Home / ਤਾਜ਼ਾ ਖਬਰਾਂ / ਪੈਟਰੋਲ ਤੋਂ ਬਾਅਦ ਆਈ ਦੁੱਧ ਦੀ ਵਾਰੀ

ਪੈਟਰੋਲ ਤੋਂ ਬਾਅਦ ਆਈ ਦੁੱਧ ਦੀ ਵਾਰੀ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦੇਸ਼ ਚ ਇਸ ਸਮਿਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਆਮ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਦੂਜੇ ਪਾਸੇ ਰਸੋਈ ਗੈਸ, ਸਬਜ਼ੀਆਂ ਤੋਂ ਬਾਅਦ ਹੁਣ ਦੁੱਧ ਵੀ ਮਹਿੰਗਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਰਤਲਾਮ ’ਚ ਕੁਝ ਪਿੰਡਾਂ ਦੇ ਦੁੱਧ ਉਤਪਾਦਕਾਂ ਨੇ ਕੀਮਤਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ।ਬੀਤੇ ਦਿਨੀਂ 25 ਪਿੰਡਾਂ ਦੇ ਦੁੱਧ ਉਤਪਾਦਕ ਕਿਸਾਨਾਂ ਦੀ ਇੱਕ ਮੀਟਿੰਗ ਰਤਲਾਮ ਦੇ ਕਾਲਿਕਾ ਮਾਤਾ ਵਿਖੇ ਹੋਈ।

ਉਨ੍ਹਾਂ 1 ਮਾਰਚ ਤੋਂ ਦੁੱਧ ਦੀ ਕੀਮਤ 55 ਰੁਪਏ ਪ੍ਰਤੀ ਲਿਟਰ ਕਰਨ ਦਾ ਫ਼ੈਸਲਾ ਲਿਆ ਹੈ। ਭਾਰਤ ’ਚ ਤੇਲ ਕੀਮਤਾਂ ਵਧਣ ਕਾਰਣ ਦੁੱਧ ਉਤਪਾਦਕਾਂ ਨੇ ਇਹ ਫ਼ੈਸਲਾ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਆਵਾਜਾਈ ਮਹਿੰਗੀ ਹੋ ਗਈ ਹੈ। ਪਸ਼ੂ ਖ਼ੁਰਾਕ ਵੀ ਮਹਿੰਗੀ ਹੈ ਅਤੇ ਜੇ ਦੁੱਧ ਦੀ ਕੀਮਤ ਨਾ ਵਧਾਈ ਗਈ, ਤਾਂ ਦੁੱਧ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਰਤਲਾਮ ਦੁੱਧ ਉਤਪਾਦਕ ਸੰਘ ਦੇ ਪ੍ਰਧਾਨ ਹੀਰਾਲਾਲ ਚੌਧਰੀ ਨੇ ਦੱਸਿਆ ਕਿ ਇੱਕ ਮੱਝ ਦੀ ਕੀਮਤ ਇੱਕ ਤੋਂ ਡੇਢ ਲੱਖ ਰੁਏ ਤੱਕ ਹੈ। ਦੁੱਧ ਉਤਪਾਦਕ ਇਸ ਵੇਲੇ 43 ਰੁਪਏ ਪ੍ਰਤੀ ਲਿਟਰ ਦੁੱਧ ਵੇਚਦੇ ਹਨ ਪਰ 1 ਮਾਰਚ ਤੋਂ ਇਹ ਦੁੱਧ 55 ਰੁਪਏ ਪ੍ਰਤੀ ਲਿਟਰ ਵੇਚਿਆ ਜਾਵੇਗਾ। ਦੱਸ ਦਈਏ ਕਿ ਮੂੰਦੜੀ ਪਿੰਡ ਦੇ ਇੱਕ ਕਿਸਾਨ ਨੇ ਦੱਸਿਆ ਕਿ ਇੱਕ ਮੱਝ ਪਾਲਣ ਉੱਤੇ ਹਰ ਮਹੀਨੇ 12 ਹਜ਼ਾਰ ਰੁਪਏ ਭਾਵ 400 ਰੁਪਏ ਰੋਜ਼ਾਨਾ ਦਾ ਖ਼ਰਚਾ ਹੁੰਦਾ ਹੈ।

ਮਹਿੰਗਾਈ ਕਾਰਣ ਹੁਣ ਕਈ ਕਿਸਾਨਾਂ ਨੂੰ ਮਜਬੂਰੀ ਵੱਸ ਆਪਣੀਆਂ ਮੱਝਾਂ ਵੇਚਣੀਆਂ ਪੈ ਰਹੀਆਂ ਹਨ। ਦੱਸ ਦਈਏ ਕਿ ਇਸ ਸਮੇਂ ਦੇਸ਼ ਚ ਹਰ ਚੀਜ਼ ਦਾ ਰੇਟ ਲਗਾਤਾਰ ਵੱਧ ਰਿਹਾ ਜਿਸ ਕਾਰਨ ਹਰ ਪਾਸੇ ਕੇਂਦਰ ਸਰਕਾਰ ਦਾ ਰੋਹ ਵੱਧ ਰਿਹਾ ਹੈ।। ਇੱਕ ਪਾਸੇ ਕਿਸਾਨਾਂ ਦਾ ਰੋਹ ਦੂਜੇ ਪਾਸੇ ਦੇਸ਼ ਚ ਵੱਧ ਰਹੀ ਮਹਿੰਗਾਈ ਕਾਰਨ ਲੋਕ ਸਰਕਾਰ ਨੂੰ ਸੁਖੀ ਨਹੀ ਹਨ ਹਰ ਵਰਗ ਇਸ ਸਮੇਂ ਮੰਦੀ ਚ ਚੱਲ ਰਿਹਾ ਹੈ।।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.