Home / ਤਾਜ਼ਾ ਖਬਰਾਂ / ਪਤੀ ਦੇ ਜਾਨ ਤੋਂ ਬਾਅਦ ਸੱਸ ਨੇ ਨੂੰਹ ਨਾਲ ਦੇਖੋ ਕਿਵੇਂ ਲਗਾਈ ਸਕੀਮ

ਪਤੀ ਦੇ ਜਾਨ ਤੋਂ ਬਾਅਦ ਸੱਸ ਨੇ ਨੂੰਹ ਨਾਲ ਦੇਖੋ ਕਿਵੇਂ ਲਗਾਈ ਸਕੀਮ

ਪੈਸੇ ਵਾਸਤੇ ਇਨਸਾਨ ਕੀ ਨਹੀਂ ਕਰਦਾ? ਪੈਸੇ ਦੀ ਪ੍ਰਾਪਤੀ ਲਈ ਕਿਸੇ ਨਾਲ ਨੇੜਤਾ ਵੀ ਕਰ ਲਈ ਜਾਂਦੀ ਹੈ ਅਤੇ ਮ-ਸ-ਲਾ ਹੱਲ ਹੋ ਜਾਣ ਤੇ ਉਸ ਨਾਲ ਦੂਰੀ ਵਧਾ ਲਈ ਜਾਂਦੀ ਹੈ। ਅੱਜਕੱਲ੍ਹ ਦੁਨੀਆਂ ਵਿੱਚ ਪੈਸਾ ਹੀ ਮੁੱਖ ਰਹਿ ਗਿਆ ਹੈ। ਫਿਰੋਜ਼ਪੁਰ ਦੇ ਥਾਣਾ ਮਮਦੋਟ ਦੀ ਇਕ ਔਰਤ ਸੁਖਵਿੰਦਰ ਕੌਰ ਨੇ ਆਪਣੇ ਸਹੁਰੇ ਪਰਿਵਾਰ ਤੇ ਉਸ ਦੀ ਜ਼ਮੀਨ ਜਾਇਦਾਦ ਖੋ ਲੈਣ ਦੇ ਦੋ-ਸ਼ ਲਗਾਏ ਹਨ। ਪੁਲੀਸ ਨੇ ਇਸ ਸੰਬੰਧ ਵਿਚ 7 ਜੀਆਂ ਤੇ ਮਾਮਲਾ ਦਰਜ ਕੀਤਾ ਹੈ।

ਸੁਖਵਿੰਦਰ ਕੌਰ ਨੇ ਦੱਸਿਆ ਹੈ ਕਿ 2017 ਵਿੱਚ ਉਸ ਦਾ ਵਿਆਹ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਜੋ ਕਿ ਪੰਜਾਬ ਪੁਲੀਸ ਵਿਚ ਸਰਵਿਸ ਕਰਦਾ ਸੀ। ਵਿਆਹ ਤੋਂ 7 ਮਹੀਨੇ ਬਾਅਦ ਗੁਰਪ੍ਰੀਤ ਸਿੰਘ ਨਾਲ ਹਾਦਸਾ ਵਾਪਰ ਗਿਆ, ਜਿਸ ਕਰਕੇ ਗੁਰਪ੍ਰੀਤ ਸਿੰਘ ਦੀ ਰੀ-ੜ੍ਹ ਦੀ ਹੱਡੀ ਵਿੱਚ ਨੁ-ਕ-ਸ ਪੈ ਗਿਆ। ਉਹ ਉੱਠਣ ਦੇ ਯੋਗ ਨਹੀਂ ਰਿਹਾ ਅਤੇ 3 ਮਹੀਨੇ ਬਾਅਦ ਇਸ ਦੁਨੀਆਂ ਨੂੰ ਸਦਾ ਲਈ ਛੱਡ ਗਿਆ। ਸੁਖਵਿੰਦਰ ਕੌਰ ਦੇ ਦੱਸਣ ਮੁਤਾਬਕ ਪਰਿਵਾਰ ਵਿਚ ਉਸ ਦੀ ਸੱਸ ਅਤੇ ਉਹ ਦੋਵੇਂ ਹੀ ਰਹਿ ਗਈਆਂ।

ਉਸ ਦੀ ਸੱਸ ਬਲਜੀਤ ਕੌਰ ਨੇ ਉਸ ਨੂੰ ਕਿਹਾ ਕਿ ਉਹ ਵਾਪਸ ਆਪਣੇ ਪੇਕੇ ਨਾ ਜਾਵੇ। ਉਹ ਆਪਣੇ ਜੇਠ ਬਲਦੇਵ ਸਿੰਘ ਦੇ ਪੁੱਤਰ ਗੁਰਭੇਜ ਸਿੰਘ ਨਾਲ ਉਸ ਦਾ ਵਿਆਹ ਕਰ ਦੇਵੇਗੀ। ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੀ ਸੱਸ ਨੇ ਉਸ ਨੂੰ ਮਨਾ ਲਿਆ ਕਿ ਗੁਰਪ੍ਰੀਤ ਸਿੰਘ ਦਾ ਜੋ ਵੀ ਬਕਾਇਆ ਮਿਲੇਗਾ, ਉਹ ਦੋਵੇਂ ਹੀ ਅੱਧਾ ਅੱਧਾ ਰੱਖ ਲੈਣਗੀਆਂ। ਇਸ ਤੋਂ ਬਾਅਦ ਉਸ ਦੀ ਸੱਸ ਨੇ ਗੁਰਭੇਜ ਸਿੰਘ ਨੂੰ ਗੋਦ ਲੈ ਕੇ ਉਨ੍ਹਾਂ ਦਾ ਵਿਆਹ ਕਰ ਦਿੱਤਾ।

ਸੁਖਵਿੰਦਰ ਕੌਰ ਦੇ ਦੱਸਣ ਮੁਤਾਬਕ ਜਦੋਂ ਉਸ ਦੀ ਸੱਸ ਦੇ ਖਾਤੇ ਵਿੱਚ ਗੁਰਪ੍ਰੀਤ ਸਿੰਘ ਵਾਲੇ ਪੈਸੇ ਆ ਗਏ ਤਾਂ ਉਸ ਨੇ ਸੁਖਵਿੰਦਰ ਦੇ ਪਤੀ ਗੁਰਭੇਜ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਆਪ ਉਹ ਆਪਣੀ ਧੀ ਕੋਲ ਚਲੀ ਗਈ। ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਦੋਵੇਂ ਮਾਵਾਂ ਧੀਆਂ ਘਰ ਵਿੱਚ ਰਹਿਣ ਲੱਗੀਆਂ। ਇਕ ਦਿਨ ਉਸ ਦੀ ਸੱਸ ਨੇ ਆਪਣੇ ਧੀ ਜਵਾਈ ਅਤੇ ਕੁਝ ਹੋਰ ਨਾ-ਮ-ਲੂ-ਮ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਦੀ ਖਿੱ-ਚ ਧੂ-ਹ ਕਰ ਦਿੱਤੀ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਸੁਖਵਿੰਦਰ ਕੌਰ ਨਾਲ ਧੱ-ਕਾ ਕੀਤਾ ਜਾ ਰਿਹਾ ਹੈ।

ਬੰਦੇ ਇਕੱਠੇ ਕਰ ਕੇ ਉਸ ਦੀ ਮੱਕੀ ਦੀ ਫ਼ਸਲ ਦਾ ਵੀ ਨੁ-ਕ-ਸਾ-ਨ ਕੀਤਾ ਗਿਆ। ਇਸ ਵਿਅਕਤੀ ਦਾ ਕਹਿਣਾ ਹੈ ਕਿ ਸੁਖਵਿੰਦਰ ਕੌਰ ਨੂੰ ਇ-ਨ-ਸਾ-ਫ਼ ਮਿਲਣਾ ਚਾਹੀਦਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸੁਖਵਿੰਦਰ ਕੌਰ ਵਿਧਵਾ ਗੁਰਪ੍ਰੀਤ ਸਿੰਘ ਅਤੇ ਪੁੱਤਰੀ ਸੁਰਜੀਤ ਸਿੰਘ, ਪਿੰਡ ਥੇੜ, ਥਾਣਾ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ ਨੇ ਦ-ਰ-ਖਾ-ਸ-ਤ ਦਿੱਤੀ ਹੈ ਕਿ ਉਸ ਦੀ ਸੱਸ ਬਲਜੀਤ ਕੌਰ ਨੇ ਉਸ ਦੀ ਜ਼ਮੀਨ ਆਪਣੇ ਨਾਮ ਕਰਵਾ ਲਈ ਹੈ। ਪੁਲੀਸ ਨੇ ਉਸ ਦੀ ਸੱਸ, ਜਵਾਈ ਕਾਰਜ ਸਿੰਘ ਅਤੇ ਧੀ ਸਮੇਤ 7 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੂੰ ਜਲਦੀ ਹੀ ਕਾ-ਬੂ ਕਰ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.