Home / ਤਾਜ਼ਾ ਖਬਰਾਂ / ਨਿਹੰਗ ਸਿੰਘ ਬਾਬਾ ਅਮਨ ਦੀ ਤੋਮਰ ਤੇ ਪਿੰਕੀ ਕੈਟ ਨਾਲ ਫੋਟੋ ਵਾਇਰਲ, ਬਾਬਾ ਅਮਨ ਸਿੰਘ ਨੇ ਦੱਸੀ ਫੋਟੋ ਦੀ ਸਚਾਈ

ਨਿਹੰਗ ਸਿੰਘ ਬਾਬਾ ਅਮਨ ਦੀ ਤੋਮਰ ਤੇ ਪਿੰਕੀ ਕੈਟ ਨਾਲ ਫੋਟੋ ਵਾਇਰਲ, ਬਾਬਾ ਅਮਨ ਸਿੰਘ ਨੇ ਦੱਸੀ ਫੋਟੋ ਦੀ ਸਚਾਈ

ਪਿੱਛਲੇ ਕੁੱਛ ਸਮੇ ਤੋਂ ਸਿੰਘੁ ਬਾਰਡਰ ਦੀ ਘਟਨਾ ਕਾਫੀ ਚਰਚਾ ਦੇ ਵਿਚ ਆਈ ਹੋਈ ਹੈ |ਹਰ ਇਕ ਚੈਨਲ ਤੇ ਓਹੀ ਖ਼ਬਰ ਚਲ ਰਹੀ ਹੈ |ਪਿੱਛਲੇ ਦੋ ਦਿਨਾਂ ਤੋਂ ਇਕ ਫੋਟੋ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਬਾਬਾ ਅਮਨ ਸਿੰਘ ਭਾਜਪਾ ਆਗੂਆਂ ਦੇ ਨਾਲ ਦਿਖਾਈ ਦੇ ਰਹੇ ਹਨ |ਬਹੁਤ ਸਾਰੇ ਲੋਕ ਉਸ ਫੋਟੋ ਤੇ ਕਮੈਂਟਸ ਵੀ ਕਰ ਰਹੇ ਹਨ |ਪਰ ਅੱਜ ਬਾਬਾ ਅਮਨ ਸਿੰਘ ਜੀ ਦੀ ਇੰਟਰਵਿਊ ਪੰਜਾਬੀ ਲੋਕ ਚੈਨਲ ਤੇ ਕੀਤੀ ਗਈ |ਜਦੋ ਬਾਬਾ ਅਮਨ ਸਿੰਘ ਜੀ ਤੋਂ ਸਵਾਲ ਜਵਾਬ ਕੀਤੇ ਗਏ ਤਾ ਓਹਨਾ ਨੇ ਸਾਫ ਸਾਫ ਦਸਿਆ ਕਿ ਅੱਸੀ ਸੰਗਤ ਦੀਆ ਸਬ ਗੱਲਾਂ ਦੇ ਜਵਾਬ ਦੇ ਕੇ ਜਾਵਾਗੇ ਤੇ ਸਭ ਗੱਲਾਂ ਸਾਫ ਕਰਕੇ ਜਾਵਾਗੇ |

ਓਹਨਾ ਨੇ ਦਸਿਆ ਕਿ ਉਹ ਫੋਟੋ ਓਹਨਾ ਦੀ ਹੀ ਹੈ |ਓਹਨਾ ਦਸਿਆ ਕਿ ਭਾਜਪਾ ਦੇ ਆਗੂਆਂ ਨੇ ਮੈਨੂੰ ਬੁਲਾਇਆ ਸੀ ਤੇ ਮੈਨੂੰ ਕਿਹਾ ਗਿਆ ਸੀ ਬਾਬਾ ਜੀ ਦਸ ਲੱਖ ਲੈ ਲਾਓ ਤੇ ਮੋਰਚਾ ਛੱਡ ਕੇ ਚਲੇ ਜਾਓ |ਪਰ ਓਹਨਾ ਨੇ ਮੋਰਚਾ ਨਹੀਂ ਛਡਿਆ |ਓਹਨਾ ਨੇ ਕਿਹਾ ਹੁਣ ਫੋਟੋਵਾ ਨੂੰ ਵਾਇਰਲ ਕਰਕੇ ਕੁੱਛ ਨਹੀਂ ਹੋਣਾ ਹੁਣ ਅਸੀਂ ਆਹਮਣੇ ਸਾਹਮਣੇ ਬੈਤ ਕੇ ਹੀ ਗੱਲ ਕਰਾਂਗੇ |

ਓਹਨਾ ਕਿਹਾ ਵਿਕਾਊ ਹੋਰ ਹੋਣਗੇ ਅਸੀਂ ਨਹੀਂ ਵਿਕਦੇ ਹੁਣ ਇਹ ਸਭ ਗੱਲਾਂ ਨੂੰ ਟੇਬਲ ਤੇ ਬੈਠ ਕੇ ਕਰਾਂਗੇ |ਤੇ ਸਾਰੀ ਸੰਗਤ ਦੇ ਵਿਚ ਕੱਲੀ ਕੱਲੀ ਗੱਲ ਨੂੰ ਲੈਕੇ ਆਵਾਂਗੇ |ਦਸ ਦੇਈਏ ਕਿ ਨਿਹੰਗ ਸਿੰਘ ਪਿੱਛਲੇ ਕੁੱਛ ਦਿਨਾਂ ਤੋਂ ਸੁਰਖ਼ੀਆਂ ਦੇ ਵਿਚ ਹੀ ਰਹਿ ਰਹੇ ਹਨ | ਪਹਿਲਾ ਦੁਸ਼ਟ ਦਾ ਸੋਧਾ ਲਾਉਣ ਕਰਕੇ ਉਹ ਸੁਰਖ਼ੀਆਂ ਦੇ ਵਿਚ ਬਣੇ ਸਨ |ਫਿਰ ਸਿੰਘਾਂ ਨੇ ਖੁਦ ਆਪਣੀਆਂ ਗ੍ਰਿਫਤਾਰੀਆਂ ਦਿਤੀਆਂ ਸੀ ਤੇ ਖੁਦ ਜੁਰਮ ਕਬੂਲ ਕੀਤਾ ਤੇ ਇਹ ਵੀ ਕਿਹਾ ਸੀ ਸਾਨੂ ਇਸ ਕੀਤੇ ਦਾ ਪਸ਼ਤਾਵਾ ਨਹੀਂ |

ਸਿੰਘਾਂ ਨੇ ਚੜ੍ਹਦੀ ਕਲਾ ਦੇ ਵਿਚ ਰਹਿ ਕੇ ਗ੍ਰਿਫਤਾਰੀਆਂ ਦਿਤੀਆਂ |ਉਸ ਤੋਂ ਬਾਅਦ ਬਾਬਾ ਅਮਨ ਸਿੰਘ ਜੀ ਦੀ ਫੋਟੋ ਵਾਇਰਲ ਹੋਣਾ ਜੋ ਸੁਰਖ਼ੀਆਂ ਦਾ ਹਿੱਸਾ ਬਣੀ ਸੀ |ਇਸ ਵਿਚ ਬਾਬਾ ਅਮਨ ਸਿੰਘ ਜੀ ਨੇ ਬਹੁਤ ਸਾਰੀਆਂ ਗੱਲਾਂ ਨੂੰ ਸਪਸ਼ਟ ਕੀਤਾ ਹੈ |ਦੇਖੋ ਮਾਮਲੇ ਦੇ ਨਾਲ ਜੁੜੀ ਇਹ ਵੀਡੀਓ ਰਿਪੋਰਟ

About Jagjit Singh

Check Also

ਸਿੰਘੂ ਬਾਰਡਰ ਉੱਤੇ ਪੁੱਜਿਆ ਇਹ ਨੌਜਵਾਨ ਅੜ ਗਿਆ ਕਹਿੰਦਾ ਮੈਂ ਕੰਗਣਾ ਨਾਲ ਵਿਆਹ ਕਰਾਉਣਾ

ਜਿਵੇ ਕਿ ਸਾਰੇ ਹੀ ਜਾਂਦੇ ਹਨ ਕਿ ਕਿਸਾਨ ਅੰਦੋਲਨ ਨੂੰ ਚਲਦੇ ਲੰਬਾ ਸਮਾਂ ਹੋਗਿਆ |ਦਿਨ …

Leave a Reply

Your email address will not be published. Required fields are marked *