ਇਸ ਵੇਲੇ ਦੀ ਵੱਡੀ ਹੀ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ ਮੋਗਾ ਦੇ ਅਧੀਨ ਪੈਂਦੇ ਪਿੰਡ ਬੱਗੀ ਪੁਰਾ ਦੇ ਵਿੱਚੋਂ ਜਿੱਥੇ ਕਿ ਇੱਕ ਵਿਆਹੁਤਾ ਦੀ ਭੇਦਭਰੇ ਹਾਲਾਤਾਂ ਦੇ ਵਿੱਚ ਕ-ਤਲ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕਾਂ ਦਾ ਨਾਮ ਸੀਤਾ ਰਾਣੀ ਦੱਸਿਆ ਜਾ ਰਿਹਾ ਹੈ ਜੋ ਕਿ ਬੱਗੀ ਪੁਰਾ ਦੇ ਪਿੰਡ ਦੇ ਵਸਨੀਕ ਜਗਜੀਤ ਸਿੰਘ ਦੇ ਨਾਲ ਵਿਆਹੀ ਹੋਈ ਸੀ ਮ੍ਰਿਤਕਾ ਦੀ ਲਾਸ਼ ਅੱਜ ਸਵੇਰੇ ਹੀ ਉਸ ਦੇ ਸਹੁਰਿਆਂ ਘਰ ਤੋਂ ਮਿਲੀ ਹੈ ਅਤੇ ਉਸ ਦੀ ਧੌਣ ਉੱਤੇ ਕਾਫੀ ਨਿਸ਼ਾਨ ਵੀ ਦੇਖੇ ਗਏ|
ਮ੍ਰਿਤਕਾ ਦੀ ਭੂਆ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਨ੍ਹਾਂ ਦੇ ਘਰ ਵਿੱਚ ਕਲੇਸ਼ ਚੱਲਦਾ ਰਹਿੰਦਾ ਸੀ ਅਤੇ ਪੇਕੇ ਪਰਿਵਾਰ ਵੱਲੋਂ ਅਕਸਰ ਹੀ ਕੁੜੀ ਨੂੰ ਸਮਝਾ ਕੇ ਤੋਰ ਦਿੱਤਾ ਜਾਂਦਾ ਸੀ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਕੁੜੀ ਦਾ ਕਤਲ ਹੀ ਹੋ ਜਾਵੇਗਾ ਮ੍ਰਿਤਕਾ ਚਾਚੀ ਨੇ ਇਹ ਵੀ ਦੱਸਿਆ ਕਿ ਮ੍ਰਿਤਕਾਂ ਨੇ ਆਪਣੇ ਪੇਕੇ ਪਰਿਵਾਰ ਵੀ ਜਾਣਾ ਸੀ ਪਰ ਘਰ ਦੇ ਵਿੱਚ ਕਾਫੀ ਕਲੇਸ਼ ਚੱਲਦਾ ਰਹਿੰਦਾ ਸੀ ਉਨ੍ਹਾਂ ਨੂੰ ਇਹ ਖਬਰ ਮ੍ਰਿਤਕਾ ਦੇ ਦਿਓਰ ਨੇ ਦੱਸੀ ਕਿ ਉਸ ਦੀ ਭਾਬੀ ਨੂੰ ਕੁਝ ਹੋ ਗਿਆ ਹੈ ਜਦੋਂ ਉਨ੍ਹਾਂ ਨੇ ਸਹੁਰੇ ਘਰ ਆ ਕੇ ਵੇਖਿਆ ਤਾਂ ਉਸ ਦੀ ਲਾਸ਼ ਬੈੱਡ ਤੇ ਪਈ ਸੀ ਮੌਕੇ ਉੱਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿੰਡ ਦੇ ਸਰਪੰਚ ਹਰਨੇਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਹੀ ਇਸ ਦੁਖਦਾਈ ਘਟਨਾ ਦਾ ਪਤਾ ਲੱਗਿਆ ਕਿ ਸੀਤਾ ਰਾਣੀ ਦੀ ਮੌ ਤ ਹੋ ਗਈ ਹੈ|
ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦਾ ਆਪਸੀ ਝਗੜਾ ਹਰ ਵੇਲੇ ਚੱਲਦਾ ਹੀ ਰਹਿੰਦਾ ਸੀ ਅਤੇ ਕਈ ਵਾਰ ਉਨ੍ਹਾਂ ਨੂੰ ਬੈਠ ਕੇ ਸਮਝਾਇਆ ਵੀ ਸੀ ਪਰ ਉਨ੍ਹਾਂ ਦੇ ਵਿਚ ਕੋਈ ਵੀ ਫਰਕ ਨਹੀਂ ਦੇਖਣ ਨੂੰ ਮਿਲਦਾ ਸੀ ਅਤੇ ਸਰੀਰ ਦੇ ਉੱਤੇ ਸੱਟਾਂ ਦੇ ਨਿਸ਼ਾਨ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਅਤੇ ਉਸ ਦੇ ਅੰਗ ਪੈਰ ਵੀ ਕਾਫੀ ਟੁੱਟੇ ਲੱਗ ਰਹੇ ਹਨ ਜਾਂਚ ਅਧਿ ਕਾਰੀ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਗਲੇ ਦੇ ਨਿਸ਼ਾਨਾਂ ਤੋਂ ਪਤਾ ਲੱਗ ਰਿਹਾ ਕਿ ਉਸ ਦੀ ਸਹੁਰੇ ਪਰਿਵਾਰ ਦੇ ਵੱਲੋਂ ਹੀ ਹੱਤਿਆ ਕੀਤੀ ਗਈ ਹੈ |
