ਸ਼ੋਸਲ ਮੀਡੀਆ ਸਟਾਰ ਮਰੀਨਾ ਵਿਆਹ ਤੋਂ 10 ਸਾਲਾਂ ਬਾਅਦ ਆਪਣੇ ਪਤੀ ਐਰੇ ਤੋਂ ਤਲਾਕ ਲੈ ਲਿਆ। ਫਿਰ ਉਸਨੇ ਆਪਣੇ ਮਤਰੇਏ ਪੁੱਤਰ ਨਾਲ ਵਿਆਹ ਕਰਵਾ ਲਿਆ। ਉਹ ਇਸ ਬਾਰੇ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਰੂਸ ਵਿਚ ਸੋਸ਼ਲ ਮੀਡੀਆ ਸਟਾਰ ਮਰੀਨਾ ਬਾਲਾਮੇਸ਼ੇਵਾ (35) ਆਪਣੇ ਮਤਰੇਏ ਪੁੱਤਰ ਨਾਲ ਵਿਆਹ ਕਰਨ ਤੋਂ ਬਾਅਦ ਸੁਰਖੀਆਂ ਵਿਚ ਹੈ।
ਮਰੀਨਾ ਬਾਲਾਮੇਸ਼ੇਵਾ ਆਪਣੇ ਸਾਬਕਾ ਪਤੀ ਐਰੇ ਅਤੇ ਉਨ੍ਹਾਂ ਦੇ 20-ਸਾਲਾ ਬੇਟੇ ਦੇ ਨਾਲ 10 ਸਾਲਾਂ ਤੋਂ ਵੱਧ ਰਹਿ ਰਹੀ ਸੀ।ਮਰੀਨਾ ਵਿਆਹ ਦੇ 10 ਸਾਲਾਂ ਬਾਅਦ ਆਪਣੇ ਪਤੀ ਐਰੇ ਤੋਂ ਤਲਾਕ ਲੈ ਲਿਆ। ਫਿਰ ਉਸਨੇ ਆਪਣੇ ਮਤਰੇਏ ਪੁੱਤਰ ਨਾਲ ਵਿਆਹ ਕਰਵਾ ਲਿਆ। ਉਹ ਇਸ ਬਾਰੇ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਮਰੀਨਾ ਨੇ ਕਿਹਾ ਕਿ ਤਲਾਕ ਤੋਂ ਬਾਅਦ ਉਸ ਨੂੰ ਆਪਣੇ 20 ਸਾਲਾ ਮਤਰੇਏ ਪੁੱਤਰ ਵਲਾਦੀਮੀਰ ਨਾਲ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ।
ਦੋਵੇਂ 2020 ਦੇ ਸ਼ੁਰੂ ਵਿਚ ਵਿਆਹ ਕਰਾਉਣ ਜਾ ਰਹੇ ਸਨ ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਉਨ੍ਹਾਂ ਨੇ ਯੋਜਨਾ ਮੁਲਤਵੀ ਕਰ ਦਿੱਤੀ।ਆਖਰਕਾਰ ਉਨ੍ਹਾਂ ਦਾ ਪਿਛਲੇ ਹਫਤੇ ਵਿਆਹ ਹੋਇਆ।ਦੋਵਾਂ ਦਾ ਹੁਣ ਐਰੇ ਨਾਲ ਕੋਈ ਸਬੰਧ ਨਹੀਂ ਹੈ।ਮਰੀਨਾ ਗਰਭਵਤੀ ਹੈ ਅਤੇ ਦੋਵੇਂ ਇੱਕ ਵੱਡੇ ਸ਼ਹਿਰ ਵਿੱਚ ਸ਼ਿਫਟ ਹੋਣ ਜਾ ਰਹੇ ਹਨ।ਵਿਆਹ ਦੀਆਂ ਦੋਵੇਂ ਫੋਟੋਆਂ ਅਤੇ ਵੀਡਿਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਸਨ।ਭਾਰ ਘਟਾਉਣ ਦੇ ਆਪਣੇ ਸਫਰ ਨੂੰ ਸ਼ੇਅਰ ਕਰਦੇ ਹੋਏ ਮਰੀਨਾ ਨੇ ਇਕ ਡਾਕੂਮੈਂਟਰੀ ਵਿਚ ਕੰਮ ਕੀਤਾ ਸੀ।
ਜਿਸ ਤੋਂ ਬਾਅਦ ਉਹ ਸੁਰਖੀਆਂ ਵਿਚ ਆ ਗਈ ਸੀ।ਸ਼ੋਸਲ ਮੀਡੀਆ ਤੇ ਸ਼ੇਅਰ ਕੀਤੀ ਆਪਣੇ ਮਤਰੇਅ ਬੇਟੇ ਦੀ ਪਹਿਲਾਂ ਤੇ ਹੁਣ ਵਾਲੀ ਤਸਵੀਰ। ਜਿਸ ਨਾਲ ਉਸਨੇ ਹੁਣ ਵਿਆਹ ਕਰਵਾ ਲਿਆ ਹੈ।ਦੋਵੇਂ ਸੋਸ਼ਲ ਮੀਡੀਆ ਪੋਸਟਾਂ ਨੂੰ ਕਾਫੀ ਸ਼ੇਅਰ ਕਰ ਰਹੇ ਹਨ। ਜਿਸ ਵਿੱਚ ਉਹ ਦਸਤਾਵੇਜ਼ਾਂ ਉੱਤੇ ਦਸਤਖਤ ਕਰਦਿਆਂ ਅਤੇ ਵਿਆਹ ਦਾ ਜਸ਼ਨ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ।
