ਨਵੇਂ ਸਾਲ ਨੂੰ ਹਰ ਕੋਈ ਆਪਣੇ ਤਰੀਕੇ ਨਾਲ ਮਨਾਉਂਦਾ ਹੈ। ਕਈ ਲੋਕ ਇਕ ਦੂਸਰੇ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੇ ਹਨ। ਘਰਾਂ ਵਿਚ ਪਾਠ ਪੂਜਾ ਕੀਤੀ ਜਾਂਦੀ ਹੈ। ਕਈ ਲੋਕ 31 ਦਸੰਬਰ ਦੀ ਰਾਤ ਨੂੰ ਹੀ ਆਪਣੀ ਆਪਣੀ ਸ਼ਰਧਾ ਮੁਤਾਬਕ ਧਾਰਮਕ ਸਥਾਨਾਂ ਉੱਤੇ ਪਹੁੰਚ ਜਾਂਦੇ ਹਨ। ਉਹ ਚਾਹੁੰਦੇ ਹਨ ਕਿ ਨਵੇਂ ਸਾਲ ਦੀ ਸ਼ੁਰੂਆਤ ਕਿਸੇ ਦੇਵੀ ਦੇਵਤੇ ਦੇ ਸਥਾਨ ਤੋਂ ਕੀਤੀ ਜਾਵੇ ਤਾਂ ਕਿ ਉਨ੍ਹਾਂ ਦਾ ਸਾਰਾ ਸਾਲ ਖ਼ੁਸ਼ੀਆਂ ਵਿੱਚ ਬਤੀਤ ਹੋਵੇ। ਕਈ ਵਾਰ ਤਾਂ ਧਾਰਮਿਕ ਸਥਾਨਾਂ ਤੇ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ।
ਇਨ੍ਹਾਂ ਸ਼ਰਧਾਲੂਆਂ ਦਾ ਪ੍ਰਬੰਧ ਕਰਨਾ ਵੀ ਪ੍ਰਬੰਧਕਾਂ ਦੇ ਵੱਸ ਤੋਂ ਬਾਹਰ ਹੋ ਜਾਂਦਾ ਹੈ ਅਤੇ ਸ਼ਰਧਾਲੂਆਂ ਵਿੱਚ ਭਾਜੜ ਵੀ ਪੈ ਜਾਂਦੀ ਹੈ। ਜੋ ਨੁਕਸਾਨ ਦਾ ਕਾਰਨ ਬਣਦੀ ਹੈ। ਜੰਮੂ ਕਸ਼ਮੀਰ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਵੀ ਇਸ ਵਾਰੀ ਬਹੁਤ ਜ਼ਿਆਦਾ ਸ਼ਰਧਾਲੂ ਰਾਤ ਸਮੇਂ ਹੀ ਪਹੁੰਚ ਗਏ। ਜਦੋਂ ਇਹ ਸ਼ਰਧਾਲੂ ਪਵਿੱਤਰ ਗੁਫ਼ਾ ਵਿੱਚ ਮੱਥਾ ਟੇਕਣ ਅਤੇ ਮੁਰਾਦਾਂ ਮੰਗਣ ਲਈ ਜਾ ਰਹੇ ਸਨ ਤਾਂ ਕਿਸੇ ਕਾਰਨ ਭਾਜੜ ਪੈ ਗਈ। ਕੁਝ ਲੋਕ ਥੱਲੇ ਡਿੱਗ ਗਏ।
ਇਸ ਭੱਜ ਦੌੜ ਵਿੱਚ ਇੱਕ ਦਰਜਨ ਦੇ ਲਗਪਗ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਦਰਜਨ ਦੇ ਕਰੀਬ ਸ਼ਰਧਾਲੂਆਂ ਦੇ ਸੱ-ਟਾਂ ਲੱਗੀਆਂ ਹਨ। ਘਟਨਾ ਤੜਕੇ ਵੇਲੇ ਵਾਪਰੀ ਦੱਸੀ ਜਾਂਦੀ ਹੈ। ਪੁਲਿਸ, ਸਿਹਤ ਵਿਭਾਗ ਅਤੇ ਬਚਾਅ ਟੀਮਾਂ ਸਰਗਰਮੀ ਨਾਲ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਕਿੱਥੇ ਤਾਂ ਇਹ ਲੋਕ ਪਰਿਵਾਰਾਂ ਵਿਚ ਸੁੱਖ ਸ਼ਾਂਤੀ ਲਈ ਮੁਰਾਦਾਂ ਮੰਗਣ ਗਏ ਸਨ ਪਰ ਭੱਜਣ ਪਾਏ ਜਾਣ ਕਾਰਨ ਕੰਮ ਗ਼ਲਤ ਹੋ ਗਿਆ।ਪੰਜਾਬ ਦੇ ਨਾਲ ਜੁੜੇ ਰਹਿਣ ਦੇ ਲਾਇ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਾਇ ਲੈਕੇ ਆਉਂਦੇ ਹਾਂ ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾ ਸਭ ਤੋਂ ਤੇਜ਼ |
