ਜਿੱਥੇ ਇੱਕ ਪਾਸੇ ਕਿਸਾਨ ਵੀਰ ਦਿੱਲੀ ਸੜਕਾਂ ਤੇ ਆਪਣੇ ਹੱਕਾਂ ਲਈ ਬੈਠੇ ਹਨ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਤੇ ਕੋਈ ਅਸਰ ਨਹੀਂ ਹੋ ਰਿਹਾ ਹੈ ਤੇ ਆਪਣੀ ਜਿੰਦ ਤੇ ਅੜ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ FICCI ਦੀ 93ਵੀਂ ਸਲਾਨਾ ਵਰਚੂਅਲ ਐਕਸਪੋ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਸਾਲ 2020 ਨੇ ਸਾਰਿਆਂ ਨੂੰ ਮਾਤ ਦਿੱਤੀ ਹੈ।
ਇਹ ਚੰਗੀ ਗੱਲ ਇਹ ਹੈ ਕਿ ਜਿੰਨੀ ਤੇਜ਼ੀ ਨਾਲ ਹਾਲ ਵਿਗੜੇ, ਓਨੀ ਹੀ ਤੇਜ਼ੀ ਨਾਲ ਸੁਧਰ ਰਹੇ ਹਨ। ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾ ਦੇ ਸਮੇਂ ਭਾਰਤ ਨੇ ਨਾਗਰਿਕਾਂ ਦੇ ਜੀਵਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਭਾਰਤ ਨੇ ਜੋ ਫੈਸਲੇ ਲਏ ਉਸ ਤੋਂ ਪੂਰੀ ਦੁਨੀਆਂ ਹੈਰਾਨ ਹੈ।ਉਹਨਾਂ ਕਿਹਾ ਪਿਛਲੇ 6 ਸਾਲਾਂ ਵਿਚ ਦੁਨੀਆਂ ਨੇ ਭਾਰਤ ਵਿਚ ਵਿਸ਼ਵਾਸ ਦਿਖਾਇਆ ਹੈ ਤੇ ਇਹ ਵਿਸ਼ਵਾਸ ਪਿਛਲੇ 6 ਮਹੀਨਿਆਂ ਵਿਚ ਹੋਰ ਮਜ਼ਬੂਤ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੇਤੀਬਾੜੀ ਵਿਚ ਜਿੰਨਾ ਨਿੱਜੀ ਨਿਵੇਸ਼ ਨਿੱਜੀ ਖੇਤਰ ਵੱਲੋਂ ਕੀਤਾ ਜਾਣਾ ਚਾਹੀਦਾ ਸੀ, ਓਨਾ ਨਹੀਂ ਕੀਤਾ ਗਿਆ।ਖੇਤੀਬਾੜੀ ਸੈਕਟਰ ਵਿਚ ਨਿੱਜੀ ਕੰਪਨੀਆਂ ਵਧੀਆ ਕੰਮ ਕਰ ਰਹੀਆਂ ਹਨ, ਪਰ ਉਹਨਾਂ ਨੂੰ ਹੋਰ ਚੰਗੇ ਕੰਮ ਕਰਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਮੰਡੀਆਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਮੰਡੀ ਦੇ ਨਾਲ-ਨਾਲ ਬਜ਼ਾਰ ਵਿਚ ਫਸਲਾਂ ਵੇਚਣ ਦਾ ਵਿਕਲਪ ਮਿਲ ਰਿਹਾ ਹੈ।ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿਚ ਸਰਬਪੱਖੀ ਸੁਧਾਰ ਕੀਤੇ ਗਏ ਹਨ।
ਅੱਜ ਭਾਰਤ ਵਿਚ ਕਾਰਪੋਰੇਟ ਟੈਕਸ ਦੁਨੀਆ ਵਿਚ ਸਭ ਤੋਂ ਘੱਟ ਹੈ। ਇੰਸਪੈਕਟਰ ਰਾਜ ਅਤੇ ਟੈਕਸ ਦੇ ਜੰਜਾਲ ਨੂੰ ਪਛਾੜ ਕੇ ਭਾਰਤ ਅਪਣੇ ਉੱਦਮੀਆਂ ‘ਤੇ ਭਰੋਸਾ ਕਰ ਰਿਹਾ ਹੈ ਅਤੇ ਅੱਗੇ ਵੱਧ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਇਕ ਸੈਕਟਰ ਦਾ ਵਿਕਾਸ ਹੁੰਦਾ ਹੈ ਤਾਂ ਉਸ ਦਾ ਪਯਭਾਵ ਦੂਜੇ ਸੈਕਟਰਾਂ ‘ਤੇ ਵੀ ਪੈਂਦਾ ਹੈ।
