ਪਟਿਆਲਾ ਜ਼ੋਨ ਦੇ ਆਈ ਜੀ ਜਤਿੰਦਰ ਸਿੰਘ ਔਲਖ ਅਤੇ ਐਸ ਐਸ ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਕੀਤੀ ਗਈ ਕਾਰਵਾਈ ਵਿੱਚ ਬਲਬੇੜਾ ਦੇ ਗੁਰਦੁਆਰਾ ਖਿਚੜੀ ਸਾਹਿਬ ਵਿੱਚ 11 ਵਿਅਕਤੀ ਅਤੇ ਇੱਕ ਔਰਤ ਨੂੰ ਫੜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤੋਂ 39 ਲੱਖ ਦੀ ਨਕਦੀ ਦੇ ਨਾਲ ਨਾਲ ਬਿਨਾਂ ਲਾ-ਇ-ਸੈਂ-ਸ ਹ-ਥਿ-ਆ-ਰ ਫੜੇ ਗਏ ਹਨ। ਇਸ ਬਾਰੇ ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਇਨ੍ਹਾਂ ਕੋਲ ਕਿੱਥੋਂ ਆਏ।
ਇਹ ਇਨ੍ਹਾਂ ਨੇ ਕਿਸ ਉਦੇਸ਼ ਲਈ ਰੱਖੇ ਸਨ।ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਤਿੰਨ ਦੇਸੀ ਕੱ-ਟੇ, ਤੇ-ਜ਼-ਧਾ-ਰ ਹ-ਥਿ-ਆ-ਰ ਅਤੇ ਪੈਟਰੋਲ ਬੰ-ਬ ਸ਼ਾਮਿਲ ਹਨ। ਇਸ ਤੋਂ ਬਿਨਾਂ ਭੰ-ਗ ਦੀਆਂ 6 ਬੋਰੀਆਂ ਵੀ ਮਿਲੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਿਅਕਤੀਆਂ ਕੋਲ 25-30 ਬੋ-ਤ-ਲਾਂ ਪੈਟਰੋਲ ਬੰ-ਬ ਸਨ। ਜਿਸ ਨਾਲ ਇਨ੍ਹਾਂ ਨੇ ਪੁਲਿਸ ਨੂੰ ਨੇੜੇ ਆਉਣ ਤੋਂ ਰੋਕਣਾ ਸੀ। ਇਨ੍ਹਾਂ ਵੱਲੋਂ ਪੁਲਿਸ ਪਾਰਟੀ ਤੇ ਅੰਦਰੋਂ ਨਿ-ਸ਼ਾ-ਨੇ ਲਾਏ ਗਏ ਜਿਨ੍ਹਾਂ ਦੇ ਖਾਲੀ ਖੋਲ ਵੀ ਪੁਲਿਸ ਨੇ ਬ-ਰਾ-ਮ-ਦ ਕਰ ਲਏ ਹਨ।ਇਸ ਕਾਰਵਾਈ ਵਿੱਚ ਡੇਰਾ ਮੁਖੀ ਪਲਵਿੰਦਰ ਸਿੰਘ ਨੂੰ ਵੀ ਫ-ੜ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਬਲਵਿੰਦਰ ਸਿੰਘ ਨੇ ਹੀ ਪੁਲਿਸ ਦੇ ਏ ਐੱਸ ਆਈ ਦਾ ਹੱਥ ਵੱ-ਢਿ-ਆ ਸੀ। ਬਲਵਿੰਦਰ ਸਿੰਘ ਤੇ ਪਹਿਲਾਂ ਵੀ ਤਿੰਨ ਅ-ਪ-ਰਾ-ਧਿ-ਕ ਮਾਮਲੇ ਦਰਜ ਹੋਣ ਬਾਰੇ ਪਤਾ ਲੱਗਾ ਹੈ। ਇਸ ਮਾਮਲੇ ਦੀ ਸ਼ੁਰੂਆਤ ਸਨੌਰ ਰੋਡ ਪਟਿਆਲਾ ਦੀ ਸਬਜ਼ੀ ਮੰਡੀ ਤੋਂ ਸ਼ੁਰੂ ਹੋਈ। ਜਦੋਂ ਇੱਕ ਪਾਸ ਤੇ ਚਾਰ ਨਿਹੰਗ ਸਿੰਘਾਂ ਨੂੰ ਸਬਜ਼ੀ ਮੰਡੀ ਵਿੱਚ ਦਾਖਲ ਹੋਣ ਤੋਂ ਪੁਲਿਸ ਨੇ ਰੋਕਿਆ।
ਇਸ ਸਮੇਂ ਇਨ੍ਹਾਂ ਨਿਹੰਗ ਸਿੰਘਾਂ ਦੀ ਸਬਜ਼ੀ ਮੰਡੀ ਅੰਦਰ ਜਾਣ ਲਈ ਪੁਲਿਸ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਦੋਵੇਂ ਧਿਰਾਂ ਭਿ-ੜ ਗਈਆਂ। ਨਿਹੰਗ ਸਿੰਘਾਂ ਦੁਆਰਾ ਕਿ-ਰ-ਪਾ-ਨਾਂ ਕੱਢ ਲਈਆਂ ਗਈਆਂ ਅਤੇ ਇੱਕ ਏ ਐੱਸ ਆਈ ਦਾ ਹੱਥ ਕੱ-ਟਿ-ਆ ਗਿਆ। ਇੱਕ ਅਧਿਕਾਰੀ ਦੇ ਕੂਹਣੀ ਤੇ ਸੱ-ਟ ਲੱਗੀ। ਜਦ ਕਿ ਇੱਕ ਮਾਰਕੀਟ ਕਮੇਟੀ ਅਧਿਕਾਰੀ ਦੇ ਵੀ ਸੱ-ਟ ਲੱਗੀ। ਏ ਐਸ ਆਈ ਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ ਗਿਆ ਸੀ। ਜਿਸ ਨੂੰ ਬਾਅਦ ਵਿੱਚ ਪੀ ਜੀ ਆਈ ਲਈ ਰੈਫਰ ਕਰ ਦਿੱਤਾ ਗਿਆ।
