ਪਾਠ ਕਰਨ ਦੇ ਫਾਇਦੇ””ਪਾਠ ਕਰਦੇ ਹਾਂ ਪਰ ਦੁਖ ਨਹੀਂ ਘੱਟਦੇ ਤਾਂ ਕੀ ਕਰੀਏ”ਹੇ ਫਰੀਦਾ, ਦੁਖ ਤੇ ਸੁੱਖ ਨੂੰ ਇਕੋ ਜੇਹਾ ਜਾਣ ਤੇ ਦਿਲ ਚੋਂ ਵਿਕਾਰ ਕੱਢ ਦੇ। ਜੋ ਰੱਬ ਦੀ ਰਜ਼ਾ ਵਿੱਚ ਵਰਤੇ ਉਸ ਨੂੰ ਹੀ ਚੰਗਾ ਜਾਣ ਤਾਂ ਤੈਨੂੰ ਪਤਮਾਤਮਾ ਦੀ ਦਰਗਾਹ (ਸਦੀਵੀ ਸੁੱਖ) ਦੀ ਪ੍ਰਾਪਤੀ ਹੋਵੇਗੀ।
ਸਪਸ਼ਟ ਹੈ ਕਿ ਰੱਬ (ਜਾਂ ਗੁਰੂ) ਦੀ ਰਜ਼ਾ ਵਿੱਚ ਚਲਣਾ ਹੀ ਦੁਖ ਸੁੱਖ ਨੂੰ ਇਕੋ ਜਿਹਾ ਜਾਨਣਾ ਹੈ ਜਾਂ ਦੂਜੇ ਪਾਸਿਉਂ ਕਿਹਾ ਜਾ ਸਕਦਾ ਹੈ ਕਿ ਆਏ ਹਰ ਸੁੱਖ ਦੁਖ ਨੂੰ ਬਿਨਾ ਗਿਲੇ ਜਾਂ ਸ਼ਿਕਵੇ ਦੇ ਕਬੂਲ ਕਰਨਾ ਹੀ ਰੱਬ ਦੀ ਰਜ਼ਾ ਵਿੱਚ ਚਲਣਾ ਹੈ।
ਪ੍ਰਭੂ ਦੀ ਰਜ਼ਾ ਵਿੱਚ ਚਲ ਕੇ ਵਿਕਾਰਾਂ ਤੋਂ ਮੁਕਤ ਹੋਣ ਕਾਰਨ ਦੁਖ (ਦੀ ਹੋਂਦ) ਮਿਟ ਜਾਂਦਾ ਹੈ ਤੇ ਇੱਕ ਸੁੱਖ ਹੀ ਰਹਿ ਜਾਂਦਾ ਹੈ। ਇਹੀ ਦੁਖ ਸੁੱਖ ਨੂੰ ਇੱਕ ਕਰਨ ਦਾ ਭਾਵ ਹੈ। ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ॥ (156)। ਇਹ ਖੇਲ ਕਠਨ ਇਸ ਲਈ ਹੈ ਕਿਉਂਕਿ ਮਨੁੱਖ ਜਨਮ ਤੋਂ ਹੀ ਸਰੀਰਕ ਤੇ ਮਾਇਕੀ ਵਕਤੀ ਸੁੱਖਾਂ ਨੂੰ ਹੀ ਪੂਰਨ ਸੁੱਖ ਸਮਝ ਬੈਠਾ ਹੈ ਤੇ ਸਦਾ ਇਸ ਦੇ ਲਈ ਹੀ ਦੌ ੜ ਭੱਜ ਕਰਦਾ ਰਹਿੰਦਾ ਹੈ।
ਆਤਮਕ ਅਨੰਦ ਤਾਂ ਅੱਜ ਕੇਵਲ ਕਹਿਣ ਸੁਣਨ ਨੂੰ ਹੀ ਰਹਿ ਗਿਆ ਹੈ। ਗੁਰੂ ਇਸ ਬਾਰੇ ਗਿਆਨ ਬਖਸ਼ਿਸ਼ ਕਰਦਾ ਹੈ: ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ॥ (917)। ਆਖਣ ਨੂੰ ਤਾਂ ਹਰ ਕੋਈ ਆਖ ਦਿੰਦਾ ਹੈ ਕਿ ਮੈਨੂੰ ਆਨੰਦ ਹਾਸਲ ਹੋ ਗਿਆ ਪਰ (ਅਸਲ) ਆਨੰਦ ਦੀ ਸੂਝ ਗੁਰੂ ਕੋਲੋਂ ਹੀ ਮਿਲਦੀ ਹੈ ਤੇ ਸਤਿਗੁਰ ਦੇ ਬਚਨ ਹਨ:॥
