ਪੰਜਾਬੀ ਗੁੱਗੂ ਗਿੱਲ ਇਕ ਅਜੇਹੀ ਸਖ਼ਸ਼ੀਅਤ ਜਿਸ ਨੇ ਆਪਣੀ ਪਹਿਚਾਣ ਆਪਣੇ ਦਮ ਤੇ ਪੰਜਾਬੀ ਫ਼ਿਲਮਾਂ ਦੇ ਵਿਚ ਬਣਾਈ |ਗੁੱਗੂ ਗਿੱਲ ਇਕ ਤਕੜੇ ਸਰੀਰ ਵਾਲਾ ਪੰਜਾਬੀ ਗਬਰੂ ਹੈ |ਉਮਰ ਦੇ ਤਕਾਜ਼ੇ ਦੇ ਨਾਲ ਦੇਖੀਏ ਤਾ ਗੁੱਗੂ ਗਿੱਲ ਦੀ ਕਾਫੀ ਉਮਰ ਹੋ ਚੁਕੀ ਹੈ ਪਰ ਹਾਲੇ ਤਕ ਓਹਨਾ ਦੀ ਸਿਹਤ ਇਕ ਦਮ ਜਵਾਨਾਂ ਦੇ ਵਾਲੀ ਹੈ ਤੇ ਬਹੁਤ ਸਾਰੇ ਲੋਕ ਓਹਨਾ ਤੋਂ ਇਹ ਸਵਾਲ ਪੁੱਛਦੇ ਹਨ ਕਿ ਓਹਨਾ ਦੀ ਤੰਦਰੁਸਤੀ ਦਾ ਰਾਜ ਕਿ ਹੈ |
ਓਹਨਾ ਦਾ ਇਕੋ ਹੀ ਕਹਿਣਾ ਹੁੰਦਾ ਹੈ ਕਿ ਮੇਰੀ ਤੰਦਰੁਸਤੀ ਉਸ ਰਬ ਦੇ ਹੱਥ ਹੈ ਇਹ ਸਭ ਉਸ ਦੀ ਹੀ ਦਿੱਤੀ ਹੋਈ ਦਾਤ ਹੈ |ਓਹਨਾ ਨੇ E ਫੈਕਟਰੀ ਚੈਨਲ ਤੇ ਮਿਟੀ ਦੇ ਬੋਲ ਪ੍ਰੋਗਰਾਮ ਵਿਚ ਆਪਣੀ ਇੰਟਰਵਿਊ ਵਿਚ ਬਹੁਤ ਸਾਰੀਆਂ ਦਿਲ ਦੀਆ ਗੱਲਾਂ ਸਾਂਝੀਆਂ ਕੀਤੀਆਂ |ਓਹਨਾ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਬਾਰੇ ਵੀ ਗੱਲਾਂ ਸਾਂਝੀਆਂ ਕੀਤੀਆਂ ਕਿ ਓਹਨਾ ਨੇ ਕਿਸ ਤਰਾਂ ਫ਼ਿਲਮੀ ਜਗਤ ਵਿਚ ਆਪਣੀ ਸ਼ੁਰੂਆਤ ਕੀਤੀ ਸੀ |ਓਹਨਾ ਨੇ ਦਸਿਆ ਕਿ ਓਹਨਾ ਦੇ ਪਰਿਵਾਰ ਦੇ ਵਿਚ ਕੋਈ ਵੀ ਇਸ ਜਗਤ ਵਿਚ ਨਹੀਂ ਸੀ |ਉਹ ਇਕਲੋਤੇ ਹੀ ਸਨ ਜਿਨ੍ਹਾਂ ਨੇ ਫ਼ਿਲਮਾਂ ਵਿਚ ਆਪਣਾ ਨਾਮ ਬਣਾਇਆ ਹੈ |ਦਸ ਦੇਈਏ ਕਿ ਗੁੱਗੂ ਗਿੱਲ ਨੇ ਬਹੁਤ ਸਾਰੀਆਂ ਨਵੀਆਂ ਪੰਜਾਬੀ ਫ਼ਿਲਮਾਂ ਵਿਚ ਵੀ ਕਮ ਕੀਤਾ ਹੈ ਜਿਸਦੇ ਵਿਚ ਪੁੱਤ ਜੱਟਾਂ ਦੇ,ਜੱਦੀ ਸਰਦਾਰ,25 ਕਿੱਲ੍ਹੇ ਵਰਗੀਆਂ ਮਸ਼ਹੂਰ ਫ਼ਿਲਮਾਂ ਹਨ |ਗੁੱਗੂ ਗਿੱਲ ਹੁਣ ਤਕ ਆਪਣੀ ਸਿਹਤ ਨੂੰ ਫਿੱਟ ਰੱਖਣ ਵਿਚ ਕਾਮਯਾਬ ਰਹੇ ਹਨ |
ਓਹਨਾ ਨੇ ਕਿਹਾ ਕਿ ਕਿਵੇਂ ਓਹਨਾ ਨੇ ਕਰੋਨਾ ਦੇ ਸਮੇ ਵਿਚ ਆਪਣਾ ਸਮਾਂ ਬਤੀਤ ਕੀਤਾ |ਓਹਨਾ ਕਿਹਾ ਕਿ ਓਹਨਾ ਨੂੰ ਕੋਈ ਜ਼ਯਾਦਾ ਮੁਸ਼ਕਿਲ ਨੀ ਹੋਈ ਕਿਉਕਿ ਉਹ ਪਹਿਲਾ ਵੀ ਇਹੋ ਜਿਹੜੇ ਮਾਹੌਲ ਵਿਚ ਰਹਿੰਦੇ ਕਰੋਨਾ ਦੇ ਸਮੇ ਵੀ ਉਹ ਓਵੇ ਹੀ ਰਹੇ ਆਪਣੇ ਫਾਰਮ ਹਾਊਸ ਦੇ ਵਿਚ ਜਾ ਆਪਣੇ ਪਿੰਡ ਦੇ ਵਿਚ |ਦੇਖੋ ਗੁੱਗੂ ਗਿੱਲ ਦਾ ਪੂਰਾ ਇੰਟਰਵਿਊ ਤੇ ਚੈਨਲ ਨੂੰ ਵੀ ਸੁਸਕ੍ਰਾਈਬ ਜਰੂਰ ਕਰੋ |
