Home / ਤਾਜ਼ਾ ਖਬਰਾਂ / ਪ੍ਰਧਾਨ ਮੰਤਰੀ ਮੋਦੀ ਦਾ ਕਿਸਾਨਾਂ ਨੂੰ ਸੁਨੇਹਾ

ਪ੍ਰਧਾਨ ਮੰਤਰੀ ਮੋਦੀ ਦਾ ਕਿਸਾਨਾਂ ਨੂੰ ਸੁਨੇਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਐੱਮ.ਐੱਸ.ਪੀ. ਖ਼ਤਮ ਨਹੀਂ ਕੀਤੀ ਜਾਵੇਗੀ, ਇਹ ਜਾਰੀ ਰਹੇਗੀ।ਦੂਜੀ ਧਿਰ ਇਸ ਬਾਰੇ ਝੂਠ ਬੋਲ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਖੇਤੀਬਾੜੀ ਸੁਧਾਰਾਂ ਨਾਲ ਜੁੜਿਆ ਇਕ ਹੋਰ ਝੂ ਠ ਫੈਲਾਇਆ ਜਾ ਰਿਹਾ ਹੈ |

APMC (ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ) ਯਾਨੀ ਸਾਡੀਆਂ ਮੰਡੀਆਂ ਨੂੰ ਲੈ ਕੇ। ਅਸੀਂ ਕਾਨੂੰਨ ‘ਚ ਕੀ ਕੀਤਾ ਹੈ? ਅਸੀਂ ਕਾਨੂੰਨ ‘ਚ ਕਿਸਾਨਾਂ ਨੂੰ ਆਜ਼ਾਦੀ ਦਿੱਤੀ ਹੈ, ਨਵਾਂ ਵਿਕਲਪ ਦਿੱਤਾ ਹੈ। ਮੋਦੀ ਨੇ ਕਿਹਾ ਕਿ ਮੈਂ ਦੇਸ਼ ਦੇ ਵਪਾਰੀ ਜਗਤ, ਉਦਯੋਗ ਜਗਤ ਤੋਂ ਅਪੀਲ ਕਰਾਂਗਾ ਕਿ ਭੰਡਾਰਨ ਦੀਆਂ ਆਧੁਨਿਕ ਵਿਵਸਥਾਵਾਂ ਬਣਾਉਣ ‘ਚ, ਕੋਲਡ ਸਟੋਰੇਜ਼ ਬਣਾਉਣ ‘ਚ, ਫੂਡ ਪ੍ਰੋਸੈਸੰਗ ਦੇ ਨਵੇਂ ਉੱਦਮ ਲਿਆਉਣ ‘ਚ ਆਪਣਾ ਯੋਗਦਾਨ, ਆਪਣਾ ਨਿਵੇਸ਼ ਹੋਰ ਵਧਾਉਣ।

ਇਹ ਸੱਚੇ ਅਰਥ ‘ਚ ਕਿਸਾਨ ਦੀ ਸੇਵਾ ਕਰਨਾ ਹੋਵੇਗਾ, ਦੇਸ਼ ਦੀ ਸੇਵਾ ਕਰਨਾ ਹੋਵੇਗਾ।ਇਕ ਵੀ ਮੰਡੀ ਬੰਦ ਨਹੀਂ ਹੋਈ ਹੈ–ਉਨ੍ਹਾਂ ਨੇ ਕਿਹਾ ਕਿ ਨਵੇਂ ਕਾਨੂੰਨ ਤੋਂ ਬਾਅਦ ਇਕ ਵੀ ਮੰਡੀ ਬੰਦ ਨਹੀਂ ਹੋਈ ਹੈ। ਫਿਰ ਕਿਉਂ ਇਹ ਝੂਠ ਫੈਲਾਇਆ ਜਾ ਰਿਹਾ ਹੈ। ਸੱਚਾਈ ਤਾਂ ਇਹ ਹੈ ਕਿ ਸਾਡੀ ਸਰਕਾਰ APMC ਨੂੰ ਆਧੁਨਿਕ ਬਣਾਉਣ ‘ਤੇ, ਉਨ੍ਹਾਂ ਦੇ ਕੰਪਿਊਟੀਕਰਨ ‘ਤੇ 500 ਕਰੋੜ ਰੁਪਏ ਤੋਂ ਵੱਧ ਖਰਚ ਕਰ ਰਹੀ ਹੈ।

ਫਿਰ ਇਹ APMC ਬੰਦ ਕੀਤੇ ਜਾਣ ਦੀ ਗੱਲ ਕਿੱਥੋਂ ਆ ਗਈ। ਪੀ.ਐੱਮ. ਮੋਦੀ ਨੇ ਕਿਹਾ ਕਿ ਜੇਕਰ ਹੁਣ ਵੀ ਕਿਸੇ ਨੂੰ ਖ਼ਦਸ਼ਾ ਹੈ ਤਾਂ ਅਸੀਂ ਸਿਰ ਝੁਕਾ ਕੇ ਹੱਥ ਜੋੜ ਕੇ ਹਰ ਮੁੱਦੇ ‘ਤੇ ਗੱਲ ਕਰਨ ਲਈ ਤਿਆਰ ਹਾਂ। ਦੇਸ਼ ਦਾ ਕਿਸਾਨ, ਕਿਸਾਨਾਂ ਦਾ ਹਿੱਤ ਸਾਡੇ ਲਈ ਸਭ ਤੋਂ ਉੱਪਰ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ 25 ਦਸੰਬਰ ਨੂੰ ਇਕ ਵਾਰ ਫਿਰ ਮੈਂ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰਾਂਗਾ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.