Home / ਤਾਜ਼ਾ ਖਬਰਾਂ / ਪੁਰਾਣੀਆਂ ਕਾਰਾ ਵਾਲੀ ਲਈ ਆਈ ਇਹ ਖ਼ਬਰ

ਪੁਰਾਣੀਆਂ ਕਾਰਾ ਵਾਲੀ ਲਈ ਆਈ ਇਹ ਖ਼ਬਰ

ਜਾਣਕਾਰੀ ਅਨੁਸਾਰ ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਜਰੂਰੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੋਣ ਲੱਗਾ ਹੈ ਇਹ ਕੰਮ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਣੇ ਦੇਸ਼ ਭਰ ਦੀਆਂ ਸੜਕਾਂ ਤੇ 15 ਸਾਲ ਤੋਂ ਵੱਧ ਪੁਰਾਣੇ 4 ਕਰੋੜ ਵਾਹਨ ਚਲ ਰਹੇ ਹਨ। ਜੋ ਜਲਦੀ ਹੀ ਗਰੀਨ ਟੈਕਸ ਦੇ ਦਾਇਰੇ ਵਿੱਚ ਆ ਜਾਣਗੇ। ਉੱਥੇ ਪਹਿਲਾਂ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਆਮ ਬਜਟ 2021-22 ਵਿੱਚ 15 ਸਾਲ ਪੁਰਾਣੇ ਵਾਹਨਾਂ ਨੂੰ ਹਟਾਉਣ ਦਾ ਐਲਾਨ ਕੀਤਾ ਗਿਆ ਸੀ।

ਕੀਤੇ ਗਏ ਇਸ ਐਲਾਨ ਦੇ ਮੁਤਾਬਕ ਕਰਨਾਟਕ ਦੇ ਵਿੱਚ ਸਭ ਤੋਂ ਵੱਧ ਪੁਰਾਣੇ ਵਾਹਨ ਹਨ।ਦੱਸ ਦਈਏ ਕਿ ਜਿਨ੍ਹਾਂ ਦੀ ਗਿਣਤੀ 70 ਲੱਖ ਤੋਂ ਵੱਧ ਹੈ। ਪੰਜਾਬ ਵਿੱਚ 25.38 ਲੱਖ, ਦਿੱਲੀ ਵਿਚ 49.93 ਲੱਖ, ਯੂ ਪੀ ਵਿੱਚ 56.54 ਲੱਖ ਵਾਹਨ ਮੌਜੂਦ ਹਨ। ਪੁਰਾਣੇ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਗਰੀਨ ਟੈਕਸ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰਸਤਾਵ ਸੂਬਿਆਂ ਨੂੰ ਭੇਜ ਦਿੱਤਾ ਗਿਆ ਹੈ। ਜਨਤਕ ਟਰਾਂਸਪੋਰਟ ਵਾਹਨ ਜਿਵੇਂ ਕਿ ਸਿਟੀ ਬੱਸਾਂ ਤੇ ਵੀ ਘੱਟ ਗਰੀਨ ਟੈਕਸ ਲੱਗੇਗਾ। ਹੁਣ ਪਰਦੂਸ਼ਣ ਤੋਂ ਪ੍ਰਭਾ ਵਿਤ ਹੋਣ ਵਾਲੇ ਸ਼ਹਿਰਾਂ ਵਿੱਚ ਰਜਿਸਟਰਡ ਵਾਹਨਾਂ ਤੇ ਸਭ ਤੋਂ ਵੱਧ 50 ਫੀਸਦੀ ਟੈਕਸ ਲਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।

ਉਥੇ ਹੀ ਹਾਈਬ੍ਰਿਡ, ਇਲੈਕਟ੍ਰੋਨਿਕਸ ਵਾਹਨ,ਅਤੇ ਸੀ. ਐਨ.ਜੀ., ਇਥੇਨੋਲ,ਅਤੇ ਐਲਪੀਜੀ ਤੇ ਚੱਲਣ ਵਾਲੇ ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ। ਜਾਰੀ ਕੀਤੇ ਗਏ ਪ੍ਰਸਤਾਵ ਮੁਤਾਬਕ 8 ਸਾਲ ਤੋਂ ਵੱਧ ਪੁਰਾਣੇ ਟਰਾਂਸਪੋਰਟ ਵਾਹਨਾਂ ਤੇ ਫਿਟਨੈੱਸ ਸਰਟੀਫਿਕੇਟ ਦਾ ਨਵੀਨੀਕਰਨ ਸਮੇਂ ਰੋਡ ਟੈਕਸ ਤੇ 25 ਫੀਸਦੀ ਗਰੀਨ ਟੈਕਸ ਲਗਾਇਆ ਜਾਵੇਗਾ। ਉਥੇ ਹੀ 15 ਸਾਲ ਪੁਰਾਣੇ ਨਿਜੀ ਵਾਹਨਾਂ ਦੀ ਰਜਿਸਟਰੇਸ਼ਨ ਸਰਟੀਫਿਕੇਟ ਦੇ ਨਵੀਨੀਕਰਨ ਸਮੇਂ ਵੀ ਗਰੀਨ ਟੈਕਸ ਲੈ ਲਿਆ ਜਾਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.