ਕੈਨੇਡਾ ਜਾਨ ਦੇ ਚਾਹਵਾਨ ਪਿੱਛਲੇ ਕੁਸ਼ ਸਮੇ ਤੋਂ ਬਹੁਤ ਵੱਧ ਚੁੱਕੇ ਹਨ |ਕੈਨੇਡਾ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ , ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਆ ਰਹੀ ਖਬਰ ਦੇ ਅਨੁਸਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਕੁਝ ਅਹਿਮ ਫੈਸਲੇ ਕੀਤੇ ਹਨ। ਪੰਜਾਬ ਦੇ ਬਹੁਤੇ ਨੌਜਵਾਨ ਕੈਨੇਡਾ ਜਾਕੇ ਸੈੱਟ ਹੋਣਾ ਚਾਹੁੰਦੇ ਹਨ ਅਤੇ ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਕੈਨੇਡਾ ਜਾਂਦੇ ਹਨ।
ਪਰ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਹਵਾਈ ਸੇਵਾ ਬਿਲਕੁਲ ਬੰਦ ਹੈ ਅਤੇ ਬਹੁਤੇ ਦੇਸ਼ਾਂ ਵੱਲੋਂ ਦੂਸਰੇ ਦੇਸ਼ਾਂ ਤੋਂ ਕਿਸੇ ਨੂੰ ਵੀ ਐਂਟਰੀ ਨਹੀਂ ਦਿੱਤੀ ਜਾ ਰਹੀ।ਇਸੇ ਤਰਾਂ ਬਹੁਤੇ ਕੈਨੇਡਾ ਰਹਿੰਦੇ ਭਾਰਤੀ ਆਪਣੇ ਪਤੀ ਪਤਨੀ ਜਾਂ ਮਾਂ ਪਿਓ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ। ਹੁਣ ਸਪਾਉਸ ਵੀਜ਼ੇ ਸਬੰਧੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਅਸੀਂ ਅੱਜ ਤੁਹਾਨੂੰ ਇਸਦੀ ਪੂਰੀ ਜਾਣਕਾਰੀ ਦੇਵਾਂਗੇ ਅਤੇ ਇਹ ਵੀ ਦੱਸਾਂਗੇ ਕਿ ਤੁਸੀਂ ਇਮੀਗ੍ਰੇਸ਼ਨ ਲਈ ਕਿਹੜੀਆਂ ਫਾਈਲਾਂ ਆਨਲਾਈਨ ਅਪਲਾਈ ਕਰ ਸਕਦੇ ਹੋ ਅਤੇ ਕਿਸ ਪ੍ਰੋਗਰਾਮ ਲਈ IELTS ਵਿਚੋਂ ਕਿੰਨੇ ਬੈਂਡ ਜਰੂਰੀ ਹਨ।ਤੁਹਾਨੂੰ ਦੱਸ ਦੇਈਏ ਕਿ ਜਿਹੜੇ ਕੈਨੇਡੀਅਨ ਲੋਕਾਂ ਦੇ ਪਤੀ ਪਤਨੀ ਕਿਸੇ ਹੋਰ ਦੇਸ਼ ਵਿਚ ਹਨ ਅਤੇ ਮਹਾਮਾਰੀ ਕਾਰਨ ਕੈਨੇਡਾ ਨਹੀਂ ਆ ਸਕੇ, ਉਨ੍ਹਾਂ ਨੂੰ ਬੁਲਾਉਣ ਲਈ ਕੈਨੇਡਾ ਦੇ ਲੋਕਾਂ ਵੱਲੋਂ ਫ਼ੇਡਰਲ ਸਰਕਾਰ ਤੇ ਜ਼ੋਰ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਐਪਲੀਕੇਸ਼ਨ ਤਾਂ ਲਈ ਜਾ ਰਹੀ ਹੈ ਪਰ ਫਰਵਰੀ 2020 ਤੋਂ ਬਾਅਦ ਕਿਸੇ ਵੀ ਫਾਈਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਕਾਰਨ ਸਾਰੀਆਂ ਸੇਵਾਵਾਂ ਹੀ ਪ੍ਰਭਾਵਿਤ ਹੋਈਆਂ ਹਨ। ਇਸ ਲਈ ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਸਪਾਉਸ ਫਾਈਲਾਂ ਜਮਾਂ ਕਰਵਾਉਣ ਲਈ ਜਿਆਦਾ ਸਮਾਂ ਦਿੱਤਾ ਜਾ ਰਿਹਾ ਹੈ ਅਤੇ ਜਲਦੀ ਹੀ ਫਾਈਲਾਂ ਦੀ ਪ੍ਰੋਸਸਸਿੰਗ ਦੇ ਕੰਮ ਨੂੰ ਸ਼ੁਰੂ ਕੀਤਾ ਜਾਵੇਗਾ।ਜੇਕਰ ਕੋਈ ਆਪਣੀ ਮਸਹੂਰੀ ਕਰਵਾਉਣਾ ਚਾਹੁੰਦਾ ਹੈ ਤਾ ਸਾਡੇ ਨਾਲ ਇਸ ਪੇਜ ਤੇ ਸੰਪਰਕ ਕਰ ਸਕਦੇ ਹੋ |
