ਦਿੱਲੀ ਚ ਇਸ ਸਮੇਂ ਕਿਸਾਨਾਂ ਦੇ ਘੋਲ ਨੂੰ ਦੋ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਜਿਸ ਨੂੰ ਦੇਖਦੇ ਹੋਏ ਹਰ ਕੋਈ ਸਰਕਾਰ ਦੇ ਫੈਸਲੇ ਤੇ ਨਿਗਾ ਲਾਈ ਬੈਠਾ ਹੈ ਪਰ ਸਰਕਾਰ ਆਪਣੀ ਜਿੰਦ ਤੇ ਅੜੀ ਹੋਈ ਹੈ। ਦੱਸ ਦਈਏ ਕਿ ਦਿੱਲੀ ਚ ਪੰਜਾਬੀਆਂ ਨੇ ਵੱਖ ਵੱਖ ਤਰ੍ਹਾਂ ਨਾਲ ਇਸ ਘੋਲ ਚ ਆਪਣਾ ਬਣਦਾ ਯੋਗਦਾਨ ਪਾਇਆ ਹੈ।ਹਰ ਕਿਸੇ ਦਾ ਯੋਗਦਾਨ ਪਾਉਣ ਦਾ ਤਰੀਕਾ ਵੱਖ ਹੈ।
ਅਸੀ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਹੈ ਪੰਜਾਬ ਦਾ ਲੰਡੀ ਜੀਪ ਵਾਲਾ ਗਰੁੱਪ ਜੋ ਇਸ ਸਮੇਂ ਚਰਚਾ ਚ ਛਾਇਆ ਹੋਇਆ ਹੈ। ਆਉ ਦੇਖਦੇ ਹਾਂ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਦੱਸ ਦਈਏ ਕਿ ਉੱਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਦਾ ਪਹਿਲੀ ਵਾਰ ਕਿਸਾਨੀ ਤੇ ਬਿਆਨ ਸਾਹਮਣੇ ਆਇਆ ਹੈ। ਗਣਤੰਤਰ ਦਿਵਸ ਤੋਂ ਲੈ ਕੇ ਹੁਣ ਤੱਕ ਕਿੰਨੇ ਹੀ ਕਿਸਾਨ ਮਿਲ ਨਹੀਂ ਰਹੇ ਜਿਸ ਕਰਕੇ ਉਹਨਾਂ ਦੇ ਟੱਬਰ ਫਿਕਰਾਂ ਵਿੱਚ ਹਨ। ਉਧਰ ਇੱਕ ਅਖਬਾਰ ਦੀ ਖ਼ਬਰ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਲਾਲ ਕਿਲ੍ਹੇ ’ਤੇ ਤਿਰੰਗੇ ਦੇ ਅਪ-ਮਾਨ ਤੋਂ ਦੇਸ਼ ਬਹੁਤ ਦੁ-ਖੀ ਹੈ। ਪ੍ਰਧਾਨ ਮੰਤਰੀ ਨੇ ਅਕਾਸ਼ਵਾਣੀ ਦੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 73ਵੇਂ ਸੰਬੋਧਨ ਦੌਰਾਨ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਕਿਹਾ ਕਿ ਖੇਤੀਬਾੜੀ ਦੇ ਆਧੁਨਿਕੀਕਰਨ ਲਈ ਸਰਕਾਰ ਦ੍ਰਿੜ ਹੈ।
ਇਸ ਲਈ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ ਤੇ ਅੱਗੋਂ ਵੀ ਇਹ ਯਤਨ ਜਾਰੀ ਰਹਿਣਗੇ।ਪਰ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਨਰੇਸ਼ ਟਿਕੈਤ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਕਿਹਾ, ਅਸੀਂ ਉਸ ਦਾ ਸਤਿਕਾਰ ਕਰਦੇ ਹਾਂ ਪਰ 26 ਜਨਵਰੀ ਦੀਆਂ ਜੋ ਚਾਲਾਂ ਸਨ ਤੇ ਇਨ੍ਹਾਂ ਦੀ ਵਿਆਪਕ ਜਾਂਚ ਕੀਤੀ ਜਾਵੇ।
