਂ ਹਨ । ਗਿੱਪੀ ਤੇ ਉਹਨਾਂ ਦਾ ਪਰਿਵਾਰ ਕਾਫੀ ਧਾਰਮਿਕ ਹੈ । ਜਿਸ ਦਾ ਖੁਲਾਸਾ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ ।

ਦੱਸ ਦਈਏ ਕਿ ਅਰਦਾਸ ਫ਼ਿਲਮ ਬਨਾਉਣ ਲਈ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਸੀ ਕਿਉਂਕਿ ਉਹ ਬਹੁਤ ਹੀ ਧਾਰਮਿਕ ਹਨ । ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਗਿੱਪੀ ਨੇ ਅਰਦਾਸ ਫ਼ਿਲਮ ਬਣਾਈ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਇਸ ਫ਼ਿਲਮ ਦਾ ਸੀਕਵਲ ਅਰਦਾਸ ਕਰਾਂ ਬਣਾਈ ਜਿਹੜੀ ਕਿ ਬਾਕਸ ਆਫ਼ਿਸ ਤੇ ਸੂਪਰ ਹਿੱਟ ਰਹੀ । ਗਿੱਪੀ ਦਾ ਪਰਿਵਾਰ ਧਾਰਮਿਕ ਹੈ, ਇਸੇ ਕਰਕੇ ਉਹਨਾਂ ਨੇ ਆਪਣੇ ਬੇਟਿਆਂ ਦਾ ਨਾਂ ਵੀ ਧਾਰਮਿਕ ਹੈ । ਗਿੱਪੀ ਦੇ ਇੱਕ ਬੇਟੇ ਦਾ ਨਾਂਅ ਗੁਰਫ਼ਤਿਹ ਸਿੰਘ ਹੈ ਤੇ ਇੱਕ ਬੇਟੇ ਦਾ ਨਾਂਅ ਏਕਓਂਕਾਰ ਸਿੰਘ ਹੈ ਤੇ ਸਾਇਦ ਇਸੇ ਕਰਕੇ ਉਹਨਾਂ ਨੇ ਆਪਣੇ ਤੀਜੇ ਬੇਟੇ ਦਾ ਨਾਂਅ ਗੁਰਬਾਜ਼ ਸਿੰਘ ਰੱਖਿਆ ਹੈ । ਗਿੱਪੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਆਪਣੇ ਬੇਟਿਆਂ ਦੇ ਇਸ ਤਰ੍ਹਾਂ ਦੇ ਨਾਂਅ ਕਿਉਂ ਰੱਖੇ ।

ਗਿੱਪੀ ਮੁਤਾਬਿਕ ਅੱਜ ਲੋਕ ਜਿਸ ਤਰ੍ਹਾਂ ਦੇ ਨਾਂਅ ਆਪਣੇ ਬੱਚਿਆਂ ਦੇ ਰੱਖਦੇ ਹਨ, ਉਹਨਾਂ ਨਾਂਵਾ ਦਾ ਕੋਈ ਮਤਲਬ ਨਹੀਂ ਹੁੰਦਾ, ਪਰ ਉਹਨਾਂ ਦੇ ਬੱਚਿਆਂ ਦੇ ਨਾਂਵਾ ਦਾ ਇੱਕ ਮਤਲਬ ਹੈ ।ਗਿੱਪੀ ਨੇ ਦੱਸਿਆ ਕਿ ਕੁਝ ਨਾਂਅ ਇਸ ਤਰ੍ਹਾਂ ਦੇ ਹੁੰਦੇ ਹਨ ਜਿੰਨਾਂ ਨੂੰ ਛੋਟਾ ਕਰਕੇ ਬਦਲਿਆ ਜਾ ਸਕਦਾ ਹੈ । ਇਹ ਨਾਂਅ ਇਸ ਤਰ੍ਹਾਂ ਦੇ ਹਨ ਕਿ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ । ਇਹੀ ਕਾਰਨ ਹੈ ਗਿੱਪੀ ਨੇ ਆਪਣੇ ਬੇਟਿਆਂ ਦਾ ਨਾਂਅ ਧਾਰਮਿਕ ਹੈ । ਛਿੰਦੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਜੀ ।

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.