Breaking News
Home / ਤਾਜ਼ਾ ਖਬਰਾਂ / ਪਾਕਿਸਤਾਨੀ ਕੁੜੀ ਬਣੇਗੀ ਭਾਰਤ ਦੀ ਨੂੰਹ

ਪਾਕਿਸਤਾਨੀ ਕੁੜੀ ਬਣੇਗੀ ਭਾਰਤ ਦੀ ਨੂੰਹ

ਸੁਮਨ ਰੈਨੀਤਾਲ ਵਾਸੀ ਕਰਾਚੀ (ਪਾਕਿਸਤਾਨ) ਦਾ ਪ੍ਰੇਮ ਫੇਸਬੁੱਕ ਰਾਹੀਂ ਜ਼ਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਅਮਿਤ ਨਾਲ ਹੋਇਆ ਅਤੇ ਹੁਣ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਹਨ ਅਤੇ ਦੋਵਾਂ ਦੇ ਪਰਿਵਾਰ ਵੀ ਇਸ ਵਿਆਹ ਲਈ ਰਾਜ਼ੀ ਹਨ ਪਰ ਭਾਰਤ-ਪਾਕਿਸਤਾਨ ਸਰਹੱਦ ਬੰਦ ਹੋਣ ਕਾਰਨ ਮਾਮਲਾ ਅੱਧ ਵਿਚਕਾਰ ਲਟਕ ਗਿਆ। ਇਸੇ ਦੌਰਾਨ ਅਮਿਤ ਕੁਮਾਰ ਦੇ ਪਿਤਾ ਰਮੇਸ਼ ਕੁਮਾਰ ਨੇ ਆਪਣੀ ਨੂੰਹ ਤੋਂ ਇਲਾਵਾ ਉਸਦੇ ਮਾਪਿਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਭਾਰਤ ਦੇ ਵੀਜ਼ੇ ਲਈ ਸਪਾਂਸਰਸ਼ਿਪ ਬਣਾ ਕੇ ਪਾਕਿਸਤਾਨ ਭੇਜੀ।

ਸਾਰੀ ਕਾਨੂੰਨੀ ਕਾਰਵਾਈ ਹੋਣ ਮਗਰੋਂ ਸੁਮਨ, ਉਸਦੇ ਮਾਪੇ ਅਤੇ ਮਾਸੀ ਸਮੇਤ ਕਈ ਰਿਸ਼ਤੇਦਾਰਾਂ ਨੂੰ ਭਾਰਤ ਸਰਕਾਰ ਨੇ ਵੀਜ਼ਾ ਜਾਰੀ ਕਰ ਦਿੱਤਾ ਹੈ।ਕਰਾਚੀ ਤੋਂ ਫ਼ੋਨ ’ਤੇ ਗੱਲਬਾਤ ਕਰਦਿਆਂ ਸੁਮਨ ਨੇ ਭਾਰਤ ਸਰਕਾਰ ਅਤੇ ਪਾਕਿਸਤਾਨੀ ਦੂਤਾਵਾਸ ਦਾ ਵੀ ਧੰਨਵਾਦ ਕੀਤਾ ਹੈ। ਦੂਜੇ ਪਾਸੇ ਅਮਿਤ ਨੇ ਦੱਸਿਆ ਕਿ ਉਹ ਪਾਕਿਸਤਾਨ ਜਾ ਕੇ ਵਿਆਹ ਕਰਵਾਉਣਾ ਚਾਹੁੰਦੇ ਹਨ ਅਤੇ ਪਾਕਿਸਤਾਨ ਦੇ ਵੀਜ਼ੇ ਲਈ ਉਨ੍ਹਾਂ ਅਪੀਲ ਕੀਤੀ ਹੋਈ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਦਾ ਹੈ ਤਾਂ ਸੁਮਨ ਦੇ ਮਾਪੇ, ਭੈਣ-ਭਰਾ ਅਤੇ ਹੋਰ ਰਿਸ਼ਤੇਦਾਰ ਭਾਰਤ ਆ ਰਹੇ ਹਨ, ਜਿਸ ’ਤੇ ਉਨ੍ਹਾਂ ਦੀ ਮੌਜੂਦਗੀ ’ਚ ਉਨ੍ਹਾਂ ਦਾ ਵਿਆਹ ਹੋ ਜਾਵੇਗਾ। ਸੁਮਨ ਅਤੇ ਉਸਦੇ ਪਰਿਵਾਰ ਵਾਲੇ ਹਵਾਈ ਮਾਰਗ ਖੁੱਲ੍ਹਣ ’ਤੇ ਭਾਰਤ ਆਉਣਗੇ।ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕੀ ਸਰਹੰਦ ਪਾਰ ਕੋਈ ਵਿਆਹ ਨਾ ਹੋਇਆ ਹੋਵੇ ਪਹਿਲਾ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ |

ਜਿਸਦੇ ਵਿਚ ਸਰਹੰਦ ਪਾਰ ਪਏ ਪ੍ਰੇਮ ਕਹਾਣੀਆਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ |ਇਸ ਤੋਂ ਪਹਿਲਾ ਵੀ ਭਾਰਤ ਦੀ ਰਹਿਣ ਵਾਲੀ ਇਕ ਮਹਿਲਾ ਕਿਰਨ ਬਾਲਾ ਵੀ ਪਾਕਿਸਤਾਨ ਵਿਚ ਜਾ ਵੱਸੀ ਸੀ ਹਾਲਾਂਕਿ ਉਹ ਪਹਿਲਾ ਤੋਂ ਹੀ ਸ਼ਾਦੀਸ਼ੁਦਾ ਸੀ ਪਰ ਸਿਆਣੇ ਸੱਚ ਹ ਕਹਿੰਦੇ ਨੇ ਕੀ ਪਿਆਰ ਅੰਨਾ ਹੁੰਦਾ ਹੈ |

About Jagjit Singh

Leave a Reply

Your email address will not be published. Required fields are marked *