Home / ਤਾਜ਼ਾ ਖਬਰਾਂ / ਪਾਕਿਸਤਾਨੀ ਕੁੜੀ ਦਾ ਦਿਲ ਆਇਆ ਜਲੰਧਰ ਦੇ ਮੁੰਡੇ ਤੇ, ਦੁਖੀ ਹੋਏ ਮੁੰਡੇ ਨੇ ਮੋਦੀ ਤੋਂ ਮੰਗੀ ਮਦਦ

ਪਾਕਿਸਤਾਨੀ ਕੁੜੀ ਦਾ ਦਿਲ ਆਇਆ ਜਲੰਧਰ ਦੇ ਮੁੰਡੇ ਤੇ, ਦੁਖੀ ਹੋਏ ਮੁੰਡੇ ਨੇ ਮੋਦੀ ਤੋਂ ਮੰਗੀ ਮਦਦ

ਜਲੰਧਰ ਦੇ ਕਮਲ ਨਾਮ ਦੇ ਲੜਕੇ ਦਾ ਪਾਕਿਸਤਾਨ ਦੀ ਇੱਕ ਲੜਕੀ ਨਾਲ ਰਿਸ਼ਤਾ ਹੋਇਆ ਹੈ। ਹੁਣ ਇਨ੍ਹਾਂ ਦਾ ਵਿਆਹ ਹੋਣਾ ਹੈ। ਪਰ ਵਿਆਹ ਲਈ ਪਾਕਿਸਤਾਨ ਤੋਂ ਭਾਰਤ ਆਉਣ ਲਈ ਲੜਕੀ ਦੇ ਪਰਿਵਾਰ ਨੂੰ ਹਾਲੇ ਵੀਜ਼ਾ ਨਹੀਂ ਮਿਲਿਆ। ਕਮਲ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਲੜਕੀ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਭਾਰਤ ਆਉਣ ਦੀ ਆਗਿਆ ਦੇ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਦੇ ਵਿਆਹ ਦੀ ਰਸਮ ਸਿਰੇ ਚ-ੜ੍ਹ ਸਕੇ। ਲੜਕੀ ਦੇ ਮਾਤਾ ਪਿਤਾ ਅਤੇ ਲੜਕੇ ਕਮਲ ਦੇ ਮਾਤਾ ਪਿਤਾ ਆਪਸ ਵਿੱਚ ਰਿਸ਼ਤੇਦਾਰ ਹਨ।ਸੋਸ਼ਲ ਮੀਡੀਆ ਰਾਹੀਂ ਹੀ ਲੜਕਾ ਅਤੇ ਲੜਕੀ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਨੇ ਇੱਕ ਦੂਜੇ ਨਾਲ ਵਿਆਹ ਦਾ ਫੈਸਲਾ ਕਰ ਲਿਆ। ਕਮਲ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਦੋਵੇਂ ਜਣੇ ਲੱਗਭੱਗ 5 ਸਾਲ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਹਨ। ਉਨ੍ਹਾਂ ਦੇ ਪਿਤਾ ਦੇ ਪਰਿਵਾਰਕ ਰਿਸ਼ਤੇ ਪਾਕਿਸਤਾਨ ਵਿੱਚ ਹੋਣ ਕਾਰਨ ਉਨ੍ਹਾਂ ਦਾ ਇਹ ਰਿਸ਼ਤਾ ਸੰ-ਭ-ਵ ਹੋਇਆ ਹੈ।ਲੜਕੀ ਉਨ੍ਹਾਂ ਦੇ ਪਿਤਾ ਦੀ ਰਿਸ਼ਤੇਦਾਰੀ ਵਿੱਚੋਂ ਹੈ। ਉਨ੍ਹਾਂ ਦਾ ਰਿਸ਼ਤਾ ਹੋ ਚੁੱਕਾ ਹੈ।

ਉਨ੍ਹਾਂ ਨੇ ਕੋਰੀਅਰ ਦੇ ਰਾਹੀਂ ਸਾਮਾਨ ਭੇਜ ਦਿੱਤਾ ਸੀ ਅਤੇ ਰਿਸ਼ਤੇ ਦੀਆਂ ਰਸਮਾਂ ਵੀਡੀਓ ਕਾਲ ਰਾਹੀਂ ਹੋਈਆਂ ਹਨ। ਕਮਲ ਦੀ ਮੰਗ ਹੈ ਕਿ ਲੜਕੀ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਵੀਜ਼ਾ ਮਿਲੇ ਤਾਂ ਕਿ ਉਨ੍ਹਾਂ ਦੇ ਵਿਆਹ ਦੀ ਰਸਮ ਸਿਰੇ ਚੜ੍ਹ ਸਕੇ। ਕਮਲ ਦੀ ਮਾਂ ਸੁਦੇਸ਼ ਨੇ ਦੱਸਿਆ ਹੈ ਕਿ ਕਮਲ ਨੇ ਪਹਿਲਾਂ ਆਪਣੇ ਪਿਤਾ ਨਾਲ ਗੱਲ ਕੀਤੀ। ਉਨ੍ਹਾਂ ਦੀ ਪ੍ਰਧਾਨ ਮੰਤਰੀ ਅੱਗੇ ਮੰਗ ਹੈ ਕਿ ਜਲਦੀ ਵੀ-ਜ਼ਾ ਦਿੱਤਾ ਜਾਵੇ। ਕਮਲ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ 2 ਮਾਸੀਆਂ ਪਾਕਿਸਤਾਨ ਵਿੱਚ ਹਨ।

ਜਦ ਕਿ ਵਿਆਹ ਵਾਲੀ ਲੜਕੀ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚੋਂ ਭਾਣਜੀ ਲੱਗਦੀ ਹੈ। ਇਸ ਤਰ੍ਹਾਂ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਹੋਏ ਇਨ੍ਹਾਂ ਦਾ ਆਪਸ ਵਿੱਚ ਰਿਸ਼ਤਾ ਬਣ ਗਿਆ। ਲੜਕੀ ਭਾਰਤ ਨੂੰ ਪਿਆਰ ਕਰਦੀ ਹੈ। ਪਹਿਲਾਂ ਮਾਰਚ ਵਿੱਚ ਲੜਕੀ ਵਾਲਿਆਂ ਨੇ ਆਉਣਾ ਸੀ ਪਰ ਲਾ-ਕ-ਡਾ-ਉ-ਨ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਹੁਣ ਉਹ ਚਾਹੁੰਦੇ ਹਨ ਕਿ ਲੜਕੀ ਦੇ ਪਰਿਵਾਰ ਨੂੰ ਆਪਣੀ ਲੜਕੀ ਦਾ ਵਿਆਹ ਕਰਨ ਲਈ ਭਾਰਤ ਆਉਣ ਦਾ ਵੀਜ਼ਾ ਮਿਲੇ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.