ਖਬਰਾਂ ਦੁਬਾਰਾ ਮਿਲੀ ਜਾਣਕਾਰੀ ਮਸ਼ਹੂਰ ਗਾਇਕਾ ਨੇਹਾ ਕੱਕੜ ਰੋਹਨਪ੍ਰੀਤ ਸਿੰਘ ਨਾਲ ਵਿਆਹ ਦੇ ਬੰਧਨ ‘ਚ ਬੱਝੀ ਗਈ ਹੈ। ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਦਿੱਲੀ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਵਿਆਹ ਕਰਵਾ ਲਿਆ। ਨੇਹਾ ਰੋਹਨਪ੍ਰੀਤ ਸਿੰਘ ਦੇ ਵਿਆਹ ਦੀਆਂ ਰਸਮਾਂ ਅਨੰਦ ਕਾਰਜ ਨਾਲ ਪੂਰੀਆਂ ਹੋਈਆਂ।ਸਿੰਘ ਸਾਹਿਬ ਨੇ ਉਨ੍ਹਾਂ ਦੀ ਨਵੀਂ ਜਿੰਦਗੀ ਦੀ ਸ਼ੁਰੂਆਤ ਲਈ ਅਰਦਾਸ ਕੀਤੀ ਤੇ ਫਿਰ ਰਸਮਾਂ ਸ਼ੁਰੂ ਹੋਈਆਂ।
ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵਿੱਚ ਵਿਆਹ ਸਮਾਗਮਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੋਵਾਂ ਦੀ ਜੋੜੀ ਕਮਾਲ ਦੀ ਲੱਗ ਰਹੀ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਗੁਰੂ ਗ੍ਰੰਥਸਾਹਿਬ ਜੀ ਅੱਗੇ ਖੜ੍ਹੇ ਨਜ਼ਰ ਆ ਰਹੇ ਹਨ।ਨੇਹਾ ਨੇ ਇਸ ਖਾਸ ਦਿਨ ਲਈ ਕਰੀਮ ਰੰਗ ਦੇ ਹੈਵੀ ਲਹਿੰਗਾ ਦੀ ਚੋਣ ਕੀਤੀ। ਨੇਹਾ ਕੱਕੜ ਨੇ ਹਰ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਨੇਹਾ ਕੱਕੜ ਨੇ ਵੀ ਮਹਿੰਦੀ ਦੀਆਂ 10 ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਫੋਟੋਆਂ ਵਿੱਚ ਨੇਹਾ ਕੱਕੜ ਅਨੀਤਾ ਡੋਂਗਰੇ ਦੁਆਰਾ ਡਿਜ਼ਾਈਨ ਕੀਤੇ ਹਰੇ ਰੰਗ ਦੇ ਲਹਿੰਗਾ ਵਿੱਚ ਦਿਖਾਈ ਦਿੱਤੀ ਸੀ। ਦੱਸ ਦਈਏ ਕਿ ਰੋਹਨਪ੍ਰੀਤ ਸਿੰਘ ਨੇ ਹਲਕੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ। ਸ਼ੁੱਕਰਵਾਰ ਨੂੰ ਨੇਹਾ ਹਲਦੀ ਦੀ ਰਸਮ ਵਿਚ ਡਿਜ਼ਾਈਨਰ ਸ਼ਿਲਪੀ ਆਹੂਜਾ ਦੀ ਪੀਲੀ ਰੰਗ ਦੀ ਸਾੜੀ ਵਿਚ ਨਜ਼ਰ ਆਈ। ਰੋਹਨਪ੍ਰੀਤ ਸਿੰਘ ਨੇ ਪੀਲਾ ਕੁੜਤਾ ਪਾਇਆ ਹੋਇਆ ਸੀ। ਦੱਸਣਯੋਗ ਹੈ ਕਿ ਨੇਹਾ ਕੱਕੜ ਆਪਣੇ ਪੂਰੇ ਪਰਿਵਾਰ ਨਾਲ 22 ਅਕਤੂਬਰ ਨੂੰ ਦਿੱਲੀ ਪਹੁੰਚੀ ਹੈ। ਇਸ ਦੌਰਾਨ ਦੀ ਇਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਸੀ।
ਦੱਸ ਦਈਏ ਕਿ ਨੇਹਾ ਕੱਕੜ ਨੇ ਹਾਲ ਹੀ ‘ਚ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਸ਼ਤੇ ‘ਤੇ ਮੋਹਰ ਲਾਈ ਸੀ। ਦੋਵੇਂ ਇਕ-ਦੂਜੇ ਦੀਆਂ ਤਸਵੀਰਾਂ ‘ਤੇ ਪਿਆਰ ਭਰੇ ਕੁਮੈਂਟ ਕਰ ਰਹੇ ਹਨ। ਇਕ ਤੋਂ ਬਾਅਦ ਇਕ ਨੇਹਾ ਕੱਕੜ ਨੇ ਆਪਣੇ ਰੋਕੇ ਦੀਆਂ ਵੀਡੀਓ ਕੀਤੀਆਂ ਸਾਂਝੀਆਂ। ਇਸੇ ਦੌਰਾਨ ਨੇਹਾ ਕੱਕੜ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਨੇਹਾ ਦੇ ਰੋਕੇ ਦਾ ਹੈ।
