Home / ਤਾਜ਼ਾ ਖਬਰਾਂ / ਨਵਜੋਤ ਸਿੱਧੂ ਬਾਰੇ ਭਗਵੰਤ ਮਾਨ ਨੇ ਕਹੀ ਵੱਡੀ ਗੱਲ

ਨਵਜੋਤ ਸਿੱਧੂ ਬਾਰੇ ਭਗਵੰਤ ਮਾਨ ਨੇ ਕਹੀ ਵੱਡੀ ਗੱਲ

ਵੱਡੀ ਖਬਰ ਆ ਰਹੀ ਹੈ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ ਬਾਰੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਆਖਿਆ ਹੈ ਕਿ 2022 ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਤੋਂ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਪਾਰਟੀ ਵਿੱਚ ਆਉਂਦੇ ਹਨ ਅਤੇ ਪਾਰਟੀ ਉਨ੍ਹਾ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦਾ ਫੈਸਲਾ ਕਰਦੀ ਹੈ ਤਾਂ ਸਿੱਧੂ ਉਤੇ ਵੀ ਉਨ੍ਹਾਂ ਨੂੰ ਕੋਈ ਇਤ ਰਾਜ਼ ਨਹੀਂ ਹੋਵੇਗਾ।

ਦੱਸ ਦਈਏ ਕਿ ਭਗਵੰਤ ਮਾਨ, ਪਾਰਟੀ ਦੀ ਹੋਰ ਲੀਡਰਸ਼ਿਪ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਮੱਥਾ ਟੇਕਣ ਜਾ ਰਹੇ ਸਨ। ਇਸ ਮੌਕੇ ਉਹ ਨਾਸ਼ਤਾ ਕਰਨ ਲਈ ਰੂਪਨਗਰ ਦੇ ਨਜ਼ਦੀਕ ਪਿੰਡ ਬਹਿਰਾਮਪੁਰ ਵਿਖੇ ਆਪ ਨੇਤਾ ਨਰਿੰਦਰ ਸਿੰਘ ਸ਼ੇਰਗਿੱਲ ਦੇ ਫਾਰਮ ਹਾਊਸ ਉਤੇ ਰੁਕੇ ਸਨ। ਇਸ ਮੌਕੇ ਦੂਜੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਕਾਂਗਰਸ ਪਾਰਟੀ ਉਤੇ ਵਰ੍ਹੇ। ਵਿਧਾਨ ਸਭਾ ਵਿੱਚ ਵਿ ਰੋ ਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਜਾਣ-ਬੁੱਝ ਕੇ ਬਰਗਾੜੀ ਦੇ ਸਬੂਤਾਂ ਨੂੰ ਮਿਟਾ ਉਣ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸ ਦਈਏ ਕਿ ਚੀਮਾ ਨੇ ਕਿਹਾ ਕਿ ਪਹਿਲਾਂ 2002 ਤੋਂ 2007 ਕੈਪਟਨ ਸਰਕਾਰ ਵੇਲੇ ਬਾਦਲਾਂ ਦੇ ਸਾਰੇ ਕੇਸਾਂ ਦੇ ਗਵਾ ਹ ਮੁੱਕਰ ਗਏ ਸਨ, ਫਿਰ 2007 ਤੋਂ 2017 ਅਕਾਲੀ ਸਰਕਾਰ ਵੇਲੇ ਕੈਪਟਨ ਤੇ ਦਰਜ ਸਾਰੇ ਕੇਸ ਕੈਂਸਲ ਕੀਤੇ ਗਏ, ਅਤੇ ਹੁਣ ਫਿਰ ਕੈਪਟਨ ਸਰਕਾਰ ਵੇਲੇ ਸਿੱਟ ਰਿਪੋ ਰਟ ਖਾਰਜ ਕੀਤੀ ਗਈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਬਾਦਲਾਂ ਨੂੰ ਬਚਾ ਦੀ ਕੋਸ਼ਿਸ਼ ਕਰ ਰਹੀ ਹੈ।ਪੰਜਾਬ ਦੇ ਦੇਸ਼ ਵਿਦੇਸ਼ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਨਵੀ ਤੇ ਨਿਰਪੱਖ ਖ਼ਬਰਾਂ ਸਭ ਤੋਂ ਪਹਿਲਾ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.