Home / ਪਾਲੀਵੁੱਡ / ਪਿਤਾ ਨੂੰ ਯਾਦ ਕਰ ਅਰਮਾਨ ਢਿੱਲੋਂ ਹੋਇਆ ਭਾਵੁਕ

ਪਿਤਾ ਨੂੰ ਯਾਦ ਕਰ ਅਰਮਾਨ ਢਿੱਲੋਂ ਹੋਇਆ ਭਾਵੁਕ

ਪੰਜਾਬ ਦੀ ਬੁਲੰਦ ਆਵਾਜ਼ ਜੋ ਅੱਜ ਵੀ ਸਰੋਤਿਆਂ ਦੇ ਵਿਚ ਤਰੋ ਤਾਜਾ ਹੈ |ਉਹ ਆਵਾਜ਼ ਹੈ ਕੁਲਵਿੰਦਰ ਢਿੱਲੋਂ ਦੀ |ਚੜ੍ਹੀ ਜਵਾਨੀ ਦੇ ਵਿਚ ਕੁਲਵਿੰਦਰ ਢਿੱਲੋਂ ਚਾਹੇ ਸ ਰੀਰਕ ਤੋਰ ਤੇ ਸਭ ਨੂੰ ਛੱਡ ਕੇ ਚਲੇ ਗਏ ਪਰ ਅੱਜ ਵੀ ਓਨਾ ਦੀ ਆਵਾਜ਼ ਦੇ ਓਹਨਾ ਦੇ ਹੋਣ ਦਾ ਇਹਸਾਸ ਕਰਾਉਂਦੀ ਹੈ |ਕਚਹਿਰੀਆਂ ਵਿੱਚ ਮੇਲੇ ਲੱਗਦੇ, ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ, ਕਿਨਾਂ ਦੀ ਕੁੜੀ ਆ ਭਾਬੀ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਜਿਨ੍ਹਾਂ ਦੇ ਗਾਏ ਗੀਤ ਅੱਜ ਵੀ ਲੋਕਾਂ ਦੇ ਕੰਨਾਂ ‘ਚ ਗੂੰਜਦੇ ਨੇ ।

ਪੁੱਤ ਅਰਮਾਨ ਢਿੱਲੋਂ ਵੱਲੋਂ ਪਿਤਾ ਦੇ ਜਨਮਦਿਨ ‘ਤੇ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ ।ਅਰਮਾਨ ਢਿੱਲੋਂ ਨੇ ਲਿਖਿਆ ਹੈ, ‘ਹੈਪੀ ਬਰਥਡੇਅ ਡੈਡੀ, ਬਹੁਤ ਜ਼ਿਆਦਾ ਯਾਦ ਕਰਦਾ ਹਾਂ, ਲਵ ਯੂ ਡੈਡੀ kulwinderdhillon dhillon। ਅਰਮਾਨ ਢਿੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਆਪਣੇ ਮਰਹੂਮ ਪਿਤਾ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ । ਉਹ ਬਹੁਤ ਛੋਟਾ ਸੀ ਜਦੋਂ ਕੁਲਵਿੰਦਰ ਢਿੱਲੋਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸੀ ।ਕੁਲਵਿੰਦਰ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਉਹ ਚਮਕਦੇ ਹੋਏ ਸਿਤਾਰੇ ਸਨ ਜਿਨ੍ਹਾਂ ਦੀ ਯਾਦਾਂ ਅੱਜ ਵੀ ਦਰਸ਼ਕਾਂ ਦੇ ਜ਼ਹਿਨ ‘ਚ ਤਾਜ਼ਾ ਹੈ । ਲਗਭਗ 31 ਕੁ ਸਾਲਾਂ ਦੀ ਉਮਰ ‘ਚ ਉਹ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ।

ਉਨ੍ਹਾਂ ਦੀ ਮੌਤ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ। ਕੁਲਵਿੰਦਰ ਢਿੱਲੋਂ ਨੇ ਆਪਣੀ ਗਾਇਕੀ ਦਾ ਸਫ਼ਰ ‘ਗਰੀਬਾਂ ਨੇ ਕੀ ਪਿਆਰ ਕਰਨਾ’ ਐਲਬਮ ਨਾਲ ਸ਼ੁਰੂ ਕੀਤਾ ਸੀ । ਜ਼ਿੰਦਗੀ ਦੇ ਛੋਟੇ ਜਿਹੇ ਸਫ਼ਰ ‘ਚ ਹੀ ਉਨ੍ਹਾਂ ਨੇ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਦਿੱਤੇ ਨੇ । ਆਪਣੇ ਪਿਤਾ ਵਾਂਗ ਅਰਮਾਨ ਢਿੱਲੋਂ ਵੀ ਬੁਲੰਦ ਆਵਾਜ਼ ਦੇ ਮਾਲਿਕ ਹੈ ।

About admin

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.