ਕਿਸਾਨੀ ਘੋਲ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਲੋਕਾਂ ਦਾ ਜੋਸ਼ ਏਕਤਾ ਇਸ ਸਮੇਂ ਇੱਕ ਨਵੇਂ ਮੁਕਾਮ ਉਪਰ ਪਹੁੰਚ ਚੁੱਕੀ ਹੈ। ਕਿਸਾਨਾਂ ਵੱਲੋਂ ਆਪਣੀ ਹਿੰਮਤ ਦੀ ਮਿਸਾਲ ਪੇਸ਼ ਕਰਦੇ ਹੋਏ ਹਰ ਤਰਾਂ ਦੀਆਂ ਦਿੱਕਤਾਂ ਤਕ ਲੀਫਾਂ ਸਹਿੰਦਿਆਂ ਆਪਣੇ ਇਸ ਖੇਤੀ ਘੋਲ ਨੂੰ ਜਾਰੀ ਰੱਖਿਆ ਹੋਇਆ ਹੈ।
ਰੋਜ਼ਾਨਾ ਹੀ ਇਸ ਖੇਤੀ ਅੰਦੋਲਨ ਦੇ ਵਿਚ ਨਵੇਂ ਮੋੜ ਦੇਖਣ ਨੂੰ ਮਿਲ ਰਹੇ ਹਨ।ਜਿਨ੍ਹਾਂ ਦੇ ਕਾਰਨ ਪਲ ਪਲ ਇਸ ਖੇਤੀ ਅੰਦੋ ਲਨ ਦੇ ਵਿਚ ਬਦਲਾਅ ਆ ਰਿਹਾ ਹੈ।ਦੱਸ ਦਈਏ ਕਿ ਦੇਸ਼ ਦੇ ਕਿਸਾਨਾਂ ਅਤੇ ਲੋਕਾਂ ਨੂੰ ਇਸ ਖੇਤੀ ਅੰਦੋਲਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਹੁਤ ਸਾਰੇ ਪੰਜਾਬੀ ਕਿਸਾਨਾਂ ਵੱਲੋਂ ਗੀਤ ਗਾਏ ਗਏ ਹਨ। ਜੋ ਇਸ ਖੇਤੀ ਘੋਲ ਦੇ ਪ੍ਰਤੀ ਲੋਕਾਂ ਦੇ ਅੰਦਰ ਜੋਸ਼ ਨੂੰ ਕਈ ਗੁਣਾ ਵਧਾ ਦਿੰਦੇ ਹਨ।
ਪਰ ਹੁਣ ਇਨ੍ਹਾਂ ਗੀਤਾਂ ਉਪਰ ਸਰਕਾਰ ਨੇ ਸ਼ਿ ਕੰਜਾ ਕੱਸਦੇ ਹੋਏ ਯੂ-ਟਿਊਬ ਨੇ ਇਕ ਨੋਟਿਸ ਦਿੱਤਾ ਹੈ। ਜਿਸ ਦੇ ਵਿਚ ਕੁਝ ਗੀਤ ਭਾਰਤ ਅੰਦਰ ਯੂਟਿਊਬ ‘ਤੇ ਬੈਨ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਬੈਨ ਹੋਏ ਗੀਤਾਂ ਦੇ ਵਿਚ ਪੰਜਾਬੀ ਸਿੰਗਰ ਹਿੰਮਤ ਸੰਧੂ ਵੱਲੋਂ ਗਾਇਆ ਗਿਆ ਗੀਤ ਅਸੀਂ ਵੱਡਾਂਗੇ ਵੀ ਸ਼ਾਮਲ ਹੈ। ਹਿੰਮਤ ਸੰਧੂ ਵਲੋਂ ਇਸ ਗੀਤ ਨੂੰ ਸਤੰਬਰ ਮਹੀਨੇ ਵਿੱਚ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ 1 ਕਰੋੜ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਕੰਵਰ ਗਰੇਵਾਲ ਦੇ ਗੀਤ ਐਲਾਨ ਨੂੰ ਵੀ ਸਰਕਾਰ ਦੇ ਹੁਕਮਾਂ ਅਨੁਸਾਰ ਯੂ-ਟਿਊਬ ਉੱਪਰ ਬੈਨ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੰਵਰ ਗਰੇਵਾਲ ਦੇ ਇਸ ਗੀਤ ਨੂੰ ਅਕਤੂਬਰ ਮਹੀਨੇ ਵਿੱਚ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਹੁਣ ਤੱਕ 60 ਲੱਖ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ।ਹੁਣ ਜਦੋਂ ਇਨ੍ਹਾਂ ਗੀਤਾਂ ਨੂੰ ਯੂ-ਟਿਊਬ ਉਪਰ ਸਰਚ ਕੀਤਾ ਜਾਂਦਾ ਹੈਤਾਂ ਅੱਗੇ ਇਕ ਮੈਸੇਜ ਲਿਖਿਆ ਹੋਇਆ ਦਿਖਾਈ ਦਿੰਦਾ ਹੈ।
ਇਸ ਮੈਸਜ ਵਿੱਚ ਲਿਖਿਆ ਹੋਇਆ ਹੈ ਕਿ ਇਹ ਕੰਟੇਂਟ ਤੁਹਾਡੇ ਦੇਖਣ ਲਈ ਮੌਜੂਦ ਨਹੀਂ ਹੈ। ਕਿਉਂਕਿ ਸਰਕਾਰ ਨੇ ਇਸ ਕਾਨੂੰਨੀ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਗਾਣਿਆਂ ਦੇ ਕਾਰਨ ਅਤੇ ਕਲਾਕਾਰਾਂ ਵੱਲੋਂ ਇਸ ਖੇਤੀ ਸੰਘਰਸ ਦੇ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
