Home / ਤਾਜ਼ਾ ਖਬਰਾਂ / ਨਵੇਂ ਵਿਆਹੇ ਜੋੜੇ ਨੇ ਘਰਦਿਆਂ ਤੋਂ ਦੁਖੀ ਹੋ ਕਿ ਚੁਕਿਆਂ ਇਹ ਕਦਮ

ਨਵੇਂ ਵਿਆਹੇ ਜੋੜੇ ਨੇ ਘਰਦਿਆਂ ਤੋਂ ਦੁਖੀ ਹੋ ਕਿ ਚੁਕਿਆਂ ਇਹ ਕਦਮ

ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਇਕ ਬਹੁਤ ਹੀ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੋਂ ਦੇ ਰਹਿਣ ਵਾਲੀ ਪਰਮਜੀਤ ਕੌਰ ਪਤਨੀ ਦਿਲਪ੍ਰੀਤ ਸਿੰਘ ਨੇ ਦੋ ਦਿਨ ਪਹਿਲਾਂ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਸੀ। ਇਸ ਕਾਰਨ ਪੁਲੀਸ ਵੱਲੋਂ ਦਿਲਪ੍ਰੀਤ ਸਿੰਘ ਨੂੰ ਫੜ ਲਿਆ ਗਿਆ ਸੀ। ਜਿਸ ਵੱਲੋਂ ਹਵਾਲਾਤ ਦੇ ਅੰਦਰ ਹੀ ਆਪਣੀ ਜਾਨ ਦੇ ਦਿੱਤੀ ਗਈ। ਮ੍ਰਿਤਕ ਪਰਮਜੀਤ ਕੌਰ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਦਾ ਸਹੁਰਾ ਪਰਿਵਾਰ ਉਸ ਨਾਲ ਖਿੱਚ-ਧੂਹ ਕਰਦਾ ਸੀ।

ਉਨ੍ਹਾਂ ਦੀ ਲੜਕੀ ਨੂੰ ਪੇਕੇ ਵੀ ਆਉਣ ਨਹੀਂ ਸੀ ਦਿੰਦੇ। ਇਸ ਕਾਰਨ ਉਨ੍ਹਾਂ ਦਾ ਕਹਿਣਾ ਹੈ ਕਿ ਪਰਮਜੀਤ ਦੇ ਸਹੁਰੇ ਪਰਿਵਾਰ ਨੇ ਉਸ ਨਾਲ ਖਿੱਚ ਧੂਹ ਕਰਨ ਉਪਰੰਤ ਉਸ ਦੀ ਜਾਨ ਹੀ ਲੈ ਲਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਕਹਿ ਦਿੱਤਾ ਕਿ ਉਨ੍ਹਾਂ ਦੀ ਲੜਕੀ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ ਹੈ। ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਪੜ੍ਹੀ ਲਿਖੀ ਸੀ ਜੋ ਕਿ ਅਜਿਹਾ ਨਹੀਂ ਕਰ ਸਕਦੀ। ਇਸ ਕਾਰਨ ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ

ਕਿ ਉਹਨਾਂ ਦਾ ਸਾਰਾ ਗਹਿਣਾ ਪੈਸਾ ਅਤੇ ਸਮਾਨ ਵਾਪਸ ਦਿਵਾ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਇਨਸਾਫ਼ ਕੀਤਾ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਿਮਰਨ ਨਾਮਕ ਲੜਕਾ ਵਾਸੀ ਮਹਿਤਾ ਰੋਡ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਭੈਣ ਪਰਮਜੀਤ ਕੌਰ ਵਾਸੀ ਫੁੱਲਾਂ ਵਾਲਾ ਚੌਂਕ ਵਿਖੇ ਦਿਲਪ੍ਰੀਤ ਸਿੰਘ ਨਾਲ ਵਿਆਹੀ ਹੋਈ ਸੀ। ਜਿਸ ਵੱਲੋਂ ਬੀਤੇ ਦਿਨੀਂ ਹੀ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਗਈ। ਇਸ ਸਬੰਧ ਵਿੱਚ ਪੁਲੀਸ ਵੱਲੋਂ ਮੁਕੱਦਮਾ ਦਰਜ ਕਰ ਕੇ ਦਿਲਪ੍ਰੀਤ ਸਿੰਘ ਨੂੰ ਫੜ ਲਿਆ ਗਿਆ ਸੀ।

ਇਸ ਦੇ ਚਲਦਿਆਂ ਹੀ ਦਿਲਪ੍ਰੀਤ ਵੱਲੋਂ ਹਵਾਲਾਤ ਦੇ ਅੰਦਰ ਹੀ ਇਕ ਚਾਦਰ ਨੂੰ ਫਾੜ ਕੇ ਲਟਕ ਲੈ ਕੇ ਆਪਣੀ ਜਾਨ ਦੇ ਦਿੱਤੀ ਗਈ। ਪੁਲਿਸ ਅਧਿਕਾਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਮਾਮਲੇ ਦੀ JMIC ਜਾਂਚ ਕੀਤੀ ਜਾਵੇਗੀ ਅਤੇ ਜੱਜ ਅਮਨਪ੍ਰੀਤ ਕੌਰ ਵੱਲੋਂ ਇਸ ਮਾਮਲੇ ਤੇ ਕਰਵਾਈ ਕੀਤੀ ਜਾਵੇਗੀ। ਦਿਲਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਸਿੰਘੂ ਬਾਰਡਰ ਉੱਤੇ ਪੁੱਜਿਆ ਇਹ ਨੌਜਵਾਨ ਅੜ ਗਿਆ ਕਹਿੰਦਾ ਮੈਂ ਕੰਗਣਾ ਨਾਲ ਵਿਆਹ ਕਰਾਉਣਾ

ਜਿਵੇ ਕਿ ਸਾਰੇ ਹੀ ਜਾਂਦੇ ਹਨ ਕਿ ਕਿਸਾਨ ਅੰਦੋਲਨ ਨੂੰ ਚਲਦੇ ਲੰਬਾ ਸਮਾਂ ਹੋਗਿਆ |ਦਿਨ …

Leave a Reply

Your email address will not be published. Required fields are marked *